|
| ਇੰਡੋਨੇਸ਼ੀਆਈ ਜਹਾਜ ਹਾਦਸਾਗ੍ਰਸਤ, 78 ਮਰੇ |
| ਜਕਾਰਤਾ(ਭਾਸ਼ਾ), ਬੁੱਧਵਾਰ, 20 ਮਈ 2009 ( 15:17 IST ) | |
ਇੰਡੋਨੇਸ਼ੀਆ ਵਿਚ ਬੁੱਧਵਾਅ ਨੂੰ ਇੱਕ ਫੌਜੀ ਜਹਾਜ ਦੇ ਹਾਦਸਾਗ੍ਰਸਤ ਹੋਣ ਨਾਲ ਉਸ ਵਿਚ ਸਵਾਰ 78 ਲੋਕ ਹਲਾਕ ਹੋ ਗਏ ਜਦੋਂ ਕਿ ਕਈ ਹੋਰ ਜ਼ਖਮੀ ਹੋ ਗਏ.ਜਹਾਜ ਵਿਚ ਲਗਭੱਗ 100 ਤੋਂ ਵੱਧ ਲੋਕ ਸਵਾਰ ਸਨ.
ਅਧਿਕਾਰੀਆਂ ਨੇ ਦੱਸਿਆ ਕਿ ਹਾਦਸੇ ਵਿਚ ਕਈ ਦਰਜਨ ਲੋਕਾਂ ਦੇ ਜਖਮੀ ਹੋਣ ਦਾ ਖਦਸ਼ਾ ਹੈ.ਹਵਾਈਸੈਨਾ ਦੇ ਬੁਲਾਰੇ ਬੈਮਬੈਂਗ ਸੁਲਿਸਤਯੋ ਨੇ ਦੱਸਿਆ ਕਿ ਸੀ-130 ਹਰਕਿਉਲਸ ਨਾਮੀ ਜਹਾਜ ਵਿਚ 112 ਲੋਕ ਅਤੇ ਚਾਲਕ ਦਲ ਦੇ ਮੈਂਬਰ ਸ਼ਾਮਲ ਸਨ.
ਜਹਾਜ ਆਪਣੇ ਨਿਯਮਿਤ ਸਿਖਲਾਈ ਮਿਸ਼ਨ 'ਤੇ ਸੀ ਕਿ ਉਸੇ ਵੇਲ੍ਹੇ ਉਹ ਜਾਵਾ ਰਾਜ ਦੇ ਹਵਾਈਸੈਨਾ ਬੇਸ ਕੈਂਪ ਲਾਗੇ ਹਾਦਸਾਗ੍ਰਸਤ ਹੋ ਗਿਆ.ਜਹਾਜ ਹਾਦਸਾਗ੍ਰਸਤ ਹੋਣ ਮਗਰੋਂ ਖੇਤਾਂ ਵਿਚ ਡਿੱਗ ਪਿਆ.
ਇੱਕ ਪੇਂਡੂ ਨੇ ਈਐਲ ਸ਼ਿੰਤਾ ਰੇਡਿਉ ਨੇ ਦੱਸਿਆ ਕਿ ਅਸੀਂ ਬਹੁਤ ਤੇਜ਼ ਅਵਾਜ਼ ਸੁਣੀ.ਉਸ ਨੇ ਦੱਸਿਆ ਕਿ ਜਹਾਜ ਹਿੱਲ ਰਿਹਾ ਸੀ ਅਤੇ ਬਾਅਦ ਵਿਚ ਦੋ ਟੁੱਕੜਿਆਂ ਵਿਚ ਵੰਡਿਆ ਗਿਆ.
ਜਿਕਰਯੋਗ ਹੈ ਕਿ ਬੀਤੇ ਮਹੀਨੇ ਹੀ ਇੰਡੋਨੇਸ਼ੀਆਈ ਹਵਾਈ ਸੈਨਾ ਦਾ ਫੋਕਰ-27 ਜਹਾਜ ਦੇ ਹਾਦਸਾਗ੍ਰਸਤ ਹੋਣ ਨਾਲ 24 ਲੋਕਾਂ ਦੀ ਮੌਤ ਹੋ ਗਈ ਸੀ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਅੱਲਾ ਰੱਖਾ ਰਹਿਮਾਨ 'ਗੋਲਡਨ ਗਲੋਬ' ਪੁਰਸਕਾਰ ਨੂੰ ਲੈ ਕੇ ਮੁੜ੍ਹ ਤੋਂ ਚਰਚਾ ਵਿਚ ਹਨ.ਰਹਿਮਾਨ...... |
| |
|
|
|
|
 | | AP |
| | | ਖਲਬਲੀ-ਫਨ ਅਨਲਿਮਿਟੇਡ | | 'ਫੂੰਕ' ਵਰਗੀ ਫਿਲਮ ਬਣਾਉਣ ਦੇ ਬਾਅਦ ਫਿਲਮ ਨਿਰਮਾਤਾ ਆਜਮ ਖਾਨ ਹੁਣ 'ਖਲਬਲੀ-ਫਨ ਅਨਲਿਮਟੇਡ' ਨਾਮਕ ਫਿਲਮ ਲੈਕੇ ਆ ਰਹੇ ਹਨ. ਜਿਵੇਂ ਨਾਮ ਤੋਂ ਹੀ ਪਤਾ ਚੱਲਦਾ ਹੈ ਕਿ ਇਹ ਇੱਕ ਕਾਮੇਡੀ ਫਿਲਮ ਹੈ. ਇਸ ਫਿਲਮ ਵਿੱਚ ਢੇਰ |
|
| |
|
|
|
|
|
| ਵਪਾਰ ਖਬਰਾਂ - ਮੋਟਰ ਸਾਈਕਲ ਦੀ ਵਿੱਕਰੀ ਵਿੱਚ ਕਮੀ ਅਤੇ ਮਜਬੂਤ ਯੇਨ ਦੇ ਕਾਰਣ ਜਪਾਨ ਦੀ ਯਾਮਾਹਾ ਮੋਟਰ ਕੰਪਨੀ ਨੂੰ ਪਿਛਲੇ 26 ਸਾਲ ਵਿੱਚ ਪਹਿਲੀ ਵਾਰ 2009 ਵਿੱਚ ਨੁਕਸਾਨ ਹੋਣ ਦਾ ਅਨੁਮਾਨ ਹੈ. ਬੋਟ ਇੰਜਨ ਦਾ ਵੀ ਨਿਰਮਾਣ ਕਰਨ ਵਾਲੀ ਕੰਪਨੀ ਯਾਮਾਹਾ |
| |
|
|
|
|
|
|