ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਅੰਤਰਰਾਸ਼ਟਰੀ
ਓਬਾਮਾ ਲਈ ਪ੍ਰਚਾਰ ਦੀ ਇੱਛਾ:ਬਿੱਲ ਕਲਿੰਟਨ
ਵਾਸ਼ਿੰਗਟਨ(ਭਾਸ਼ਾ), ਸ਼ੁਕਰਵਾਰ, 18 ਜੁਲਾਈ 2008   ( 14:19 IST )
ਸਾਬਕਾ ਅਮਰੀਕੀ ਰਾਸ਼ਟਰਪਤੀ ਬਿਲ ਕਲਿੰਟਨ ਨੇ ਆਪਣੀ ਪਤਨੀ ਹਿਲੇਰੀ ਕਲਿੰਟਨ ਨੂੰ ਨਾਮਜ਼ਦਗੀ ਦੀ ਦੌੜ ਵਿਚ ਹਰਾਉਣ ਵਾਲੇ ਰਾਸ਼ਟਰਪਤੀ ਅਹੁਦੇ ਦੇ ਡੈਮੋਕ੍ਰੇਟ ਉਮੀਦਵਾਰ ਬਰਾਕ ਓਬਾਮਾ ਲਈ ਪ੍ਰਚਾਰ ਕਰਨ ਦੀ ਇੱਛਾ ਜਾਹਰ ਕੀਤੀ ਹੈ.

ਪੱਤਰਕਾਰਾਂ ਵੱਲੋਂ ਇਹ ਪੁੱਛਣ 'ਤੇ ਕਿ ਉਹ ਪ੍ਰਚਾਰ ਕਦੋਂ ਸ਼ੁਰੂ ਕਰਨਗੇ ਕਲਿੰਟਨ ਨੇ ਕਿਹਾ ਕਿ ਜਦੋਂ ਵੀ ਓਬਾਮਾ ਉਹਨਾਂ ਨੂੰ ਕਹਿਣਗੇ ਉਹ ਪ੍ਰਚਾਰ ਸ਼ੁਰੂ ਕਰ ਦੇਣਗੇ.

ਉਹਨਾਂ ਨੇ ਕੱਲ੍ਹ ਪੱਤਰਕਾਰਾਂ ਨੂੰ ਕਿਹਾ ਕਿ ਉਹਨਾਂ ਦੇ ਰਾਜਨੀਤਕ ਰੁਝੇਂਵੇਂ ਮੇਰੇ ਨਾਲੋਂ ਵੱਧ ਹਨ.ਕਲਿੰਟਨ ਨੇ ਕਿਹਾ ਕਿ ਕੱਲ੍ਹ ਉਹਨਾਂ ਦੀ ਓਬਾਮਾ ਨਾਲ ਚੰਗੀ ਗੱਲਬਾਤ ਹੋਈ.ਆਪਣੇ ਸੰਬੰਧ ਸੁਧਾਰਨ ਲਈ ਓਬਾਮਾ ਅਤੇ ਕਲਿੰਟਨ ਨੇ 30 ਜੂਨ ਨੂੰ ਅੱਧੇ ਘੰਟੇ ਤੱਕ ਫੋਨ ਉੱਪਰ ਗੱਲ ਕੀਤੀ ਸੀ.

ਬੀਤੇ ਮਹੀਨੇ ਖਬਰਾਂ ਵਿਚ ਕਿਹਾ ਗਿਆ ਸੀ ਕਿ ਹਿਲੇਰੀ ਵੱਲੋਂ ਓਬਾਮਾ ਨੂੰ ਸਮਰਥਨ ਦੇ ਬਾਵਜੂਦ ਬਿਲ ਕਲਿੰਟਨ ਉਹਨਾਂ ਦੀ ਪ੍ਰਚਾਰ ਮੁਹਿੰਮ ਨੂੰ ਲੈ ਕੇ ਨਾਰਾਜ਼ ਸਨ ਜਿਸ ਵਿਚ ਉਹਨਾਂ ਉੱਪਰ ਆਰੋਪ ਲਗਾਇਆ ਗਿਆ ਸੀ ਕਿ ਉਹ ਹਿਲੇਰੀ ਨੂੰ ਅੱਗੇ ਵਧਾਉਣ ਲਈ ਨਸਲਵਾਦ ਦਾ ਮੁੱਦਾ ਉਛਾਲ ਰਹੇ ਹਨ.

