|
| ਪੂਰਬੀ ਚਾਡ 'ਚ ਹਿੰਸਾ, 146 ਮਰੇ |
| ਨਜ਼ਾਮੇਨਾ(ਭਾਸ਼ਾ), ਸ਼ੁਕਰਵਾਰ, 8 ਮਈ 2009 ( 11:43 IST ) | |
ਪੂਰਬੀ ਚਾਡ ਵਿਚ ਫੌਜੀਆਂ ਅਤੇ ਬਾਗੀਆਂ ਵਿਚਕਾਰ ਹੋਏ ਸੰਘਰਸ਼ ਵਿਚ ਦੋਵੇਂ ਪੱਖਾਂ ਦੇ 146 ਲੋਕ ਹਲਾਕ ਹੋਏ ਹਨ.ਚਾਡ ਦੇ ਸੈਨਾ ਹੈਡ ਕੁਆਰਟਰ ਨੇ ਰਾਜਧਾਨੀ ਨਜਾਮੇਨਾ ਤੋਂ ਇਸ ਗੱਲ ਦੀ ਜਾਣਕਾਰੀ ਦਿੱਤੀ.
ਚਾਡ ਦੇ ਸਰਕਾਰੀ ਰੇਡਿਉ ਉੱਪਰ ਬੀਤੇ ਕੱਲ੍ਹ ਇੱਕ ਸਰਕਾਰੀ ਬਿਆਨ ਵਿਚ ਦੱਸਿਆ ਕਿ ਝੜਪ ਵਿਚ 125 ਬਾਗੀਆਂ ਸਮੇਤ 21 ਫੌਜੀ ਮਾਰੇ ਗਏ ਹਨ.ਬਿਆਨ ਵਿਚ ਦਾਅਵਾ ਕੀਤਾ ਗਿਆ ਹੈ ਕਿ ਬਾਗੀਆਂ ਦੇ 67 ਵਾਹਨਾਂ ਨੂੰ ਜ਼ਬਤ ਕੀਤਾ ਗਿਆ ਹੈ ਜਦੋਂ ਕਿ 73 ਹੋਰ ਨਸ਼ਟ ਹੋ ਗਏ ਹਨ.
ਬਿਆਨ ਵਿਚ ਕਿਹਾ ਗਿਆ ਹੈ ਕਿ ਮੁਕਾਬਲਿਆਂ ਵਿਚ 30 ਫੌਜੀ ਜ਼ਖਮੀ ਵੀ ਹੋਏ ਹਨ.ਹਾਲਾਂਕਿ ਇਹ ਗਿਣਤੀ ਅਸਥਾਈ ਹੈ.ਜ਼ਿਕਰਯੋਗ ਹੈ ਕਿ ਚਾਡ ਫੌਜੀਆਂ ਅਤੇ ਬਾਗੀਆਂ ਵਿਚਕਾਰ ਪਹਿਲੀ ਵਾਰ ਸਿੱਧੀ ਝੜਪ ਹੋਈ ਸੀ.
ਇਸ ਨਾਲ ਸਹਾਇਤਾ ਏਜੰਸੀਆਂ ਅਤੇ ਵਪਾਰੀਆਂ ਨੂੰ ਸਥਿੱਤੀ ਹੋਰ ਖਰਾਬ ਹੋਣ ਦਾ ਖਦਸ਼ਾ ਹੈ.ਸੰਚਾਰ ਮੰਤਰੀ ਮਹਾਮਤ ਹਿਸੇਨੇ ਨੇ ਦੱਸਿਆ ਕਿ ਦੋਵੇਂ ਪੱਖਾਂ ਵਿਚਕਾਰ ਇਹ ਪਹਿਲੀ ਝੜਪ ਅਮ ਦਾਮ ਤੋਂ 10 ਕਿਲੋਮੀਟਰ ਦੂਰ ਦੱਖਣ ਵਿਚ ਅਮ ਦੇਰਾਸਾ ਵਿਖੇ ਹੋਈ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਅੱਲਾ ਰੱਖਾ ਰਹਿਮਾਨ 'ਗੋਲਡਨ ਗਲੋਬ' ਪੁਰਸਕਾਰ ਨੂੰ ਲੈ ਕੇ ਮੁੜ੍ਹ ਤੋਂ ਚਰਚਾ ਵਿਚ ਹਨ.ਰਹਿਮਾਨ...... |
| |
|
|
|
|
 | | AP |
| | | ਖਲਬਲੀ-ਫਨ ਅਨਲਿਮਿਟੇਡ | | 'ਫੂੰਕ' ਵਰਗੀ ਫਿਲਮ ਬਣਾਉਣ ਦੇ ਬਾਅਦ ਫਿਲਮ ਨਿਰਮਾਤਾ ਆਜਮ ਖਾਨ ਹੁਣ 'ਖਲਬਲੀ-ਫਨ ਅਨਲਿਮਟੇਡ' ਨਾਮਕ ਫਿਲਮ ਲੈਕੇ ਆ ਰਹੇ ਹਨ. ਜਿਵੇਂ ਨਾਮ ਤੋਂ ਹੀ ਪਤਾ ਚੱਲਦਾ ਹੈ ਕਿ ਇਹ ਇੱਕ ਕਾਮੇਡੀ ਫਿਲਮ ਹੈ. ਇਸ ਫਿਲਮ ਵਿੱਚ ਢੇਰ |
|
| |
|
|
|
|
|
| ਵਪਾਰ ਖਬਰਾਂ - ਮੋਟਰ ਸਾਈਕਲ ਦੀ ਵਿੱਕਰੀ ਵਿੱਚ ਕਮੀ ਅਤੇ ਮਜਬੂਤ ਯੇਨ ਦੇ ਕਾਰਣ ਜਪਾਨ ਦੀ ਯਾਮਾਹਾ ਮੋਟਰ ਕੰਪਨੀ ਨੂੰ ਪਿਛਲੇ 26 ਸਾਲ ਵਿੱਚ ਪਹਿਲੀ ਵਾਰ 2009 ਵਿੱਚ ਨੁਕਸਾਨ ਹੋਣ ਦਾ ਅਨੁਮਾਨ ਹੈ. ਬੋਟ ਇੰਜਨ ਦਾ ਵੀ ਨਿਰਮਾਣ ਕਰਨ ਵਾਲੀ ਕੰਪਨੀ ਯਾਮਾਹਾ |
| |
|
|
|
|
|
|