|
| ਹੈਕਰ ਵੱਲੋਂ ਚਿੱਲੀ ਸਰਕਾਰ ਦੇ ਅੰਕੜੇ ਲੀਕ |
| ਸੈਂਟਿਆਗੋ(ਭਾਸ਼ਾ), ਸੋਮਵਾਰ, 12 ਮਈ 2008 ( 10:47 IST ) | |
ਅਣਪਛਾਤੇ ਡਰਪੋਕ ਵਜੋਂ ਆਪਣੀ ਪਛਾਣ ਦੱਸਣ ਵਾਲੇ ਇੱਕ ਹੈਕਰ ਨੇ 60 ਲੱਖ ਚਿੱਲੀ ਲੋਕਾਂ ਦੇ ਨਿੱਜੀ ਅੰਕੜਿਆਂ ਨੂੰ ਚੋਰੀ ਕਰ ਲਿਆ ਅਤੇ ਉਹਨਾਂ ਨੂੰ ਇੰਟਰਨੈਟ ਵਿਚ ਪਾ ਦਿੱਤਾ.
ਅਧਿਕਾਰੀਆਂ ਨੇ ਦੱਸਿਆ ਕਿ ਇਹਨਾਂ ਵਿਚ ਰਾਸ਼ਟਰਪਤੀ ਦੀ ਇੱਕ ਧੀ ਦਾ ਡਾਟਾ ਵੀ ਸ਼ਾਮਲ ਹੈ.ਰਾਸ਼ਟਰਪਤੀ ਦੇ ਬੁਲਾਰੇ ਫ੍ਰਾਂਸਿਸਕੋ ਵਿਡਾਲ ਨੇ ਕੱਲ੍ਹ ਕਿਹਾ ਕਿ ਇਹ ਇੱਕ ਗੰਭੀਰ ਅਤੇ ਨਾਜ਼ੁਕ ਮੁੱਦਾ ਹੈ.
ਪੁਲਿਸ ਮੁਖੀ ਜੇਮੀ ਜਾਰਾ ਨੇ ਪੁਸ਼ਟੀ ਕੀਤੀ ਕਿ ਅਧਿਕਾਰੀ ਅੰਕੜਾ ਚੋਰੀ ਦੀ ਜਾਂਚ ਕਰ ਰਹੇ ਹਨ ਜਿਸ ਵਿਚ ਪਛਾਣ ਪੱਤਰ, ਪਤੇ, ਫੋਨ ਨੰਬਰ, ਈਮੇਲ ਅਤੇ ਵਿਦਿਅਕ ਯੋਗਤਾਵਾਂ ਦੀ ਜਾਣਕਾਰੀ ਹੈ.
ਜਾਰਾ ਨੇ ਕਿਹਾ ਕਿ ਇਹ ਅੰਕੜੇ ਸ਼ੁੱਕਰਵਾਰ ਨੂੰ ਸਵੇਰੇ ਸਿੱਖਿਆ ਮੰਤਰਾਲਾ ਚੌਣ ਸੇਵਾ ਅਤੇ ਸੈਨਾ ਵਿਭਾਗ ਦੇ ਸਰਵਰ ਤੋਂ ਚੁੱਕੇ ਗਏ ਸਨ.
ਇਹ ਸਾਫ ਨਹੀਂ ਹੋ ਸਕਿਆ ਕਿ ਇਹ ਇੰਟਰਨੈਟ ਉੱਪਰ ਕਦੋਂ ਆਏ ਪਰ ਪੁਲਿਸ ਨੂੰ ਸੂਚਨਾ ਸ਼ਨੀਵਾਰ ਦੀ ਸਵੇਰੇ ਲਿਉ ਪ੍ਰਿਟੋ ਤੋਂ ਮਿਲੀ ਜੋ ਇੱਕ ਸਥਾਨਕ ਇੰਟਰਨੈਟ ਵਿਭਾਗ ਦੇ ਪ੍ਰਸ਼ਾਸਕ ਹਨ.ਉਹਨਾਂ ਨੇ ਹੀ ਸੂਚਨਾਵਾਂ ਦੇ ਆਨ ਲਾਇਨ ਹੋਣ ਦਾ ਪਤਾ ਲਗਾਇਆ ਸੀ.
