|
| ਭਾਰਤੀ ਵਿਦਵਾਨਾਂ ਨੂੰ ਵੀਜ਼ਾ ਨਹੀਂ,ਪਾਕਿ ਨੂੰ ਫਟਕਾਰ |
| ਇਸਲਾਮਾਬਾਦ(ਭਾਸ਼ਾ), ਵੀਰਵਾਰ, 17 ਜੁਲਾਈ 2008 ( 15:10 IST ) | |
ਪਾਕਿਸਤਾਨ ਦੇ ਅਧਿਆਪਕ ਇਸ ਗੱਲ ਤੋਂ ਖਾਸੇ ਨਾਰਾਜ਼ ਹਨ ਕਿ ਉਹਨਾਂ ਦੇ ਦੇਸ਼ ਦੀ ਸਰਕਾਰ ਉਹਨਾਂ ਭਾਰਤੀ ਵਿਦਵਾਨਾਂ ਨੂੰ ਵੀਜ਼ਾ ਦੇਣ ਤੋਂ ਟਾਲਮਟੋਲ ਕਰ ਰਹੀ ਹੈ ਜਿੰਨ੍ਹਾਂ ਨੂੰ ਪੇਸ਼ਾਵਰ ਵਿਚ ਇੱਕ ਸੈਮੀਨਾਰ ਵਿਚ ਭਾਗ ਲੈਣ ਲਈ ਸੱਦਾ ਦਿੱਤਾ ਗਿਆ ਹੈ.
ਪਾਕਿਸਤਾਨ ਦੇ ਪੱਛਮੀ ਉੱਤਰੀ ਸ਼ਹਿਰ ਪੇਸ਼ਾਵਰ ਵਿਚ ਇੱਕ ਸੈਮੀਨਾਰ ਦਾ ਆਯੋਜਨ ਕੀਤਾ ਗਿਆ ਹੈ.ਇਸ ਵਿਚ ਦੁਨੀਆਂ ਭਰ ਦੇ ਇੱਕ ਹਜ਼ਾਰ ਤੋਂ ਵੱਧ ਅਧਿਆਪਕ ਵਿਦਵਾਨ ਭਾਗ ਲੈਣ ਵਾਲੇ ਹਨ.
ਭਾਰਤ ਦੇ 16 ਵਿਦਵਾਨਾਂ ਨੂੰ ਵੀ ਇਸ ਸੈਮੀਨਾਰ ਵਿਚ ਭਾਗ ਲੈਣ ਦਾ ਸੱਦਾ ਮਿਲਿਆ ਹੈ ਪਰ ਉਹ ਇਸ ਸਮਾਰੋਹ ਵਿਚ ਭਾਗ ਨਹੀਂ ਲੈ ਰਹੇ ਕਿਉਂ ਜੋ ਪਾਕਿਸਤਾਨੀ ਅਧਿਕਾਰੀ ਉਹਨਾਂ ਨੂੰ ਵੀਜ਼ਾ ਦੇਣ ਵਿਚ ਦੇਰੀ ਕਰ ਰਹੇ ਹਨ.
