ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਅੰਤਰਰਾਸ਼ਟਰੀ
ਅਮਰੀਕਾ 'ਚ ਤੁਫਾਨ 'ਚ 22 ਹਲਾਕ
ਪਿੱਚਰ(ਭਾਸ਼ਾ), 12 ਮਈ 2008   ( 09:05 IST )
ਓਕਲਾਹਾਮਾ ਦੇ ਪਿੱਚਰ ਨਗਰ ਵਿਚ ਕੱਲ੍ਹ ਆਈ ਹਨ੍ਹੇਰੀ ਅਤੇ ਤੁਫਾਨ ਵਿਚ ਘੱਟ ਤੋਂ ਘੱਟ 7 ਲੋਕ ਹਲਾਕ ਹੋ ਗਏ ਜਦੋਂ ਕਿ ਇਸੇ ਤੁਫਾਨ ਕਾਰਣ ਮਿਸੌਰੀ ਅਤੇ ਜਾਰਜੀਆ ਵਿਚ 15 ਹੋਰ ਲੋਕਾਂ ਦੀ ਮੌਤ ਹੋ ਗਈ.

ਤੁਫਾਨ ਦੇ ਇੱਕ ਦਿਨ ਮਗਰੋਂ ਖੋਜੀ ਦਸਤੇ ਅਤੇ ਕੁੱਤੇ ਮਲਬੇ ਦੇ ਢੇਰ ਵਿਚ ਜਿਉਂਦਿਆਂ ਦੀ ਭਾਲ ਵਿਚ ਜੁੱਟੇ ਰਹੇ.ਅਧਿਕਾਰੀਆਂ ਨੇ ਆਸ ਜਾਹਰ ਕੀਤੀ ਕਿ ਹੁਣ ਪਿੱਚਰ ਵਿਚ ਹੋਰ ਲਾਸ਼ਾਂ ਨਹੀਂ ਮਿਲਣਗੀਆਂ ਜੋ ਖਾਨ ਦਾ ਕੇਂਦਰ ਹੈ ਅਤੇ ਪ੍ਰਦੂਸ਼ਣ ਕਾਰਣ ਲੋਕਾਂ ਦੇ ਪਲਾਇਨ ਕਾਰਣ ਇੱਥੋਂ ਦੀ ਅਬਾਦੀ 20 ਹਜ਼ਾਰ ਤੋਂ ਘੱਟ ਕੇ 8 ਸੌ ਰਹਿ ਗਈ ਹੈ.

ਅਧਿਕਾਰੀਆਂ ਨੇ ਦੱਸਿਆ ਕਿ ਇਸ ਜ਼ਬਰਦਸਤ ਤੁਫਾਨ ਕਾਰਣ ਇੱਤੇਹ ਕਾਰਾਂ ਉਲਟ ਗਈਆਂ ਅਤੇ ਖੰਭੇ ਅਤੇ ਦਰਖੱਤ ਉੱਖੜ ਗਏ.ਇਸ ਤੋਂ ਮਗਰੋਂ ਇਹ ਤੁਫਾਨ ਪੱਛਮੀ ਮਿਸੌਰੀ ਜਾ ਪੁੱਜਾ ਜਿੱਥੇ ਘੱਟੋਂ ਘੱਟ 14 ਲੋਕਾਂ ਦੀ ਮੌਤ ਹੋ ਗਈ.

ਓਕਲਾਹਾਮਾ ਹਾਇਵੇ ਨਿਗਰਾਨੀ ਦਲ ਦੇ ਇੱਕ ਅਧਿਕਾਰੀ ਲੈਫਟੀਨੈਂਟ ਜਾਰਜ ਬਰਾਉਨ ਨੇ ਦੱਸਿਆ ਕਿ ਪਿੱਚਰ ਵਿਚ ਮਰਨ ਵਾਲਿਆਂ ਵਿਚ ਇੱਕ ਬੱਚਾ ਵੀ ਸ਼ਾਮਲ ਹੈ.ਉਹਨਾਂ ਨੇ ਘੱਟ ਤੋਂ ਘੱਟ 3 ਲੋਕਾਂ ਦੇ ਲਾਪਤਾ ਹੋਣ ਦੀ ਪੁਸ਼ਟੀ ਕੀਤੀ ਹੈ.

ਬ੍ਰਾਉਨ ