|
| ਪਾਕਿਸਤਾਨ ਜਲਦ ਦੇਵੇਗਾ ਜਵਾਬ |
| ਇਸਲਾਮਾਬਾਦ (ਭਾਸ਼ਾ), ਮੰਗਲਵਾਰ, 6 ਜਨਵਰੀ 2009 ( 12:45 IST ) | |
ਮੁੰਬਈ 'ਤੇ ਅੱਤਵਾਦੀ ਹਮਲਿਆਂ ਦੀ ਜਾਂਚ ਬਾਅਦ ਭਾਰਤ ਦੁਆਰਾ ਪਾਕਿਸਤਾਨ ਨੂੰ ਦਿੱਤੇ ਠੋਸ ਸਬੂਤਾਂ ਤੋਂ ਬਾਅਦ ਜਾਂਚ 'ਚ ਦੋਨੋਂ ਦੇਸ਼ਾਂ ਵਿੱਚ ਸਹਿਯੋਗ ਦੀ ਉਮੀਦ ਜਾਗੀ ਹੈ ਅਤੇ ਉਸ ਨੇ ਅਮਰੀਕਾ ਨੂੰ ਭਰੋਸਾ ਦਿੱਤਾ ਹੈ ਕਿ ਉਹ ਸੌਂਪੀ ਗਈ ਸੂਚਨਾ 'ਤੇ ਜਲਦ ਹੀ ਕੋਈ ਜਵਾਬ ਦੇਵੇਗਾ।
ਪਾਕਿਸਤਾਨੀ ਵਿਦੇਸ਼ ਸਕੱਤਰ ਸਲਮਾਨ ਬਸ਼ੀਰ ਨੇ ਉੱਚ ਕਮਿਸ਼ਨਰ ਸੱਤਿਆਵਰਤ ਪਾਲ ਤੋਂ ਦਸਤਾਵੇਜ਼ ਪ੍ਰਾਪਤ ਕਰਨ ਬਾਅਦ ਉਨ੍ਹਾ ਨੂੰ ਕਿਹਾ ਹੈ ਕਿ ਪਾਕਿਸਤਾਨ ਅਤੇ ਭਾਰਤ ਨੂੰ ਅਜਿਹੇ ਸਬੂਤ ਇਕੱਠੇ ਕਰਨ ਲਈ ਜਰੂਰ ਹੀ ਸਹਿਯੋਗ ਕਰਨਾ ਚਾਹੀਦਾ ਹੈ,ਜੋ ਕਾਨੂੰਨੀ ਰੂਪ ਨਾਲ ਠੋਸ ਹੋਵੇ।
ਇਸ ਤੋਂ ਪਹਿਲਾਂ ਅੱਜ ਨਵੀਂ ਦਿੱਲੀ 'ਚ ਵਿਦੇਸ਼ ਸਕੱਤਰ ਸ਼ਿਵਸ਼ੰਕਰ ਮੈਨਨ ਨੇ ਮੁੰਬਈ ਹਮਲਿਆਂ 'ਚ ਪਾਕਿਸਤਾਨ ਅਧਾਰਤ ਤੱਤਾਂ ਦੇ ਸ਼ਾਮਲ ਹੋਣ ਦੇ ਬਾਰੇ 'ਚ ਇਹੀ ਸੂਚਨਾ ਪਾਕਿਸਤਾਨ ਦੇ ਉੱਚ ਕਮਿਸ਼ਨਰ ਮਲਿਕ ਨੂੰ ਪੇਸ਼ ਕੀਤੀ।
ਬਸ਼ੀਰ ਨੇ ਭਾਰਤੀ ਉੱਚ ਕਮਿਸ਼ਨਰ ਨੂੰ ਦੱਸਿਆ ਹੈ ਕਿ ਪਾਕਿਸਤਾਨ ਮੁੰਬਈ ਦੇ ਅੱਤਵਾਦੀ ਹਮਲਿਆਂ ਦੀ ਆਪਣੀ ਜਾਂਚ ਚਲਾ ਰਿਹਾ ਹੈ ਅਤੇ ਉਨ੍ਹਾ ਹਮਲਿਆਂ ਨਾਲ ਸਬੰਧਤ ਸਾਰੇ ਤੱਥਾਂ ਨੂੰ ਉਜਾਗਰ ਕਰਨ ਲਈ ਕ੍ਰਿਤਸੰਕਲਪ ਹੈ।ਬਸ਼ੀਰ ਨੇ ਕਿਹਾ ਹੈ ਕਿ ਭਾਰਤ ਨੇ ਹੁਣ ਤੱਕ ਜੋ ਸੂਚਨਾ ਪ੍ਰਦਾਨ ਕੀਤੀ ਹੈ,ਪਾਕਿਸਤਾਨ ਸਰਕਾਰ ਉਸਦਾ ਮੁਲਾਂਕਣ ਕਰੇਗੀ।