ਬਿਲ ਕਲਿੰਟਨ ਡੈਮੋਕ੍ਰੇਟ ਪਾਰਟੀ ਦੇ ਪੁਰਾਣੇ ਵਰਕਰਾਂ ਲਈ ਅਜੇ ਵੀ ਹੀਰੋ ਹਨ ਅਤੇ ਉਹ ਸ਼ਵੇਤ ਕਾਮੇ ਵਰਗ ਦੀਆਂ ਵੋਟਾਂ ਦਾ ਝੁਕਾਅ ਓਬਾਮਾ ਦੇ ਪੱਖ ਵਿਚ ਕਰਨ ਦੀ ਸਮਰੱਥਾ ਰੱਖਦੇ ਹਨ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਮਿਸਰ 'ਚ ਹਾਦਸਾ,42 ਹਲਾਕ
ਸ਼੍ਰੀਲੰਕਾ 'ਚ 82 ਲਿੱਟੇ ਵਿਦਰੋਹੀ ਮਰੇ
ਨਹੀਂ ਕੀਤਾ ਮਨਮੋਹਨ ਦਾ ਅਪਮਾਨ:ਚੀਨ
ਪਾਕਿ 'ਚ ਤਾਲੀਬਾਨੀ ਅਦਾਲਤਾਂ!
ਭਾਰਤੀ ਵਿਦਵਾਨਾਂ ਨੂੰ ਵੀਜ਼ਾ ਨਹੀਂ,ਪਾਕਿ ਨੂੰ ਫਟਕਾਰ
ਫੋਬਰਸ ਵਿੱਚ ਸ਼ਾਹਰੁਖ਼, ਆਮਿਰ, ਅਭਿਸ਼ੇਕ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਸ਼ੁੱਕਰ ਸੁੰਦਰਤਾ ਦਾ ਪ੍ਰਤੀਕ ਹੈ ਤਾਂ ਮੱਲਿਕਾ ਦੀ ਸੁੰਦਰਤਾ ਨੂੰ ਸ਼ਨੀ ਨੇ ਹੋਰ ਪ੍ਰਭਾਵੀ..
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
AP
 
ਲਵ ਸਟੋਰੀ 2050
ਕਰਨ (ਹਰਮਨ ਬਾਵੇਜਾ) ਮਸਤ ਮੌਲਾ ਸੁਭਾਅ ਦਾ ਹੈ, ਜਿਸਨੂੰ ਨਿਯਮਾਂ ਵਿੱਚ ਬੰਨ੍ਹਕੇ ਜਿਉਣਾ ਪਸੰਦ ਨਹੀਂ ਹੈ. ਸਨਾ (ਪ੍ਰਿਅੰਕਾ ਚੋਪੜਾ) ਸ਼ਰਮਾਊ ਕੁੜੀ ਹੈ ਅਤੇ ਉਸਨੂੰ ਅਨੁਸ਼ਾਸਿਤ ਤਰੀਕੇ ਨਾਲ ਜਿੰਦਗੀ ਜਿਉਣਾ ਪਸੰਦ ਹੈ. ਦੋਵਾਂ ਦੇ ਸੁਭਾਅ ਭਲੇ ਹੀ ਮੇਲ
ਮਿ.ਭੱਟੀ ਆਨ ਛੁੱਟੀ
'ਜਾਨੇ ਤੂ ਯਾ ਜਾਨੇ ਨਾ'
ਖਬਰਾਂ
ਵਪਾਰ ਖਬਰਾਂ - ਅੰਤਰ ਰਾਸ਼ਟਰੀ ਬਜ਼ਾਰ ਵਿਚ ਕੱਚੇ ਤੇਲ ਦੀਆਂ ਕੀਮਤਾਂ ਵਿਚ ਵਾਧੇ ਦੇ ਬਾਵਜੂਦ ਘਰੇਲੂ ਵਾਅਦਾ ਬਜ਼ਾਰ ਵਿਚ ਸੋਨੇ ਦੀਆਂ ਕੀਮਤਾਂ ਵਿਚ...
ਅੱਗੇ ਪੜ੍ਹੋ|ਹੋਰ ਵੀ...