ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਅੰਤਰਰਾਸ਼ਟਰੀ
ਪਾਕਿ 'ਚ ਤਾਲੀਬਾਨੀ ਅਦਾਲਤਾਂ!
ਇਸਲਾਮਾਬਾਦ(ਭਾਸ਼ਾ), ਵੀਰਵਾਰ, 17 ਜੁਲਾਈ 2008   ( 15:26 IST )
ਪਾਕਿਸਤਾਨ ਸਰਕਾਰ ਦੇ ਆਦੇਸ਼ਾਂ ਦੀ ਉਲੰਘਨਾਂ ਕਰਦਿਆਂ ਪਾਕਿਸਤਾਨ ਵਿਚ ਕੰਮ ਕਰਦੀਆਂ ਤਾਲੀਬਾਨ ਦੀਆਂ ਸ਼ਰੀਅਤ ਅਦਾਲਤਾਂ ਨੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ.ਬਾਜੌਰ ਏਜੰਸੀ ਵਿਚ ਸਥਾਪਤ ਇਹਨਾਂ ਧਾਰਮਿਕ ਅਦਾਲਤਾਂ ਨੇ ਮਾਮਲਿਆਂ ਦਾ ਨਿਬਟਾਰਾ ਸ਼ੁਰੂ ਕਰ ਦਿੱਤਾ ਹੈ.

ਅੱਤਵਾਦੀ ਨੇਤਾ ਬੈਤੁੱਲਾ ਮਹਿਸੂਦ ਦੀ ਅਗੁਵਾਈ ਵਿਚ ਕੰਮ ਕਰਦੇ ਤਹਿਰੀਕੇ ਤਾਲੀਬਾਨ ਪਾਕਿਸਤਾਨ ਦੇ ਇੱਕ ਭਾਗ ਤਾਲੀਬਾਨੀ ਤੰਜੀਮ ਏ ਕਾਰਵਾਂ ਨੇ ਬਾਜੌਰ ਏਜੰਸੀ ਸਾਲਰਜਈ ਵਿਚ ਇਹਨਾਂ ਅਦਾਲਤਾਂ ਦੀ ਸਥਾਪਨਾ ਕੀਤੀ ਹੈ.

ਇਸ ਗੁੱਟ ਦੇ ਬੁਲਾਰੇ ਮੁਹੰਮਦ ਯਾਸਿਰ ਨੇ ਇੱਕ ਅਣਪਛਾਤੇ ਸਥਾਨ ਤੋਂ ਪੱਤਰਕਾਰਾਂ ਨਾਲ ਗੱਲਬਾਤ ਵਿਚ ਕਿਹਾ ਕਿ ਤਾਲੀਬਾਨ ਨੇ ਸਥਾਨਕ ਪ੍ਰਸ਼ਾਸਨ ਅਤੇ ਅਦਾਲਤਾਂ ਵਿਚ ਮਹੀਨਿਆਂ ਤੋਂ ਚੱਲ ਰਹੇ ਮਾਮਲਿਆਂ ਦੇ ਨਿਬਟਾਰੇ ਲਈ ਸਾਲਰਜਈ ਵਿਚ ਦੋ ਸ਼ਰੀਅਤ ਅਦਾਲਤਾਂ ਦੀ ਸਥਾਪਨਾ ਕੀਤੀ ਹੈ.

ਬੁਲਾਰੇ ਨੇ ਕਿਹਾ ਕਿ ਤਾਲਿਬਾਨ ਏ ਕਾਰਵਾਂ ਮੁਖੀ ਹਾਜੀ ਨਈਮਤੁੱਲਾ ਨੇ ਸਥਾਨਕ ਲੋਕਾਂ ਦੀ ਅਪੀਲ ਉੱਪਰ ਇਹਨਾਂ ਅਦਾਲਤਾਂ ਦੀ ਸਥਾਪਨਾ ਕੀਤੀ ਹੈ.ਇਹ ਲੋਕ ਸਮੇਂ ਸਿਰ ਆਪਣੀਆਂ ਸਮੱਸਿਆਵਾਂ ਦਾ ਹੱਲ ਚਾਹੁੰਦੇ ਸਨ.