ਜਾਰਾ ਨੇ ਕਿਹਾ ਕਿ ਸੂਚਨਾਵਾਂ ਨੂੰ ਸ਼ਨੀਵਾਰ ਦੀ ਸਵੇਰ ਤੱਕ ਹਟਾ ਲਿਆ ਗਿਆ.ਘਟਨਾ ਦੀ ਸੂਚਨਾ ਪਹਿਲੀ ਵਾਰ ਕੱਲ੍ਹ ਰੋਜ਼ਾਨਾ ਅਖਬਾਰ ਅਲ ਮਰਕਿਉਰੋ ਵੱਲੋਂ ਦਿੱਤੀ ਗਈ.
ਅੰਕੜਿਆਂ ਵਿਚ ਵਿਦਿਆਰਥੀਆਂ ਦੀ ਸੂਚੀ ਸੀ ਜੋ ਜਨਤਕ ਟਰਾਂਸਪੋਰਟ ਵਿਚ ਛੂਟ ਹਾਸਲ ਕਰਦੇ ਹਨ ਜਿੰਨ੍ਹਾਂ ਵਿਚ ਰਾਸ਼ਟਰਪਤੀ ਮਿਸ਼ੇਲ ਬੈਸ਼ਲੇਟ ਦੀ ਇੱਕ ਧੀ ਵੀ ਸ਼ਾਮਲ ਹੈ.ਇਸ ਵਿਚ ਹੋਰ ਕੋਈ ਸੰਵੇਦਨਸ਼ੀਲ ਸੂਚਨਾ ਨਹੀਂ ਸੀ.
ਪ੍ਰਿਟੋ ਨੇ ਕਿਹਾ ਕਿ ਇੰਟਰਨੈਟ ਸੂਚਨਾਵਾਂ ਨੂੰ ਫੌਰਨ ਹਟਾਏ ਜਾਣ ਦੇ ਬਾਵਜੂਦ ਕੁੱਝ ਲੋਕ ਇਸ ਨੂੰ ਡਾਉਨਲੋਡ ਕਰ ਚੁੱਕੇ ਹੋਣਗੇ ਅਤੇ ਉਹ ਹੁਣ ਵੀ ਇੰਟਰਨੈਟ ਉੱਪਰ ਹੋ ਸਕਦਾ ਹੈ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਸ਼੍ਰੀਲੰਕਾ ਦੇ ਧਮਾਕੇਦਾਰ ਬੱਲੇਬਾਜ਼ ਸਨਤ ਜੈਸੂਰੀਆ ਦਾ ਜਨਮ 30 ਜੂਨ 1969 ਨੂੰ ਸਿੰਘ ਲਗਨ ਵਿੱਚ ਹੋਇਆ. ਉਹਨਾਂ ਦੀ ਜਨਮ ਰਾਸ਼ੀ.... |
| |
|
|
|
|
 | | AP |
| | | ਜੰਨਤ | | 'ਜੰਨਤ' ਇੱਕ ਅਜਿਹੇ ਸ਼ਖਸ ਦੀ ਕਹਾਣੀ ਹੈ, ਜੋ ਅਪਰਾਧ ਅਤੇ ਉਪਭੋਗ ਦੀ ਦਲਦਲ ਵਿੱਚ ਫੱਸ ਜਾਂਦਾ ਹੈ, ਜਦੋਂਕਿ ਉਹ ਸਵਰਗ ਦੀ ਤਲਾਸ਼ ਵਿੱਚ ਸੀ. ਅਰਜੁਨ ਇੱਕ ਲਾਪਰਵਾਹ.... |
|
| |
|
|
|
|
|
| ਵਪਾਰ ਖਬਰਾਂ - ਰੂਈਯਾ ਦੀ ਅਗਵਾਈ ਵਾਲੀ ਐੱਸਾਰ ਨੇ ਕਿਹਾ ਕਿ ਗੁਜਰਾਤ ਉੱਚ ਅਦਾਲਤ ਨੇ ਉਸਦੇ ਪੱਖ ਵਿੱਚ.... |
| |
|
|
|
|
|
|
|