ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਅੰਤਰਰਾਸ਼ਟਰੀ
ਕਾਮਯਾਬੀ ਤੋਂ ਹੈਰਾਨ ਪ੍ਰਬੰਧਨ ਮਾਹਰ:ਲਾਲੂ
ਕੁਆਲਾਲਾਮਪੁਰ(ਭਾਸ਼ਾ), 15 ਮਈ 2008   ( 15:36 IST )
ਭਾਰਤੀ ਰੇਲਵੇ ਨੇ ਪ੍ਰਬੰਧਨ ਦੇ ਕਬੂਲਣ ਯੋਗ ਸਿਧਾਂਤਾਂ ਨੂੰ ਪਲਟਦੇ ਹੋਏ ਦੁਨੀਆਂ ਭਰ ਦੇ ਪ੍ਰਬੰਧਨ ਸੰਸਥਾਨਾਂ ਵਿਚ ਜਿਗਿਆਸਾ ਪੈਦਾ ਕੀਤੀ ਹੈ.ਰੇਲ ਮੰਤਰੀ ਲਾਲੂ ਪ੍ਰਸਾਦ ਯਾਦਵ ਨੇ ਅੱਜ ਇੱਥੇ ਉਕਤ ਗੱਲ ਕਹੀ.ਉਹਨਾਂ ਕਿਹਾ ਕਿ ਭਾਰਤੀ ਰੇਲਵੇ ਵਿਚ ਹੋਏ ਬਦਲਾਅ ਨੂੰ ਵੇਖ ਕੇ ਦੁਨੀਆ ਭਰ ਦੇ ਪ੍ਰਬੰਧਨ ਸੰਸਥਾਨ ਹੈਰਾਨ ਹਨ.

ਉਹਨਾਂ ਦੱਸਿਆ ਕਿ ਰੁਜ਼ਗਾਰ ਵਿਚ ਕਟੌਤੀ ਨਾ ਕਰਦੇ ਹੋਏ ਅਤੇ ਕਿਰਾਇਆ ਨੂੰ ਬਰਕਰਾਰ ਰੱਖਦੇ ਹੋਏ ਘਾਟੇ ਵਿਚ ਚੱਲ ਰਹੇ ਭਾਰਤੀ ਰੇਲਵੇ ਨੇ ਮੁਨਾਫਾ ਦਰਜ ਕੀਤਾ ਹੈ.

ਜਨਤਕ ਖੇਤਰ ਦੀ ਇਕਾਈ ਇਰਕਾਨ ਅਤੇ ਮਲੇਸ਼ਿਆਈ ਰੇਲਵੇ ਮੰਤਰਾਲੇ ਦੇ ਪ੍ਰਤੀਨਿੱਧੀਆਂ ਨੂੰ ਸੰਬੋਧਿਤ ਕਰਦੇ ਹੋਏ ਰੇਲ ਮੰਤਰੀ ਨੇ ਕਿਹਾ ਕਿ ਹਾਰਵਰਡ, ਐਮਆਈਟੀ, ਆਈਐਨਐਸਈਏਡੀ ਅਤੇ ਆਈਆਈਐਮ ਅਹਿਮਦਾਬਾਦ ਭਾਰਤੀ ਰੇਲਵੇ ਦੀ ਕਾਮਾਯਾਬੀ ਦੀ ਰਮਾਇਣ ਨੂੰ ਜਾਨਣ ਦੇ ਇਛੁੱਕ ਹਨ.

ਉਹਨਾਂ ਕਿਹਾ ਕਿ ਘਾਟੇ ਵਾਲੀ ਕੰਪਨੀ ਨੂੰ ਫਾਇਦੇ ਵਿਚ ਕਰਨ ਲਈ ਆਮ ਤੌਰ ਉੱਪਰ ਕਿਰਾਏ ਵਿਚ ਵਾਧਾ ਅਤੇ ਕਰਮਚਾਰੀਆਂ ਦੀ ਗਿਣਤੀ ਵਿਚ ਕਟੌਤੀ ਕੀਤੀ ਜਾਂਦੀ ਹੈ.

