|
| ਪਾਕਿ ਦੀ ਮਦੱਦ ਲਈ ਅਮਰੀਕੀ ਕਾਂਗਰਸ 'ਚ ਬਿੱਲ |
| ਵਾਸ਼ਿੰਗਟਨ(ਭਾਸ਼ਾ), ਬੁੱਧਵਾਰ, 16 ਜੁਲਾਈ 2008 ( 11:36 IST ) | |
ਅਮਰੀਕੀ ਸੀਨੇਟ ਦੀ ਵਿਦੇਸ਼ੀ ਮਾਮਲਿਆਂ ਦੀ ਸੰਮਤੀ ਦੇ ਪ੍ਰਧਾਨ ਜੋਸੇਫ ਆਰ ਬਿਦੇਨ ਅਤੇ ਮੈਂਬਰ ਰਿਚਰਡ ਲੁਗਾਰ ਨੇ ਪੰਜ ਵਰ੍ਹਿਆਂ ਵਿਚ ਪਾਕਿਸਤਾਨ ਨੂੰ 7.5 ਅਰਬ ਡਾਲਰ ਦੀ ਅਸੈਨਿਕ ਮਦੱਦ ਲਈ ਇੱਕ ਬਿੱਲ ਪੇਸ਼ ਕੀਤਾ.
ਬਿੱਲ ਵਿਚ ਪਾਕਿਸਤਾਨ ਲਈ ਪੰਜ ਸਾਲਾ ਤਿੰਨ ਗੁਣਾ ਅਸੈਨਿਕ ਸਹਾਇਤਾ ਦਾ ਪ੍ਰਸਤਾਵ ਹੈ.ਇਸ ਸਹਾਇਤਾ ਦੀ ਵਰਤੋਂ ਪਾਕਿਸਤਾਨ ਵਿਚ ਸਕੂਲ ਉਸਾਰੀ, ਸੜ੍ਹਕ ਅਤੇ ਕਲੀਨਿਕ ਬਨਾਉਣ ਜਿਹੇ ਵਿਕਾਸ ਕਾਰਜਾਂ ਲਈ ਕੀਤੀ ਜਾਵੇਗੀ.
ਡੇਲਾਵੇਅਰ ਰਾਜ ਤੋਂ ਡੈਮੋਕ੍ਰੇਟ ਸੀਨੇਟਰ ਬਿਦੇਨ ਨੇ ਕਿਹਾ ਕਿ ਲੰਮੇ ਸਮੇਂ ਤੋਂ ਪਾਕਿਸਤਾਨ ਪ੍ਰਤੀ ਚੱਲੀ ਆ ਰਹੀ ਨੀਤੀ ਵਿਚ ਬਦਲਾਅ ਦੀ ਬਹੁਤ ਲੋੜ ਹੈ.ਪਾਕਿਸਤਾਨ ਅਤੇ ਅਮਰੀਕਾ ਵਿਚਕਾਰ ਸੰਬੰਧ ਵਿਆਪਕ ਪੱਧਰ ਉੱਪਰ ਸਹਿਯੋਗ ਵਾਲੇ ਰਹੇ ਹਨ.
ਬਿੱਲ ਸੁਰੱਖਿਆ ਸਹਾਇਤਾ ਲਈ ਵਿਆਪਕ ਜਵਾਬਦੇਹੀ ਨਿਰਧਾਰਤ ਕਰਦਾ ਹੈ ਤਾਂ ਜੋ ਪਾਕਿਸਤਾਨ ਦੀ ਅੱਤਵਾਦ ਰੋਧੀ ਸਮਰੱਥਾ ਦਾ ਵਿਕਾਸ ਹੋਵੇ ਅਤੇ ਅੱਤਵਾਦ ਨਾਲ ਲੜਾਈ ਵਿਚ ਉਹ ਤਾਲੀਬਾਨ ਅਤੇ ਅਲ ਕਾਇਦਾ ਖਿਲਾਫ ਪ੍ਰਭਾਵਸ਼ਾਲੀ ਕਦਮ ਚੁੱਕ ਸਕੇ.
ਬਿਦੇਨ ਨੇ ਕਿਹਾ ਕਿ ਅਮਰੀਕੀ ਨਜ਼ਰੀਏ ਤੋਂ ਵੇਖਿਆ ਜਾਵੇ ਤਾਂ ਅਸੀਂ ਅਰਬਾਂ ਡਾਲਰ ਖਰਚ ਕਰ ਦਿੱਤੇ ਹਨ ਪਰ ਇਹਨਾਂ ਦਾ ਪ੍ਰਭਾਵ ਕਾਫੀ ਘੱਟ ਹੈ.ਪਾਕਿਸਤਾਨ ਦੇ ਨਜ਼ਰੀਏ ਤੋਂ ਅਮਰੀਕਾ ਇੱਕ ਗੈਰ ਭਰੋਸੇਯੋਗ ਸਹਿਯੋਗੀ ਹੈ ਜੋ ਜਦੋਂ ਚਾਹੇਗਾ, ਉਸ ਨੂੰ ਛੱਡ ਦੇਵੇਗਾ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਸ਼ੁੱਕਰ ਸੁੰਦਰਤਾ ਦਾ ਪ੍ਰਤੀਕ ਹੈ ਤਾਂ ਮੱਲਿਕਾ ਦੀ ਸੁੰਦਰਤਾ ਨੂੰ ਸ਼ਨੀ ਨੇ ਹੋਰ ਪ੍ਰਭਾਵੀ.. |
| |
|
|
|
|
 | | AP |
| | | ਲਵ ਸਟੋਰੀ 2050 | | ਕਰਨ (ਹਰਮਨ ਬਾਵੇਜਾ) ਮਸਤ ਮੌਲਾ ਸੁਭਾਅ ਦਾ ਹੈ, ਜਿਸਨੂੰ ਨਿਯਮਾਂ ਵਿੱਚ ਬੰਨ੍ਹਕੇ ਜਿਉਣਾ ਪਸੰਦ ਨਹੀਂ ਹੈ. ਸਨਾ (ਪ੍ਰਿਅੰਕਾ ਚੋਪੜਾ) ਸ਼ਰਮਾਊ ਕੁੜੀ ਹੈ ਅਤੇ ਉਸਨੂੰ ਅਨੁਸ਼ਾਸਿਤ ਤਰੀਕੇ ਨਾਲ ਜਿੰਦਗੀ ਜਿਉਣਾ ਪਸੰਦ ਹੈ. ਦੋਵਾਂ ਦੇ ਸੁਭਾਅ ਭਲੇ ਹੀ ਮੇਲ |
|
| |
|
|
|
|
|
| ਵਪਾਰ ਖਬਰਾਂ - ਅੰਤਰ ਰਾਸ਼ਟਰੀ ਬਜ਼ਾਰ ਵਿਚ ਕੱਚੇ ਤੇਲ ਦੀਆਂ ਕੀਮਤਾਂ ਵਿਚ ਵਾਧੇ ਦੇ ਬਾਵਜੂਦ ਘਰੇਲੂ ਵਾਅਦਾ ਬਜ਼ਾਰ ਵਿਚ ਸੋਨੇ ਦੀਆਂ ਕੀਮਤਾਂ ਵਿਚ... |
| |
|
|
|
|
|
|
|