ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਅੰਤਰਰਾਸ਼ਟਰੀ
ਭਾਰਤੀ ਸਬੂਤ ਨਾਕਾਫ਼ੀ:ਪਾਕਿਸਤਾਨ
ਇਸਲਾਮਾਬਾਦ (ਭਾਸ਼ਾ), ਮੰਗਲਵਾਰ, 6 ਜਨਵਰੀ 2009   ( 14:39 IST )
ਮੁੰਬਈ ਹਮਲਿਆਂ ਦੇ ਸਿਲਸਿਲੇ 'ਚ ਗ੍ਰਿਫ਼ਤਾਰ ਅੱਤਵਾਦੀ ਅਜਮਲ ਅਮੀਰ ਇਮਾਨ ਕਸਾਬ ਦੇ ਬਿਆਨਾਂ ਨੂੰ ਪਾਕਿਸਤਾਨੀ ਅਧਿਕਾਰੀਆਂ ਨੇ ਜਬਰਦਸਤੀ ਦਿਵਾਏ ਗਏ ਬਿਆਨ ਕਰਾਰ ਦਿੰਦੇ ਹੋਏ ਕਥਿੱਤ ਰੂਪ ਨਾਲ ਕਿਹਾ ਹੈ ਕਿ ਭਾਰਤ ਦੁਆਰਾ ਹਮਲਿਆਂ ਦੇ ਸਿਲਸਿਲੇ 'ਚ ਸੌਂਪੇਂ ਗਏ ਸਬੂਤ ਨਾਕਾਫ਼ੀ ਹਨ ਅਤੇ ਉਨ੍ਹਾ ਦੇ ਅਧਾਰ 'ਤੇ ਕੋਈ ਕਾਰਵਾਈ ਨਹੀਂ ਕੀਤੀ ਜਾ ਸਕਦੀ

'ਦ ਨੈਸ਼ਨ' ਨੇ ਭਰੋਸੇਯੋਗ ਸੂਤਰਾਂ ਦੇ ਹਵਾਲੇ ਨਾਲ ਪ੍ਰਕਾਸ਼ਤ ਆਪਣੀ ਰਿਪੋਰਟ 'ਚ ਕਿਹਾ ਹੈ ਕਿ ਪਾਕਿਸਤਾਨ ਨੇ ਅਮਰੀਕਾ ਦੇ ਸਹਾਇਕ ਵਿਦੇਸ਼ ਮੰਤਰੀ ਰਿਚਰਡ ਬਾਊਚਰ ਨੂੰ ਕੱਲ੍ਹ ਦੱਸਿਆ ਸੀ ਕਿ ਭਾਰਤ ਦੁਆਰਾ ਸੌਂਪੇ ਗਏ ਸਬੂਤ ਕਾਰਵਾਈ ਦਾ ਅਧਾਰ ਉਪਲੱਬਧ ਕਰਵਾਉਣ ਦੇ ਲਿਹਾਜ਼ ਨਾਲ ਵਿਆਪਕ ਨਹੀਂ ਹਨ

ਇੱਥੇ ਇਹ ਵੀ ਵਰਨਣਯੋਗ ਹੈ ਕਿ ਰਿਪੋਰਟ 'ਚ ਇਹ ਨਹੀਂ ਦੱਸਿਆ ਗਿਆ ਹੈ ਕਿ ਪਾਕਿਸਤਾਨ ਦੇ ਕਿਸ ਨੇਤਾ ਨੇ ਪਾਕਿਸਤਾਨ ਦੌਰੇ 'ਤੇ ਪਹੁੰਚੇ ਬਾਊਚਰ ਨੂੰ ਇਹ ਗੱਲ ਕਹੀਨਾਲ ਹੀ ਇਹ ਵੀ ਸਪੱਸ਼ਟ ਨਹੀਂ ਕੀਤਾ ਗਿਆ ਹੈ ਕਿ ਪਾਕਿਸਤਾਨ ਨੇ ਕਿਸ ਅਧਾਰ 'ਤੇ ਭਾਰਤ ਦੁਆਰਾ ਪੇਸ਼ ਕੀਤੇ ਗਏ ਸਬੂਤਾਂ ਨੂੰ ਨਾਕਾਫ਼ੀ ਕਰਾਰ ਦਿੱਤਾ ਹੈ

ਬਾਊਚਰ ਨੇ ਪਾਕਿਸਤਾਨੀ ਰਾਸ਼ਟਰਪਤੀ ਆਸਿਫ਼ ਅਲੀ ਜ਼ਰਦਾਰੀ,ਪ੍ਰਧਾਨਮੰਤਰੀ ਯੂਸੁਫ਼ ਰਜਾ ਗਿਲਾਨੀ ਅਤੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨਾਲ ਮੁਲਾਕਾਤ ਕੀਤੀ ਅਤੇ ਇਨ੍ਹਾ ਸਾਰਿਆਂ ਨੇ ਕਿਹਾ ਹੈ ਕਿ ਭਾਰਤ ਮੁੰਬਈ ਹਮਲਿਆਂ ਦੇ ਸਿਲਸਿਲੇ 'ਚ ਜੇਕਰ ਭਰੋਸੇਯੋਗ ਸਬੂਤ ਦਿੰਦਾ ਹੈ ਤਾਂ ਇਸ ਘਟਨਾ 'ਚ ਸ਼ਾਮਲ ਕਿਸੇ ਵੀ ਵਿਅਕਤੀ ਨੂੰ ਬਖਸ਼ਿਆ ਨਹੀਂ ਜਾਵੇਗਾ

