|
| ਈਰਾਨ ਖਿਲਾਫ਼ ਸੈਨਾ ਕਾਰਵਾਈ ਨਾਮੰਜ਼ੂਰ:ਮੁਖਰਜ਼ੀ |
| ਕਾਹਿਰਾ (ਭਾਸ਼ਾ), ਵੀਰਵਾਰ, 3 ਜੁਲਾਈ 2008 ( 11:34 IST ) | |
ਭਾਰਤ ਨੇ ਕਿਹਾ ਹੈ ਕਿ ਈਰਾਨ ਖਿਲਾਫ਼ ਇੱਕ ਤਰਫਾ ਸੈਨਾ ਕਾਰਵਾਈ ਨੂੰ ਮੰਜ਼ੂਰੀ ਨਹੀਂ ਦਿੱਤੀ ਜਾ ਸਕਦੀ ਅਤੇ ਇਹ ਉਚਿੱਤ ਨਹੀਂ ਹੈ।ਇਸ ਨੂੰ ਅੰਤਰਰਾਸ਼ਟਰੀ ਸਮੁਦਾਏ ਦੁਆਰਾ ਵੀ ਨਾਮੰਜ਼ੂਰ ਕੀਤਾ ਜਾਣਾ ਚਾਹੀਦਾ ਹੈ।
ਵਿਦੇਸ਼ ਮੰਤਰੀ ਪ੍ਰਣਬ ਮੁਖਰਜ਼ੀ ਨੇ ਮਿਸਰ ਦੇ ਵਿਦੇਸ਼ ਮੰਤਰੀ ਅਹਿਮਦ ਅਬੁਲ ਘੇਟ ਨਾਲ ਕੱਲ੍ਹ ਰਾਤ ਇੱਥੇ ਗੱਲਬਾਤ ਦੇ ਬਾਅਦ ਕਿਹਾ ਕਿ ਈਰਾਨ ਦੇ ਸਬੰਧ 'ਚ ਮੈਂ ਮਿਸਰ ਦੇ ਵਿਦੇਸ਼ ਮੰਤਰੀ ਨਾਲ ਪੂਰੀ ਤਰ੍ਹਾਂ ਸਹਿਮਤ ਹਾਂ ਕਿ ਕਿਸੇ ਤਰ੍ਹਾਂ ਦੀ ਸੈਨਾ ਕਾਰਵਾਈ ਨਹੀਂ ਹੋਣੀ ਚਾਹੀਦੀ।
ਘੇਟ ਦੇ ਨਾਲ ਸੰਯੁਕਤ ਪ੍ਰੈਸ ਸੰਮੇਲਨ 'ਚ ਉਨ੍ਹਾਂ ਨੇ ਕਿਹਾ ਕਿ ਮੁੱਦਿਆਂ ਨੂੰ ਗੱਲਬਾਤ ਦੇ ਮਾਧਿਅਮ ਨਾਲ ਸੁਲਝਾਉਣਾ ਚਾਹੀਦਾ ਹੈ।ਸੰਯੁਕਤ ਰਾਸ਼ਟਰ ਦੇ ਮੈਂਬਰ ਦੇਸ਼ ਅਤੇ ਇੱਕ ਸੰਪ੍ਰਭੂ ਰਾਸ਼ਟਰ 'ਤੇ ਇੱਕ ਤਰਫ਼ਾ ਸੈਨਾ ਕਾਰਵਾਈ ਪੂਰੀ ਤਰ੍ਹਾਂ ਨਾਮੰਜ਼ੂਰ ਅਤੇ ਉਚਿੱਤ ਨਹੀਂ ਹੈ ਅਤੇ ਇਸ ਵਿੱਚ ਕਿਸੇ ਨੂੰ ਵੀ ਸ਼ਾਮਲ ਨਹੀਂ ਹੋਣਾ ਚਾਹੀਦਾ।ਇਹ ਅੰਤਰਰਾਸ਼ਟਰੀ ਸਮੁਦਾਏ ਨੂੰ ਵੀ ਨਾਮੰਜ਼ੂਰ ਹੋਣਾ ਚਾਹੀਦਾ ਹੈ।
ਭਾਰਤ ਨੇ ਪ੍ਰਤੱਖ ਰੂਪ ਨਾਲ ਫਲਸਤੀਨ 'ਚ ਇਜ਼ਰਾਇਲ ਦੀ ਆਕ੍ਰਮਕ ਕਾਰਵਾਈ ਦੀ ਵੀ ਨਿੰਦਾ ਕੀਤੀ ਅਤੇ ਕਿਹਾ ਕਿ ਦੋਨੋਂ ਦੇਸ਼ਾਂ ਨੂੰ ਆਪਣੀ ਸੀਮਾ 'ਚ ਸ਼ਾਂਤੀ ਨਾਲ ਰਹਿਣਾ ਚਾਹੀਦਾ ਹੈ।
