|
| ਕਸ਼ਮੀਰ 35 ਸਾਲ ਬਾਅਦ ਪਹੁੰਚੇ ਭਾਰਤ |
| ਵਾਘਾ (ਭਾਸ਼ਾ), 4 ਮਾਰਚ 2008 ( 15:25 IST ) | |
ਪਾਕਿਸਤਾਨ ਦੀਆਂ ਵੱਖ-ਵੱਖ ਜੇਲ੍ਹਾਂ 'ਚ 35 ਸਾਲ ਗੁਜ਼ਾਰਨ ਦੇ ਬਾਅਦ ਕਸ਼ਮੀਰ ਸਿੰਘ ਅਜ਼ਾਦ ਹੋ ਕੇ ਅੱਜ ਸੀਮਾ ਪਾਰ ਭਾਰਤ ਪਹੁੰਚ ਗਏ,ਜਿੱਥੇ ਉਹ ਆਪਣੀ ਪਤਨੀ ਨੂੰ ਵਾਘਾ ਸੀਮਾ 'ਤੇ ਭਾਵੁਕ ਹੋ ਕੇ ਮਿਲੇ.
ਕਸ਼ਮੀਰ ਸਿੰਘ ਨੂੰ 1973 'ਚ ਜਾਸੂਸੀ ਦੇ ਆਰੋਪ 'ਚ ਪਾਕਿਸਤਾਨ ਦੇ ਰਾਵਲਪਿੰਡੀ ਸ਼ਹਿਰ 'ਚ ਗ੍ਰਿਫ਼ਤਾਰ ਕੀਤਾ ਗਿਆ ਸੀ, ਜਦੋਂ ਉਨ੍ਹਾਂ ਦੀ ਗ੍ਰਿਫ਼ਤਾਰੀ ਹੋਈ ਤਾਂ ਉਸ ਸਮੇਂ ਉਹ 32 ਸਾਲ ਦੇ ਜਵਾਨ ਸਨ,ਲੇਕਿਨ ਹੁਣ ਉਹ 67 ਸਾਲ ਦੇ ਹੋ ਚੁੱਕੇ ਹਨ.
ਉਨ੍ਹਾਂ ਦੀ ਜ਼ਿੰਦਗੀ ਦਾ ਸਭ ਤੋਂ ਮਹੱਤਵਪੂਰਣ ਹਿੱਸਾ ਪਾਕਿਸਤਾਨੀ ਜੇਲ੍ਹਾਂ ਦੀਆਂ ਕਾਲ ਕੋਠਰੀਆਂ 'ਚ ਤਬਾਹ ਹੋ ਚੁੱਕਾ ਹੈ.
ਕਸ਼ਮੀਰ ਸਿੰਘ ਨੇ ਅੱਜ ਦੁਪਹਿਰ ਸੀਮਾ ਪਾਰ ਕੀਤੀ ਅਤੇ ਉਹ ਆਪਣੇ ਵਤਨ ਭਾਰਤ ਪਹੁੰਚ ਗਏ.ਪਾਕਿ ਰਾਸ਼ਟਰਪਤੀ ਪ੍ਰਵੇਜ਼ ਮੁਸ਼ੱਰਫ਼ ਨੇ 28 ਫ਼ਰਵਰੀ ਨੂੰ ਉਨ੍ਹਾਂ ਨੂੰ ਮੁਆਫ਼ੀ ਦੇ ਦਿੱਤੀ ਸੀ.ਪਾਕਿਸਤਾਨ ਦੇ ਕਾਰ ਜਵਾਹਕ ਮਾਨਵਾਧਿਕਾਰ ਮੰਤਰੀ ਅੰਸਾਰੀ ਬਰਨੀ ਨੇ ਸਿੰਘ ਦੀ ਰਿਹਾਈ 'ਚ ਸਭ ਤੋਂ ਮਹੱਤਵਪੂਰਣ ਭੂਮਿਕਾ ਨਿਭਾਈ.
ਬਰਨੀ ਨੂੰ ਕਸ਼ਮੀਰ ਸਿੰਘ ਉਸ ਸਮੇਂ ਲਾਹੌਰ ਸੈਂਟ੍ਰਲ ਜੇਲ੍ਹ 'ਚ ਮਿਲੇ ਸਨ,ਜਦੋਂ ਉਹ ਕੈਦੀਆਂ ਦੇ ਮਾਨਵਾਧਿਕਾਰਾਂ ਅਤੇ ਸੁਧਾਰਾਂ ਨੂੰ ਲੈ ਕੇ ਜੇਲ੍ਹਾਂ ਦੇ ਦੌਰੇ 'ਤੇ ਸਨ.
ਬਰਨੀ ਵੀ ਉਸ ਪਾਕਿਸਤਾਨੀ ਦਲ 'ਚ ਸ਼ਾਮਲ ਸਨ,ਜੋ ਸਿੰਘ ਨੂੰ ਸੀਮਾ ਤੱਕ ਲੈ ਕੇ ਆਇਆ,ਜਦੋਂ ਸਿੰਘ ਵਾਘਾ ਸੀਮਾ 'ਤੇ ਇੰਤਜ਼ਾਰ ਕਰ ਰਹੀ ਆਪਣੀ ਪਤਨੀ ਪਰਮਜੀਤ ਕੌਰ ਦੇ ਕੋਲ ਪਹੁੰਚੇ ਤਾਂ ਉਨ੍ਹਾਂ ਨੇ ਕਿਹਾ ਕਿ ਮੇਰੀ ਕੋਈ ਮਨੋਕਾਮਨਾ ਅਧੂਰੀ ਨਹੀਂ ਰਹੀ.ਹੁਣ ਮੈਨੂੰ ਸਭ ਕੁੱਝ ਮਿਲ ਗਿਆ ਹੈ.
ਮੈਂ ਪਾਕਿ ਰਾਸ਼ਟਰਪਤੀ ਪ੍ਰਵੇਜ਼ ਮੁਸ਼ੱਰਫ਼ ਅਤੇ ਮਾਨਵਾਧਿਕਾਰ ਮੰਤਰੀ ਅੰਸਾਰੀ ਬਰਨੀ ਦਾ ਸ਼ੁਕਰੀਆ ਅਦਾ ਕਰਦਾ ਹਾਂ.ਮੈਂ ਪਾਕਿ ਸਰਕਾਰ ਤੇ ਪਾਕਿਸਤਾਨ ਦੇ ਲੋਕਾਂ ਦਾ ਬਹੁਤ ਧੰਨਵਾਦੀ ਹਾਂ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
|
|
|
 | | AP |
| | | ਯੂ, ਮੀ ਔਰ ਹਮ | | ਅਜੈ ਦੇਵਗਨ ਦੀ ਅਦਾਕਾਰੀ ਤਾਂ ਜੱਗ ਜ਼ਾਹਿਰ ਹੈ. 'ਯੂ, ਮੀ ਔਰ ਹਮ' ਦੇ ਰਾਹੀਂ ਅਸੀਂ ਨਿਰਦੇਸ਼ਕੀ.... |
|
| |
|
|
|
|
|
|
|
|
|
|
|