|
| ਟਿਕਟ ਬਿਨ੍ਹਾਂ ਯਾਤਰਾ ਨਹੀਂ ਕੀਤੀ : ਲਾਲੂ |
| ਰਾਂਚੀ (ਭਾਸ਼ਾ), ਬੁੱਧਵਾਰ, 11 ਜੁਲਾਈ 2007 ( 19:25 IST ) | |
ਕੇਂਦਰੀ ਰੇਲ ਮੰਤਰੀ ਲਾਲੂ ਪ੍ਰਸਾਦ ਯਾਦਵ ਨੇ ਕਿਹਾ ਕਿ ਉਨ੍ਹਾਂ ਦੇ ਕਿਸੇ ਵੀ ਰਿਸ਼ਤੇਦਾਰ ਨੇ ਬਿਨ੍ਹਾਂ ਟਿਕਟ ਰੇਲ ਯਾਤਰਾ ਨਹੀਂ ਕੀਤੀ.
ਜਦੋਂ ਲਾਲੂ ਪ੍ਰਸਾਦ ਦਾ ਧਿਆਨ ਉਨ੍ਹਾਂ ਦੇ ਰਿਸ਼ਤੇਦਾਰਾਂ ਦੁਆਰਾ ਬਿਨ੍ਹਾਂ ਟਿਕਟ ਯਾਤਰਾ ਕਰਨ ਸਬੰਧੀ ਖ਼ਬਰਾਂ ਦੇ ਵੱਲ ਧਿਆਨ ਖਿੱਚਿਆ ਗਿਆ ਤਾਂ ਉਨ੍ਹਾਂ ਨੇ ਕਿਹਾ ਕਿ ਕਿਸੇ ਨੇ ਵੀ ਬਿਨ੍ਹਾਂ ਟਿਕਟ ਯਾਤਰਾ ਨਹੀਂ ਕੀਤੀ.
ਜ਼ਿਕਰਯੋਗ ਹੈ ਕਿ ਪਿੱਛੇ ਜਿਹੇ ਪ੍ਰਾਸਦ ਦੇ ਸਾਲੇ ਅਤੇ ਰਾਜਦ ਸੰਸਦ ਮੈਂਬਰ ਸੁਭਾਸ਼ ਯਾਦਵ ਦੁਆਰਾ ਰਾਜਧਾਨੀ ਐਕਸਪ੍ਰੈੱਸ ਵਿੱਚ ਜ਼ਬਰਨ ਏਸੀ ਫਾਸਟ ਕਲਾਸ ਦੇ ਬਰਥ ਉੱਤੇ ਕਥਿਤ ਤੌਰ ਤੇ ਕਬਜ਼ਾ ਕਰਨ ਦਾ ਮਾਮਲਾ ਸਾਹਮਣੇ ਆਇਆ ਸੀ.
ਇਸਦੇ ਇਲਾਵਾ ਵੀ ਉਨ੍ਹਾਂ ਦੇ ਰਿਸ਼ਤੇਦਾਰਾਂ ਦੁਆਰਾ ਰੇਲਵੇ ਵਿਭਾਗ ਵਿੱਚ ਉਨ੍ਹਾਂ ਦੇ ਆਹੁਦੇ ਦਾ ਗਲਤ ਪ੍ਰਯੋਗ ਕੀਤੇ ਜਾਣ ਦੇ ਮਾਮਲੇ ਵਿੱਚ ਸਾਹਮਣੇ ਆਏ ਸਨ. ਰੇਲ ਮੰਤਰੀ ਲਾਲੂ ਪ੍ਰਸਾਦ ਰਾਸ਼ਟਰਪਤੀ ਆਹੁਦੇ ਦੇ ਲਈ ਸੰਪ੍ਰਗ ਅਤੇ ਵਾਮ ਦਲ ਉਮੀਦਵਾਰ ਪ੍ਰਤਿਭਾ ਪਾਟਿਲ ਦੇ ਲਈ ਸਮਰੱਥਨ ਜੁਟਾਉਣ ਦੇ ਲਈ ਰਾਂਚੀ ਪਹੁੰਚੇ ਹਨ.
| | (ਸਰੋਤ - ਵੈਬ ਦੁਨੀਆ) |
| |
| | | |
|