|
| ਭੁਚਾਲ 'ਚ ਮਰਨ ਵਾਲਿਆਂ ਦੀ ਗਿਣਤੀ ਵਧੀ |
| ਬੀਜਿੰਗ(ਭਾਸ਼ਾ), ਮੰਗਲਵਾਰ, 13 ਮਈ 2008 ( 12:23 IST ) | |
ਚੀਨ ਦੇ ਦੱਖਣੀ ਪੱਛਮੀ ਰਾਜ ਸਿਚੁਆਨ ਵਿਚ ਕੱਲ੍ਹ ਆਏ ਭੁਚਾਲ ਕਾਰਣ ਹਲਾਕ ਹੋਣ ਵਾਲਿਆਂ ਦੀ ਗਿਣਤੀ ਅੱਜ ਕਰੀਬ 10 ਹਜ਼ਾਰ ਤੱਕ ਪੁੱਜ ਗਈ.ਸੈਂਕੜ੍ਹੇ ਲੋਕ ਅਜੇ ਵੀ ਮਲਬੇ ਵਿਚ ਦੱਬੇ ਹੋਏ ਹਨ ਅਤੇ ਪ੍ਰਭਾਵਿਤ ਖੇਤਰਾਂ ਵਿਚ ਰਾਹਤ ਕਾਮੇ ਉਹਨਾਂ ਨੂੰ ਬਚਾਉਣ ਲਈ ਜੁਟੇ ਹੋਏ ਹਨ.
ਸਿਚੁਆਨ ਰਾਜ ਦੇ ਭੁਚਾਲ ਮਾਪੀ ਬਿਉਰੋ ਮੁਤਾਬਕ ਸਥਾਨਕ ਸਮੇਂ ਮੁਤਾਬਕ ਸਵੇਰੇ ਪੰਜ ਵਜੇ ਤੱਕ ਭੁਚਾਲ ਦੇ 180 ਝਟਕੇ ਮਹਿਸੂਸ ਕੀਤੇ ਗਏ.ਰਿਕਟਰ ਪੱਧਰ ਉੱਪਰ ਇਹਨਾਂ ਦੀ ਤੀਬਰਤਾ ਛੇ ਤੱਕ ਸੀ.ਭੁਚਾਲ ਦੇ ਕੇਂਦਰ ਵੇਨ ਚੁਆਨ ਕਾਉਂਟੀ ਵਿਚ ਸੈਨਿਕ ਪੈਦਲ ਪੁੱਜ ਰਹੇ ਹਨ.
ਵੇਨ ਚੁਆਨ ਤੋਂ 200 ਕਿਲੋਮੀਟਰ ਦੀ ਦੂਰੀ ਉੱਪਰ ਸੈਨਿਕ ਕਰੀਬ ਸੱਤ ਘੰਟੇ ਤੱਕ ਪੈਦਲ ਚੱਲੇ.ਉਹਨਾਂ ਨੇ ਭਾਰੀ ਬਾਰਿਸ਼ ਵਿਚਕਾਰ ਭੁਚਾਲ ਦੇ ਝਟਕੇ ਮਹਿਸੂਸ ਕਰਦੇ ਹੋਏ ਇਹ ਯਾਤਰਾ ਕੀਤੀ.
ਸ਼ਿਨ ਹੂਆ ਮੁਤਾਬਕ ਚੀਨ ਦੀ ਪੀਪੁਲਸ ਲਿਬ੍ਰੇਸ਼ਨ ਆਰਮੀ ਅਤੇ ਹਥਿਆਰਬੰਦ ਪੁਲਿਸ ਬਲ ਨੇ 20 ਹਜ਼ਾਰ ਜਵਾਨਾਂ ਨੂੰ ਭੇਜਿਆ ਹੈ.ਹਵਾਈ ਸੈਨਾ ਦੇ 20 ਹਜ਼ਾਰ ਜਵਾਨਾਂ ਨੂੰ ਹਵਾਈ ਜਹਾਜ ਰਾਹੀਂ ਪ੍ਰਭਾਵਿਤ ਸਥਾਨਾਂ ਉੱਪਰ ਭੇਜਿਆ ਜਾ ਰਿਹਾ ਹੈ ਜਦੋਂ ਕਿ 10 ਹਜ਼ਾਰ ਸੁਰੱਖਿਆ ਜਵਾਨ ਰੇਲ ਮਾਰਗ ਰਾਹੀਂ ਪ੍ਰਭਾਵਿਤ ਖੇਤਰਾਂ ਵਿਚ ਪੁੱਜਣਗੇ.
