|
| ਸੱਚੀ ਨਹੀਂ ਰੀਸਾਂ ਤੇਰੀਆਂ... |
| ਨਵੀਂ ਦਿੱਲੀ (ਭਾਸ਼ਾ), ਮੰਗਲਵਾਰ, 24 ਜੁਲਾਈ 2007 ( 22:58 IST ) | |
ਰਾਸ਼ਟਰਪਤੀ ਭਵਨ ਵਿੱਚ ਆਪਣਾ ਪੰਜ ਸਾਲ ਦਾ ਕਾਰਜਕਾਲ ਬੇਹੱਦ ਸਰਗਰਮ ਤਰੀਕੇ ਨਾਲ ਪੂਰਾ ਕਰਨ ਵਾਲੇ ਰਾਸ਼ਟਰਪਤੀ ਏਪੀਜੇ ਅਬਦੁਲ ਕਲਾਮ ਨੂੰ ਜਨਤਾ ਦੇ ਰਾਸ਼ਟਰਪਤੀ ਦੇ ਰੂਪ ਵਿੱਚ ਯਾਦ ਕੀਤਾ ਜਾਵੇਗਾ.
ਕਲਾਮ ਦਾ ਜੀਵਨ ਇਸ ਗੱਲ ਦੀ ਜਿਉਂਦੀ ਜਾਗਦੀ ਮਿਸਾਲ ਹੈ ਕਿ ਤਮਾਮ ਮੁਸਬੀਤਾਂ ਦੇ ਬਾਵਜੂਦ ਮਜ਼ਬੂਤ ਇਰਾਦਿਆਂ ਦਾ ਇਨਸਾਨ ਆਸਮਾਨ ਨੂੰ ਵੀ ਝੁਕਾ ਸਕਦਾ ਹੈ.ਕਲਾਮ ਹਮੇਸ਼ਾ ਇਹ ਕਹਿੰਦੇ ਰਹੇ ਹਨ ਕਿ ਤਕਨੀਕ ਦੇ ਬਲ ਉੱਤੇ ਦੇਸ਼ ਨੂੰ ਉੱਚ ਪੱਧਰ ਤੇ ਲਿਜਾਇਆ ਜਾ ਸਕਦਾ ਹੈ.
ਇੱਕ ਵਿਗਿਆਨੀ ਦੇ ਤੌਰ ਤੇ ਉਨ੍ਹਾਂ ਨੇ ਨਾ ਕੇਵਲ ਦੇਸ਼ ਦੇ ਬੈਲੇਸਟਿਕ ਮਿਸਾਈਲ ਪ੍ਰੋਗ੍ਰਾਮ ਵਿੱਚ ਜਾਨ ਪਾਈ ਬਲਕਿ ਦੇਸ਼ ਦੇ ਵੱਖ ਵੱਖ ਹਿੱਸਿਆ ਵਿੱਚ ਸਕੂਲੀ ਵਿੱਦਿਆਰਥੀਆਂ ਨਾਲ ਮਿਲਕੇ ਉਨ੍ਹਾਂ ਦੇ ਅੰਦਰ ਸੁੱਤੇ ਪਏ ਜੋਸ਼ ਨੂੰ ਜਗਾਉਣ ਦਾ ਕੰਮ ਵੀ ਕੀਤਾ.
ਦੁਨੀਆ ਦੇ ਸਭ ਤੋਂ ਵੱਧ ਉਚਾਈ ਉੱਤੇ ਸਥਿਤ ਯੁੱਧ ਦੇ ਮੈਦਾਨ ਸਿਆਚਿਨ ਵਿੱਚ ਜਾਕੇ ਜਵਾਨਾਂ ਦਾ ਹੌਸਲਾ ਵਧਾਉਣ ਵਾਲੇ ਵੀ ਉਹ ਪਹਿਲੇ ਰਾਸ਼ਟਰਪਤੀ ਸਾਬਿਤ ਹੋਏ ਹਨ.
ਉਨ੍ਹਾਂ ਨੇ ਪ੍ਰਮਾਣੂ ਪਣਡੁੱਬੀ ਦੀ ਸਵਾਰੀ ਕੀਤੀ ਅਤੇ ਸੁਪਰਸੋਨਿਕ ਸੁਖੋਈ 30 ਲੜਾਕੂ ਵਿਮਾਨ ਵਿੱਚ ਉਡਾਨ ਭਰੀ. ਉਨ੍ਹਾਂ ਦੀਆਂ ਕਾਰਵਾਈਆਂ ਨੂੰ ਵੇਖਦੇ ਹੋਏ ਹਰ ਕੋਈ ਕਹਿ ਉਠਦਾ ਹੈ ਕਿ ਸੱਚੀ ਨਹੀਂ ਰੀਸ਼ਾਂ ਤੇਰੀਆਂ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਮੀਖਿਆ - ਜੇਕਰ ਇੱਕ ਟੁੱਕ ਸੋਚਿਆ ਜਾਵੇ ਤਾਂ ਫਿਲਮ ਹੋਰਨਾਂ ਹਿੰਦੀ ਫਿਲਮਾਂ ਦੀ ਤਰ੍ਹਾਂ ਹੈ, ਜਿਸ ਵਿੱਚ |
| |
|
|
|
|
|
|
|
|
|
|
|
|
|
|
|