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਭਾਰਤੀ ਕ੍ਰਿਕਟ ਟੀਮ ਦੇ ਮੁੱਖ ਸਿਤਾਰੇ ਗੇਂਦਬਾਜ ਜ਼ਹੀਰ ਦਾ ਜਨਮ ਜਿਸ ਦਿਨ ਹੋਇਆ, ਉਸ ਦਿਨ ਜੇਠਾ ਨਖੱਤਰ ਸੀ.ਜੇਠਾ ਨਖੱਤਰ ਵਿਚ ਜੰਮਿਆ ਜਾਤਕ ਗਿਆਨੀ, ਪ੍ਰਸਿੱਧ ਅਤੇ ਅਮੀਰ ਹੁੰਦਾ ਹੈ.ਇਹੋ ਕਾਰਣ ਹੈ ਕਿ ਜਹੀਰ ਅੱਜ ਪ੍ਰਸਿੱਧ ਹਨ.ਜਹੀਰ ਦੇ ਜਨਮ ਵੇਲ੍ਹੇ ਚੰਦਰਮਾ ਦੀ ਸਥਿੱਤੀ ਜਿਸ ਰਾਸ਼ੀ ਉੱਪਰ |
| |
|
|
|
|
 | | AP |
| | | ਚਾਂਦਨੀ ਚੌਂਕ ਟੂ ਚਾਈਨਾ | | ਫਿਲਮ ਦਾ ਨਾਇਕ ਸਿੱਧੂ (ਅਕਸ਼ੈ ਕੁਮਾਰ) ਵੱਡਾ ਆਦਮੀ ਬਣਨਾ ਚਾਹੁੰਦਾ ਹੈ, ਪਰੰਤੂ ਮਿਹਨਤ ਤੋਂ ਜੀ ਚੁਰਾਉਂਦਾ ਹੈ. ਉਹ ਚਾਂਦਨੀ ਚੌਂਕ ਸਥਿਤ ਇੱਕ ਦੁਕਾਨ ਉੱਤੇ ਸਬਜੀ ਕੱਟਣ ਦਾ ਕੰਮ ਕਰਦਾ ਹੈ. ਸਾਧੂ ਅਤੇ ਫਕੀਰਾਂ ਤੋਂ ਉਹ ਰੁੱਸੇ ਹੋਏ ਨਸੀਬ ਨੂੰ ਮਨਾਉਣ |
|
| |
|
|
|
|
|
| ਵਪਾਰ ਖਬਰਾਂ - ਸਰਕਾਰੀ ਮਲਕੀਅਤ ਵਾਲੇ ਭਾਰਤ ਸੰਚਾਰ ਨਿਗਮ ਲਿਮਟਡ ਦੀ ਦੇਸ਼ ਦੇ ਗ੍ਰਾਮੀਣ ਟੈਲੀਫੋਨ ਐਕਸਚੇਂਜਾਂ ਵਿੱਚ ਬਰਾਡ ਬੈਂਡ ਉਪਕਰਨਾਂ ਨੂੰ ਸਥਾਪਿਤ ਕਰਨ ਦੀ ਪ੍ਰਕ੍ਰਿਆ ਪੱਟੜੀ ਉੱਤੇ ਹੈ. ਬੀਐੱਸਐੱਨਐੱਲ ਦੇ ਉੱਚ ਅਧਿਕਾਰੀ ਨੇ ਉਪਰੋਕਤ ਜਾਣਕਾਰੀ |
| |
|
|
|
|
|
|
|