ਯਾਸਿਰ ਨੇ ਕਿਹਾ ਕਿ ਇਹਨਾਂ ਧਾਰਮਿਕ ਅਦਾਲਤਾਂ ਦਾ ਸੰਚਾਲਨ ਪੰਜ ਧਾਰਮਿਕ ਵਿਦਵਾਨਾਂ ਵੱਲੋਂ ਕੀਤਾ ਜਾ ਰਿਹਾ ਹੈ ਜੋ ਸ਼ਰੀਅਤ ਕਨੂੰਨ ਮੁਤਾਬਕ ਫੈਸਲੇ ਸੁਨਾਉਂਦੇ ਹਨ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਭਾਰਤੀ ਵਿਦਵਾਨਾਂ ਨੂੰ ਵੀਜ਼ਾ ਨਹੀਂ,ਪਾਕਿ ਨੂੰ ਫਟਕਾਰ
ਫੋਬਰਸ ਵਿੱਚ ਸ਼ਾਹਰੁਖ਼, ਆਮਿਰ, ਅਭਿਸ਼ੇਕ
ਲੁਟੇਰਿਆਂ ਵੱਲੋਂ ਸਮੁੰਦਰੀ ਜਹਾਜ ਅਗ਼ਵਾ
ਅਲਕਾਇਦਾ 'ਤੇ ਹੋਵੇਗੀ ਸਖ਼ਰ ਕਾਰਵਾਈ
ਓਲੰਪਿਕ ਸਮਾਰੋਹ ਮੌਕੇ ਹੋਣਗੇ 8000 ਵਿਆਹ!
ਜਨਤਕ ਬਿਆਨ ਦੇਣ ਬੁਸ਼:ਐਮਨੈਸਟੀ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਸ਼ੁੱਕਰ ਸੁੰਦਰਤਾ ਦਾ ਪ੍ਰਤੀਕ ਹੈ ਤਾਂ ਮੱਲਿਕਾ ਦੀ ਸੁੰਦਰਤਾ ਨੂੰ ਸ਼ਨੀ ਨੇ ਹੋਰ ਪ੍ਰਭਾਵੀ..
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
AP
 
ਲਵ ਸਟੋਰੀ 2050
ਕਰਨ (ਹਰਮਨ ਬਾਵੇਜਾ) ਮਸਤ ਮੌਲਾ ਸੁਭਾਅ ਦਾ ਹੈ, ਜਿਸਨੂੰ ਨਿਯਮਾਂ ਵਿੱਚ ਬੰਨ੍ਹਕੇ ਜਿਉਣਾ ਪਸੰਦ ਨਹੀਂ ਹੈ. ਸਨਾ (ਪ੍ਰਿਅੰਕਾ ਚੋਪੜਾ) ਸ਼ਰਮਾਊ ਕੁੜੀ ਹੈ ਅਤੇ ਉਸਨੂੰ ਅਨੁਸ਼ਾਸਿਤ ਤਰੀਕੇ ਨਾਲ ਜਿੰਦਗੀ ਜਿਉਣਾ ਪਸੰਦ ਹੈ. ਦੋਵਾਂ ਦੇ ਸੁਭਾਅ ਭਲੇ ਹੀ ਮੇਲ
ਮਿ.ਭੱਟੀ ਆਨ ਛੁੱਟੀ
'ਜਾਨੇ ਤੂ ਯਾ ਜਾਨੇ ਨਾ'
ਖਬਰਾਂ
ਵਪਾਰ ਖਬਰਾਂ - ਅੰਤਰ ਰਾਸ਼ਟਰੀ ਬਜ਼ਾਰ ਵਿਚ ਕੱਚੇ ਤੇਲ ਦੀਆਂ ਕੀਮਤਾਂ ਵਿਚ ਵਾਧੇ ਦੇ ਬਾਵਜੂਦ ਘਰੇਲੂ ਵਾਅਦਾ ਬਜ਼ਾਰ ਵਿਚ ਸੋਨੇ ਦੀਆਂ ਕੀਮਤਾਂ ਵਿਚ...
ਅੱਗੇ ਪੜ੍ਹੋ|ਹੋਰ ਵੀ...