ਅਖਬਾਰ ਨੇ ਕਿਹਾ ਹੈ ਕਿ ਭਾਰਤ ਦੁਆਰਾ ਪਾਕਿਸਤਾਨ ਨੂੰ ਸੌਂਪੇ ਗਏ ਸਬੂਤ ਕਸਾਬ ਦੇ ਬਿਆਨ 'ਤੇ ਅਧਾਰਤ ਹਨਕਸਾਬ ਭਾਰਤੀ ਖੁਫ਼ੀਆ ਏਜੰਸੀਆਂ ਦੀ ਗ੍ਰਿਫ਼ਤ 'ਚ ਹਨ ਅਤੇ ਮੁਮਕਿਨ ਹੈ ਕਿ ਉਸ ਨੂੰ ਪ੍ਰਤਾੜਿਤ ਕਰਕੇ ਉਸਦਾ ਬਿਆਨ ਰਿਕਾਰਡ ਕੀਤਾ ਗਿਆ ਹੋਵੇ,ਲਿਹਾਜ਼ਾ ਉਸ ਦੀ ਕੋਈ ਕਾਨੂੰਨੀ ਮਾਨਤਾ ਨਹੀਂ ਹੈ


(ਸਰੋਤ - ਵੈਬ ਦੁਨੀਆ)
 
ਹੋਰ ਵੀ...
ਗਾਜਾ 'ਚ ਭਿਆਨਕ ਸੰਘਰਸ਼ ਜਾਰੀ
ਪਹਾੜ ਟੁੱਟਕੇ ਡਿੱਗਿਆ, 34 ਮਰੇ
ਸ਼੍ਰੀਮਤੀ ਬੁਸ਼ ਲਿਖੇਗੀ ਬੀਤਿਆ ਕੱਲ੍ਹ
ਪਾਕਿਸਤਾਨ ਜਲਦ ਦੇਵੇਗਾ ਜਵਾਬ
70 ਹਜ਼ਾਰ ਆਤਮਘਾਤੀ ਹਮਲਾਵਰ ਤਿਆਰ
ਸੌਖਾ ਨਹੀਂ ਮਸੂਦ ਦਾ ਪਤਾ ਲਗਾਉਣਾ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਭਾਰਤੀ ਕ੍ਰਿਕਟ ਟੀਮ ਦੇ ਮੁੱਖ ਸਿਤਾਰੇ ਗੇਂਦਬਾਜ ਜ਼ਹੀਰ ਦਾ ਜਨਮ ਜਿਸ ਦਿਨ ਹੋਇਆ, ਉਸ ਦਿਨ ਜੇਠਾ ਨਖੱਤਰ ਸੀ.ਜੇਠਾ ਨਖੱਤਰ ਵਿਚ ਜੰਮਿਆ ਜਾਤਕ ਗਿਆਨੀ, ਪ੍ਰਸਿੱਧ ਅਤੇ ਅਮੀਰ ਹੁੰਦਾ ਹੈ.ਇਹੋ ਕਾਰਣ ਹੈ ਕਿ ਜਹੀਰ ਅੱਜ ਪ੍ਰਸਿੱਧ ਹਨ.ਜਹੀਰ ਦੇ ਜਨਮ ਵੇਲ੍ਹੇ ਚੰਦਰਮਾ ਦੀ ਸਥਿੱਤੀ ਜਿਸ ਰਾਸ਼ੀ ਉੱਪਰ
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
AP
 
ਚਾਂਦਨੀ ਚੌਂਕ ਟੂ ਚਾਈਨਾ
ਫਿਲਮ ਦਾ ਨਾਇਕ ਸਿੱਧੂ (ਅਕਸ਼ੈ ਕੁਮਾਰ) ਵੱਡਾ ਆਦਮੀ ਬਣਨਾ ਚਾਹੁੰਦਾ ਹੈ, ਪਰੰਤੂ ਮਿਹਨਤ ਤੋਂ ਜੀ ਚੁਰਾਉਂਦਾ ਹੈ. ਉਹ ਚਾਂਦਨੀ ਚੌਂਕ ਸਥਿਤ ਇੱਕ ਦੁਕਾਨ ਉੱਤੇ ਸਬਜੀ ਕੱਟਣ ਦਾ ਕੰਮ ਕਰਦਾ ਹੈ. ਸਾਧੂ ਅਤੇ ਫਕੀਰਾਂ ਤੋਂ ਉਹ ਰੁੱਸੇ ਹੋਏ ਨਸੀਬ ਨੂੰ ਮਨਾਉਣ
ਗੁਮਨਾਮ : ਦੀ ਮਿਸਟ੍ਰੀ
ਖਲਬਲੀ-ਫਨ ਅਨਲਿਮਿਟੇਡ
ਖਬਰਾਂ
ਵਪਾਰ ਖਬਰਾਂ - ਸਰਕਾਰੀ ਮਲਕੀਅਤ ਵਾਲੇ ਭਾਰਤ ਸੰਚਾਰ ਨਿਗਮ ਲਿਮਟਡ ਦੀ ਦੇਸ਼ ਦੇ ਗ੍ਰਾਮੀਣ ਟੈਲੀਫੋਨ ਐਕਸਚੇਂਜਾਂ ਵਿੱਚ ਬਰਾਡ ਬੈਂਡ ਉਪਕਰਨਾਂ ਨੂੰ ਸਥਾਪਿਤ ਕਰਨ ਦੀ ਪ੍ਰਕ੍ਰਿਆ ਪੱਟੜੀ ਉੱਤੇ ਹੈ. ਬੀਐੱਸਐੱਨਐੱਲ ਦੇ ਉੱਚ ਅਧਿਕਾਰੀ ਨੇ ਉਪਰੋਕਤ ਜਾਣਕਾਰੀ
ਅੱਗੇ ਪੜ੍ਹੋ|ਹੋਰ ਵੀ...