|
| ਗਿਲਾਨੀ ਦਾ ਤਾਲੀਬਾਨ ਖਿਲਾਫ ਮੁਹਿੰਮ ਦਾ ਐਲਾਣ |
| ਇਸਲਾਮਾਬਾਦ(ਭਾਸ਼ਾ), 8 ਮਈ 2009 ( 10:12 IST ) | |
ਪਾਕਿਸਤਾਨ ਦੇ ਪ੍ਰਧਾਨ ਮੰਤਰੀ ਯੂਸੁਫ ਰਜਾ ਗਿਲਾਨੀ ਨੇ ਤਾਲੀਬਾਨ ਖਿਲਾਫ ਤਾਜ਼ਾ ਅਤੇ ਫੈਸਲਾਕੁੰਨ ਫੌਜੀ ਮੁਹਿੰਮ ਦਾ ਬੀਤੀ ਰਾਤ ਐਲਾਣ ਕਰ ਦਿੱਤਾ ਤਾਂ ਜੋ ਦੇਸ਼ ਦੇ ਅਸ਼ਾਂਤ ਉੱਤਰੀ ਪੱਛਮੀ ਖੇਤਰ ਵਿਚ ਸ਼ਾਂਤੀ ਕਰਾਰ ਦੀ ਉਲੰਘਨਾਂ ਕਰ ਰਹੇ ਅਤੇ ਸਰਕਾਰ ਦੇ ਰਾਜ ਨੂੰ ਚੁਣੌਤੀ ਦੇ ਰਹੇ ਅੱਤਵਾਦੀਆਂ ਦਾ ਸਫਾਇਆ ਕੀਤਾ ਜਾ ਸਕੇ.
ਵਾਸ਼ਿੰਗਟਨ ਵਿਖੇ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨਾਲ ਪਾਕਿਸਤਾਨ ਦੇ ਰਾਸ਼ਟਰਪਤੀ ਆਸਿਫ ਅਲੀ ਜ਼ਰਦਾਰੀ ਦੀ ਬੈਠਕ ਦੇ ਫੌਰਨ ਬਾਅਦ ਟੀਵੀ ਉੱਪਰ ਦੇਸ਼ ਦੇ ਨਾਂ ਦਿੱਤੇ ਗਏ ਆਪਣੇ ਸੁਨੇਹੇ ਵਿਚ ਗਿਲਾਨੀ ਨੇ ਕਿਹਾ ਕਿ ਆਪਣੀ ਸਰਜਮੀਂ ਦੇ ਮਾਣ ਅਤੇ ਸਨਮਾਣ ਨੂੰ ਬਰਕਰਾਰ ਰੱਖਣ ਅਤੇ ਆਪਣੇ ਲੋਕਾਂ ਦੀ ਹਿਫਾਜ਼ਤ ਲਈ ਹਥਿਆਰਬੰਦ ਬਲਾਂ ਨੂੰ ਸੱਦਿਆ ਗਿਆ ਹੈ ਤਾਂ ਜੋ ਅੱਤਵਾਦੀਆਂ ਦਾ ਸਫਾਇਆ ਕੀਤਾ ਜਾ ਸਕੇ.
ਗਿਲਾਨੀ ਨੇ ਕਿਹਾ ਕਿ ਅੱਤਵਾਦੀਆਂ ਦੀਆਂ ਕਾਰਵਾਈਆਂ ਉਸ ਪੱਧਰ ਤੱਕ ਪੁੱਜ ਚੁੱਕੀਆਂ ਹਨ ਜਿੱਥੇ ਸਰਕਾਰ ਇਹ ਮੰਨਣ ਲਈ ਮਜ਼ਬੂਰ ਹੋ ਗਈ ਹੈ ਕਿ ਫੈਸਲਾਕੁੰਨ ਕਦਮ ਚੁੱਕਣੇ ਹੀ ਪੈਣਗੇ.
ਤਾਲੀਬਾਨ ਦੇ ਪੱਛਮੀ ਉੱਤਰੀ ਸਰਹੱਦੀ ਰਾਜ ਦੇ ਸਵਾਤ ਵਿਚ ਤਿੰਨ ਮਹੀਨੇ ਪੁਰਾਣੇ ਸ਼ਾਂਤੀ ਕਰਾਰ ਦੀ ਉਲੰਘਨਾਂ ਕਰਕੇ ਰੱਖਿਆ ਬਲਾਂ ਉੱਪਰ ਹਮਲੇ ਕਰਨ ਅਤੇ ਇਸਲਾਮਾਬਾਦ ਤੋਂ ਸਿਰਫ 160 ਕਿਲੋਮੀਟਰ ਦੂਰ ਸਥਿੱਤ ਖੇਤਰ ਉੱਪਰ ਕਬਜ਼ਾ ਕਰਨ ਦੇ ਮੱਦੇਨਜ਼ਰ ਪਾਕਿਸਤਾਨ ਸਰਕਾਰ ਨੇ ਇਹ ਕਦਮ ਚੁੱਕਿਆ ਹੈ.