ਆਲ ਪਾਕਿਸਤਾਨ ਯੂਨੀਵਰਸਿਟੀਜ਼ ਅਕੈਡਮਿਕ ਸਟਾਫ ਐਸੋਸੀਏਸ਼ਨ ਅਤੇ ਪੇਸ਼ਾਵਰ ਯੂਨੀਵਰਸਿਟੀ ਟੀਚਰਸ ਐਸੋਸੀਏਸ਼ਨ ਦੇ ਮਹਾਂਸਕਤੱਰ ਜੁਬੈਰ ਨੇ ਡੇਲੀ ਨਿਊਜ਼ ਨੂੰ ਦੱਸਿਆ ਕਿ ਭਾਰਤੀ ਵਿਦਵਾਨਾਂ ਨੂੰ ਵੀਜ਼ਾ ਦੇਣ ਤੋਂ ਸਾਫ ਇਨਕਾਰ ਨਹੀਂ ਕੀਤਾ ਜਾ ਰਿਹਾ ਸਗੋਂ ਸੰਬੰਧਤ ਅਧਿਕਾਰੀ ਉਹਨਾਂ ਨੂੰ ਲੰਮੀ ਪ੍ਰਕ੍ਰਿਆ ਵਿਚ ਉਲਝਾ ਰਹੇ ਹਨ ਤਾਂ ਜੋ ਉਹ ਸਾਰੀਆਂ ਰਸਮਾਂ ਪੂਰੀ ਨਾ ਕਰ ਸਕਣ ਅਤੇ ਉਹਨਾਂ ਨੂੰ ਵੀਜ਼ਾ ਨਾ ਮਿਲੇ.
ਟੀਚਰਸ ਐਸੋਸੀਏਸ਼ਨ ਅਤੇ ਯੂਨੀਵਰਸਿਟੀ ਦੇ ਹਾਇਰ ਐਜੂਕੇਸ਼ਨ ਕਮਿਸ਼ਨ ਵੱਲੋਂ 'ਉੱਚ ਸਿੱਖਿਆ, ਰੁਝਾਨ ਅਤੇ ਭਵਿੱਖ' ਵਿਸ਼ੇ ਉੱਪਰ ਆਯੋਜਿਤ ਇਹ ਸੈਮੀਨਾਰ 19 ਜੁਲਾਈ ਤੋਂ ਸ਼ੁਰੂ ਹੋਣ ਵਾਲਾ ਹੈ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਸ਼ੁੱਕਰ ਸੁੰਦਰਤਾ ਦਾ ਪ੍ਰਤੀਕ ਹੈ ਤਾਂ ਮੱਲਿਕਾ ਦੀ ਸੁੰਦਰਤਾ ਨੂੰ ਸ਼ਨੀ ਨੇ ਹੋਰ ਪ੍ਰਭਾਵੀ.. |
| |
|
|
|
|
 | | AP |
| | | ਲਵ ਸਟੋਰੀ 2050 | | ਕਰਨ (ਹਰਮਨ ਬਾਵੇਜਾ) ਮਸਤ ਮੌਲਾ ਸੁਭਾਅ ਦਾ ਹੈ, ਜਿਸਨੂੰ ਨਿਯਮਾਂ ਵਿੱਚ ਬੰਨ੍ਹਕੇ ਜਿਉਣਾ ਪਸੰਦ ਨਹੀਂ ਹੈ. ਸਨਾ (ਪ੍ਰਿਅੰਕਾ ਚੋਪੜਾ) ਸ਼ਰਮਾਊ ਕੁੜੀ ਹੈ ਅਤੇ ਉਸਨੂੰ ਅਨੁਸ਼ਾਸਿਤ ਤਰੀਕੇ ਨਾਲ ਜਿੰਦਗੀ ਜਿਉਣਾ ਪਸੰਦ ਹੈ. ਦੋਵਾਂ ਦੇ ਸੁਭਾਅ ਭਲੇ ਹੀ ਮੇਲ |
|
| |
|
|
|
|
|
| ਵਪਾਰ ਖਬਰਾਂ - ਅੰਤਰ ਰਾਸ਼ਟਰੀ ਬਜ਼ਾਰ ਵਿਚ ਕੱਚੇ ਤੇਲ ਦੀਆਂ ਕੀਮਤਾਂ ਵਿਚ ਵਾਧੇ ਦੇ ਬਾਵਜੂਦ ਘਰੇਲੂ ਵਾਅਦਾ ਬਜ਼ਾਰ ਵਿਚ ਸੋਨੇ ਦੀਆਂ ਕੀਮਤਾਂ ਵਿਚ... |
| |
|
|
|
|
|
|
|