ਤਿੰਨ ਦਿਨਾਂ ਦੀ ਮਿਸਰ ਯਾਤਰਾ 'ਤੇ ਆਏ ਮੁਖਰਜ਼ੀ ਨੇ ਕਿਹਾ ਕਿ ਭਾਰਤ ਨਾ ਤਾਂ ਇਜ਼ਰਾਇਲ ਅਤੇ ਨਾ ਹੀ ਫਲਸਤੀਨ ਦੀ ਕਾਰਵਾਈ ਦਾ ਸਮੱਰਥਨ ਕਰਦਾ ਹੈ।
ਉਨ੍ਹਾਂ ਨੇ ਕਿਹਾ ਕਿ ਕਿਸੇ ਨੂੰ ਨਾ ਤਾਂ ਆਕ੍ਰਮਕ ਕਾਰਵਾਈ ਦੀ ਸ਼ੁਰੂਆਤ ਕਰਨੀ ਚਾਹੀਦੀ ਹੈ ਅਤੇ ਨਾ ਹੀ ਕਿਸੇ ਨੂੰ ਉਸ ਦਾ ਹਥਿਆਰਬੰਦ ਢੰਗ ਨਾਲ ਜਵਾਬ ਦੇਣਾ ਚਾਹੀਦਾ।ਇਹ ਗੱਲ ਇਜ਼ਰਾਇਲ ਅਏਤ ਫਲਸਤ ਈਨ ਦੋਨਾਂ 'ਤੇ ਸਮਾਨ ਰੂਪ ਨਾਲ ਲਾਗੂ ਹੁੰਦੀ ਹੈ ਕਿਉਂਕਿ ਆਮ ਤੌਰ 'ਤੇ ਇਜ਼ਰਾਇਲ ਹਥਿਆਰਬੰਦ ਪਹਿਲ ਕਰਦਾ ਹੈ ਅਤੇ ਫਲਸਤੀਨ ਉਸੇ ਢੰਗ ਨਾਲ ਉਸਦਾ ਜਵਾਬ ਦਿੰਦਾ ਹੈ।
ਉਨ੍ਹਾਂ ਨੇ ਕਿਹਾ ਕਿ ਭਾਰਤ ਟਿਕਾਊ ਸ਼ਾਂਤੀ ਚਾਹੁੰਦਾ ਹੈ ਅਤੇ ਦੋਨੋਂ ਦੇਸ਼ਾਂ ਨੂੰ ਆਪਣੀਆਂ ਸੀਮਾਵਾਂ 'ਚ ਸ਼ਾਂਤੀ ਦੇ ਨਾਲ ਰਹਿਣਾ ਚਾਹੀਦਾ।
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਸ਼ੁੱਕਰ ਸੁੰਦਰਤਾ ਦਾ ਪ੍ਰਤੀਕ ਹੈ ਤਾਂ ਮੱਲਿਕਾ ਦੀ ਸੁੰਦਰਤਾ ਨੂੰ ਸ਼ਨੀ ਨੇ ਹੋਰ ਪ੍ਰਭਾਵੀ.. |
| |
|
|
|
|
 | | AP |
| | | ਲਵ ਸਟੋਰੀ 2050 | | ਕਰਨ (ਹਰਮਨ ਬਾਵੇਜਾ) ਮਸਤ ਮੌਲਾ ਸੁਭਾਅ ਦਾ ਹੈ, ਜਿਸਨੂੰ ਨਿਯਮਾਂ ਵਿੱਚ ਬੰਨ੍ਹਕੇ ਜਿਉਣਾ ਪਸੰਦ ਨਹੀਂ ਹੈ. ਸਨਾ (ਪ੍ਰਿਅੰਕਾ ਚੋਪੜਾ) ਸ਼ਰਮਾਊ ਕੁੜੀ ਹੈ ਅਤੇ ਉਸਨੂੰ ਅਨੁਸ਼ਾਸਿਤ ਤਰੀਕੇ ਨਾਲ ਜਿੰਦਗੀ ਜਿਉਣਾ ਪਸੰਦ ਹੈ. ਦੋਵਾਂ ਦੇ ਸੁਭਾਅ ਭਲੇ ਹੀ ਮੇਲ |
|
| |
|
|
|
|
|
| ਵਪਾਰ ਖਬਰਾਂ - ਅੰਤਰ ਰਾਸ਼ਟਰੀ ਬਜ਼ਾਰ ਵਿਚ ਕੱਚੇ ਤੇਲ ਦੀਆਂ ਕੀਮਤਾਂ ਵਿਚ ਵਾਧੇ ਦੇ ਬਾਵਜੂਦ ਘਰੇਲੂ ਵਾਅਦਾ ਬਜ਼ਾਰ ਵਿਚ ਸੋਨੇ ਦੀਆਂ ਕੀਮਤਾਂ ਵਿਚ... |
| |
|
|
|
|
|
|
|