ਲਾਲੂ ਨੇ ਦੱਸਿਆ ਕਿ ਅਸੀਂ ਉਕਤ ਧਾਰਨਾ ਤੋੜੀ ਹੈ.ਉਹਨਾਂ ਕਿਹਾ ਕਿ ਕਿਰਾਏ ਵਿਚ ਕਟੌਤੀ ਕਰਦਿਆਂ ਅਤੇ ਕਰਮਚਾਰੀਆਂ ਦੀ ਗਿਣਤੀ ਨੂੰ ਬਰਕਰਾਰ ਰੱਖਦੇ ਹੋਏ ਭਾਰਤੀ ਰੇਲਵੇ ਨੇ ਭਾਰੀ ਮੁਨਾਫਾ ਕਮਾਇਆ ਹੈ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਬੈਕਨ ਦੀ ਪੇਂਟਿੰਗ ਵਿੱਕੀ
ਏਜੰਸੀਆਂ ਦੀ ਜੁੰਟਾ ਸਰਕਾਰ ਨੂੰ ਚਿਤਾਵਨੀ
ਨਾਲੀ 'ਚ ਵਹਿ ਰਿਹਾ ਹੈ ਭੋਜਨ
ਬੀਬੀਸੀ ਖਿਲਾਫ ਪੱਤਰਕਾਰਾਂ ਦੀ ਮੁਹਿੰਮ
ਇਰਾਕ 'ਚ ਆਤਮਘਾਤੀ ਹਮਲਾ,22 ਮਰੇ
ਅਮਰੀਕੀ ਸੈਨਾ ਦੀ ਕੈਦ 'ਚ ਹਨ 500 ਬੱਚੇ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਚਿੱਤਰ ਵਿਚ ਜਾਹਰ ਕੀਤੀ ਗਈ ਜਨਮ ਕੁੰਡਲੇ ਆਪਣੇ ਸਮੇਂ ਦੇ ਮੰਨੇ-ਪ੍ਰਮੰਨੇ....
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
ਭੂਤਨਾਥ ਕੋਲੋਂ ਨਾ ਡਰੋ
ਇੱਕ ਸਾਧਾਰਣ ਕਹਾਣੀ ਨੂੰ ਪਰਦੇ ਉੱਤੇ ਵਧੀਆ ਤਰੀਕੇ ਨਾਲ ਪੇਸ਼ ਕੀਤਾ ਜਾਵੇ ਤਾਂ ਸਾਨੂੰ ਫਿਲਮ ਚੰਗੀ ਲੱਗਣ ਲੱਗਦੀ ਹੈ. ਫਿਲਮ 'ਭੂਤਨਾਥ' ਇਸਦੀ ਉਦਾਹਰਨ ਹੈ. ਫਿਲਮ ਦੀ ਕਹਾਣੀ ਇਤਨੀ ਸਰਲ ਹੈ ਕਿ ਸਾਨੂੰ ਪਤਾ ਚੱਲਦਾ ਰਹਿੰਦਾ ਹੈ ਕਿ ਹੁਣ ਕੀ ਹੋਣ ਵਾਲਾ
ਪ੍ਰਭਾਵਹੀਣ 'ਮਿ.ਵ੍ਹਾਈਟ ਮਿ.ਬਲੈਕ'
ਪੁਰਾਣੀ ਦਾਰੂ, ਨਵੀਂ ਬੋਤਲ 'ਟਸ਼ਨ'
ਖਬਰਾਂ
ਵਪਾਰ ਖਬਰਾਂ - ਇੰਡੀਆ ਯਮਾਹਾ ਮੋਟਰ ਨੇ ਇਲੈਕਟ੍ਰਿਕ ਸਟਾਰਟ ਇੰਜਨ ਦੇ ਨਾਲ ਯਮਾਹਾ ਜੀ 5, 106 ਸੀਸੀ ਦੀ ਮੋਟਰਸਾਈਕਲ ਪੇਸ਼ ਕਰਨ ਦੀ ਘੋਸ਼ਣਾ ਕੀਤੀ,ਜਿਸ ਦੀ ਭਾਰਤ ਭਰ 'ਚ ਸ਼ੋਅਰੂਮ ਕੀਮਤ 39,380 ਰੁੱਪਏ
ਅੱਗੇ ਪੜ੍ਹੋ|ਹੋਰ ਵੀ...