|
| ਮੋਦੀ ਨੂੰ ਸੰਮੇਲਨ 'ਚ ਸੱਦੇ 'ਤੇ ਭਾਰਤੀ ਅਮਰੀਕੀਆ 'ਚ ਮੱਤਭੇਦ |
| ਨਿਊਯਾਰਕ (ਭਾਸ਼ਾ), ਵੀਰਵਾਰ, 3 ਜੁਲਾਈ 2008 ( 11:30 IST ) | |
ਅਮਰੀਕਾ 'ਚ ਰਹਿਣ ਵਾਲੇ ਭਾਰਤੀ ਸਮੁਦਾਏ ਦੇ ਨਿਊ ਜਰਸੀ 'ਚ ਹੋਣ ਵਾਲੇ ਦੂਸਰੇ ਵਿਸ਼ਵ ਗੁਜਰਾਤੀ ਸੰਮੇਲਨ 'ਚ ਗੁਜਰਾਤ ਦੇ ਮੁੱਖਮੰਤਰੀ ਨਰੇਂਦਰ ਮੋਦੀ ਨੂੰ ਬੁਲਾਉਣ ਨੂੰ ਲੈ ਕੇ ਤਿੱਖੇ ਮੱਤਭੇਦ ਪੈਦਾ ਹੋ ਗਏ ਹਨ।
ਆਯੋਜਨ ਸੰਮਤੀ ਦੇ ਕੁੱਝ ਸੰਗਠਨ ਅਮਰੀਕੀ ਸਰਕਾਰ 'ਤੇ ਮੋਦੀ ਨੂੰ ਵੀਜ਼ਾ ਦੇਣ ਲਈ ਪਰਦੇ ਦੇ ਪਿੱਛੇ ਦਬਾਅ ਬਣਾ ਰਹੇ ਹਨ,ਲੇਕਿਨ ਕਤਲੇਆਮ ਦੇ ਵਿਰੋਧ 'ਚ 25 ਸੰਗਠਨਾਂ ਨੂੰ ਮਿਲਾਕੇ ਬਣੇ ਇੱਕ ਸੰਗਠਨ ਨੇ ਵਿਦੇਸ਼ ਮੰਤਰੀ ਕੋਂਡਾਲੀਜ਼ਾ ਰਾਈਸ ਨੂੰ ਪੱਤਰ ਲਿਖ ਕੇ ਮੋਦੀ ਨੂੰ ਸਮਾਗਮ 'ਚ ਭਾਗ ਲੈਣ ਲਈ ਵੀਜ਼ਾ ਨਾ ਦੇਣ ਦੀ ਮੰਗ ਕੀਤੀ ਹੈ।
ਸਮਾਗਮ ਦੇ ਆਯੋਜਕ ਉੱਤਰ ਅਮਰੀਕਾ ਦੇ ਭਾਰਤੀ ਅਮਰੀਕੀ ਸੰਗਠਨ (ਏਆਈਏਐਨਏ) ਨੇ ਮੋਦੀ ਨੂੰ ਸੱਦਾ ਪੱਤਰ ਭੇਜਿਆ ਸੀ,ਲੇਕਿਨ ਇਸ ਦੇ ਪ੍ਰਧਾਨ ਸੁਨੀਲ ਨਾਇਕ ਨੇ ਕਿਹਾ ਹੈ ਕਿ ਵੀਜ਼ਾ ਜ਼ਾਰੀ ਕਰਨ ਦਾ ਮਾਮਲਾ ਅਮਰੀਕੀ ਅਧਿਕਾਰੀਆਂ ਅਤੇ ਮੋਦੀ ਵਿੱਚ ਦਾ ਹੈ।
ਨਾਇਕ ਨੇ ਆਸ਼ਾ ਜਤਾਈ ਹੈ ਕਿ 29 ਅਗਸਤ ਤੋਂ ਸ਼ੁਰੂ ਹੋਣ ਵਾਲੇ ਇਸ ਤਿੰਨ ਦਿਨਾ ਸਮਾਗਮ 'ਚ ਮੋਦੀ ਭਾਗ ਲੈਣਗੇ।ਇਸ ਸਮਾਗਮ 'ਚ ਵਿਸ਼ਵ ਭਰ ਤੋਂ 50 ਹਜ਼ਾਰ ਤੋਂ ਜ਼ਿਆਦਾ ਗੁਜਰਾਤੀਆਂ ਦੇ ਭਾਗ ਲੈਣ ਦੀ ਸੰਭਾਵਨਾ ਹੈ।