ਗਿਲਾਨੀ ਨੇ ਕਿਹਾ ਕਿ ਹਥਿਆਰਬੰਦ ਬਲਾਂ ਨੂੰ ਬੁਲਾਉਣ ਦਾ ਫੈਸਲਾ ਸਾਰੇ ਸੰਬੰਧਤ ਪੱਖਾਂ ਨਾਲ ਵਿਚਾਰ ਵਟਾਂਦਰੇ ਅਤੇ ਸਲਾਹ ਮਸ਼ਵਰੇ ਮਗਰੋਂ ਕੀਤਾ ਗਿਆ.
ਉੱਧਰ ਪਾਕਿਸਤਾਨੀ ਸੈਨਾ ਮੁਖੀ ਕਿਆਨੀ ਨੇ ਆਪਣੇ ਕਮਾਂਡਰਾਂ ਨੂੰ ਕਿਹਾ ਹੈ ਕਿ ਅੱਤਵਾਦ ਅਤੇ ਕੱਟੜਪੰਥ ਦੀ ਸਮੱਸਿਆ ਨਾਲ ਨਜਿੱਠਣ ਲਈ ਮੌਜੂਦਾ ਰੱਖਿਆ ਹਾਲਾਤਾਂ ਵਿਚਕਾਰ ਰਾਸ਼ਟਰੀ ਸੱਤਾ ਦੇ ਸਾਰੇ ਤੱਤਾਂ ਨੂੰ ਕਰੀਬੀ ਤਾਲਮੇਲ ਨਾਲ ਕੰਮ ਕਰਨ ਦੀ ਜਰੂਰਤ ਹੈ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਅੱਲਾ ਰੱਖਾ ਰਹਿਮਾਨ 'ਗੋਲਡਨ ਗਲੋਬ' ਪੁਰਸਕਾਰ ਨੂੰ ਲੈ ਕੇ ਮੁੜ੍ਹ ਤੋਂ ਚਰਚਾ ਵਿਚ ਹਨ.ਰਹਿਮਾਨ...... |
| |
|
|
|
|
 | | AP |
| | | ਖਲਬਲੀ-ਫਨ ਅਨਲਿਮਿਟੇਡ | | 'ਫੂੰਕ' ਵਰਗੀ ਫਿਲਮ ਬਣਾਉਣ ਦੇ ਬਾਅਦ ਫਿਲਮ ਨਿਰਮਾਤਾ ਆਜਮ ਖਾਨ ਹੁਣ 'ਖਲਬਲੀ-ਫਨ ਅਨਲਿਮਟੇਡ' ਨਾਮਕ ਫਿਲਮ ਲੈਕੇ ਆ ਰਹੇ ਹਨ. ਜਿਵੇਂ ਨਾਮ ਤੋਂ ਹੀ ਪਤਾ ਚੱਲਦਾ ਹੈ ਕਿ ਇਹ ਇੱਕ ਕਾਮੇਡੀ ਫਿਲਮ ਹੈ. ਇਸ ਫਿਲਮ ਵਿੱਚ ਢੇਰ |
|
| |
|
|
|
|
|
| ਵਪਾਰ ਖਬਰਾਂ - ਮੋਟਰ ਸਾਈਕਲ ਦੀ ਵਿੱਕਰੀ ਵਿੱਚ ਕਮੀ ਅਤੇ ਮਜਬੂਤ ਯੇਨ ਦੇ ਕਾਰਣ ਜਪਾਨ ਦੀ ਯਾਮਾਹਾ ਮੋਟਰ ਕੰਪਨੀ ਨੂੰ ਪਿਛਲੇ 26 ਸਾਲ ਵਿੱਚ ਪਹਿਲੀ ਵਾਰ 2009 ਵਿੱਚ ਨੁਕਸਾਨ ਹੋਣ ਦਾ ਅਨੁਮਾਨ ਹੈ. ਬੋਟ ਇੰਜਨ ਦਾ ਵੀ ਨਿਰਮਾਣ ਕਰਨ ਵਾਲੀ ਕੰਪਨੀ ਯਾਮਾਹਾ |
| |
|
|
|
|
|
|