ਰਾਜ ਦੀ ਰਾਜਧਾਨੀ ਚੇਂਗਦੂ ਦੇ ਉੱਤਰ ਪੱਛਮੀ ਸ਼ਹਿਰ ਦੁਜੀਆਨ ਵਿਚ ਮਲਬੇ ਵਿਚ ਦੱਬੇ ਲੋਕਾਂ ਨੂੰ ਪ੍ਰਧਾਨ ਮੰਤਰੀ ਵੇਨ ਜਿਆ ਬਾਓ ਨੇ ਕਿਹਾ ਕਿ ਕ੍ਰਿਪਾ ਕਰਕੇ ਸੰਜਮ ਰੱਖੋ.ਤੁਹਾਨੂੰ ਬਾਹਰ ਕੱਢਣ ਲਈ ਲੋਕ ਆ ਰਹੇ ਹਨ.
ਸੰਘਣੀ ਅਬਾਦੀ ਵਾਲੇ ਸਿਚੁਆਨ ਰਾਜ ਵਿਚ ਕੱਲ੍ਹ ਸਥਾਨਕ ਸਮੇਂ ਮੁਤਾਬਕ ਦੁਪਿਹਰੇ ਦੋ ਵੱਜ ਕੇ 30 ਮਿੰਟ ਉੱਪਰ ਭੁਚਾਲ ਆਇਆ ਸੀ ਜਿਸ ਦੀ ਤੀਬਰਤਾ 7.8 ਸੀ.
ਕਿਹਾ ਜਾ ਰਿਹਾ ਹੈ ਕਿ ਤੰਗਸ਼ਾਨ ਵਿਚ ਸਾਲ 1976 ਵਿਚ ਆਏ ਭੁਚਾਲ ਦੇ ਬਾਅਦ ਤੋਂ ਇਹ ਹੁਣ ਤੱਕ ਦਾ ਸੱਭ ਤੋਂ ਵਿਨਾਸ਼ਕਾਰੀ ਭੁਚਾਲ ਹੈ ਜਿਸ ਵਿਚ 2,42000 ਲੋਕ ਮਾਰੇ ਗਏ ਸਨ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਸ਼੍ਰੀਲੰਕਾ ਦੇ ਧਮਾਕੇਦਾਰ ਬੱਲੇਬਾਜ਼ ਸਨਤ ਜੈਸੂਰੀਆ ਦਾ ਜਨਮ 30 ਜੂਨ 1969 ਨੂੰ ਸਿੰਘ ਲਗਨ ਵਿੱਚ ਹੋਇਆ. ਉਹਨਾਂ ਦੀ ਜਨਮ ਰਾਸ਼ੀ.... |
| |
|
|
|
|
 | | AP |
| | | ਜੰਨਤ | | 'ਜੰਨਤ' ਇੱਕ ਅਜਿਹੇ ਸ਼ਖਸ ਦੀ ਕਹਾਣੀ ਹੈ, ਜੋ ਅਪਰਾਧ ਅਤੇ ਉਪਭੋਗ ਦੀ ਦਲਦਲ ਵਿੱਚ ਫੱਸ ਜਾਂਦਾ ਹੈ, ਜਦੋਂਕਿ ਉਹ ਸਵਰਗ ਦੀ ਤਲਾਸ਼ ਵਿੱਚ ਸੀ. ਅਰਜੁਨ ਇੱਕ ਲਾਪਰਵਾਹ.... |
|
| |
|
|
|
|
|
| ਵਪਾਰ ਖਬਰਾਂ - ਰੂਈਯਾ ਦੀ ਅਗਵਾਈ ਵਾਲੀ ਐੱਸਾਰ ਨੇ ਕਿਹਾ ਕਿ ਗੁਜਰਾਤ ਉੱਚ ਅਦਾਲਤ ਨੇ ਉਸਦੇ ਪੱਖ ਵਿੱਚ.... |
| |
|
|
|
|
|
|
|