ਗੁਜਰਾਤ 'ਚ ਹੋਏ ਮੁਸਲਿਮ ਵਿਰੋਧੀ ਦੰਗਿਆਂ 'ਚ ਕੁੱਝ ਸੰਗਠਨਾਂ ਦੁਆਰਾ ਮੋਦੀ 'ਤੇ ਦੋਸ਼ਾ ਰੋਪਣ ਬਾਅਦ ਉਨ੍ਹਾਂ ਨੂੰ 2005 ਦੇ ਗੁਜਰਾਤੀ ਸਮਾਗਮ 'ਚ ਭਾਗ ਲੈਣ ਲਈ ਵੀਜ਼ਾ ਨਹੀਂ ਦਿੱਤਾ ਗਿਆ ਸੀ।ਇਸ ਦੇ ਬਾਅਦ ਉਨ੍ਹਾਂ ਨੇ ਪ੍ਰਤਿਨਿਧੀਆਂ ਅਤੇ ਪ੍ਰੈਸ ਨੂੰ ਵੀਡਿਉ ਸੰਪਰਕ ਦੇ ਮਾਧਿਅਮ ਤੋਂ ਸੰਬੋਧਤ ਕੀਤਾ ਸੀ।
ਕਤਲੇਆਮ ਖਿਲਾਫ਼ ਸੰਗਠਨ ਨੇ ਰਾਈਸ ਨੂੰ ਲਿਖੇ ਪੱਤਰ 'ਚ ਅਪੀਲ ਕੀਤੀ ਹੈ ਕਿ ਕਿਸੇ ਵੀ ਹਾਲਾਤ 'ਚ ਮੋਦੀ ਨੂੰ ਅਮਰੀਕਾ ਨਾ ਆਉਣ ਦੇਣ।
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਸ਼ੁੱਕਰ ਸੁੰਦਰਤਾ ਦਾ ਪ੍ਰਤੀਕ ਹੈ ਤਾਂ ਮੱਲਿਕਾ ਦੀ ਸੁੰਦਰਤਾ ਨੂੰ ਸ਼ਨੀ ਨੇ ਹੋਰ ਪ੍ਰਭਾਵੀ.. |
| |
|
|
|
|
 | | AP |
| | | ਲਵ ਸਟੋਰੀ 2050 | | ਕਰਨ (ਹਰਮਨ ਬਾਵੇਜਾ) ਮਸਤ ਮੌਲਾ ਸੁਭਾਅ ਦਾ ਹੈ, ਜਿਸਨੂੰ ਨਿਯਮਾਂ ਵਿੱਚ ਬੰਨ੍ਹਕੇ ਜਿਉਣਾ ਪਸੰਦ ਨਹੀਂ ਹੈ. ਸਨਾ (ਪ੍ਰਿਅੰਕਾ ਚੋਪੜਾ) ਸ਼ਰਮਾਊ ਕੁੜੀ ਹੈ ਅਤੇ ਉਸਨੂੰ ਅਨੁਸ਼ਾਸਿਤ ਤਰੀਕੇ ਨਾਲ ਜਿੰਦਗੀ ਜਿਉਣਾ ਪਸੰਦ ਹੈ. ਦੋਵਾਂ ਦੇ ਸੁਭਾਅ ਭਲੇ ਹੀ ਮੇਲ |
|
| |
|
|
|
|
|
| ਵਪਾਰ ਖਬਰਾਂ - ਅੰਤਰ ਰਾਸ਼ਟਰੀ ਬਜ਼ਾਰ ਵਿਚ ਕੱਚੇ ਤੇਲ ਦੀਆਂ ਕੀਮਤਾਂ ਵਿਚ ਵਾਧੇ ਦੇ ਬਾਵਜੂਦ ਘਰੇਲੂ ਵਾਅਦਾ ਬਜ਼ਾਰ ਵਿਚ ਸੋਨੇ ਦੀਆਂ ਕੀਮਤਾਂ ਵਿਚ... |
| |
|
|
|
|
|
|
|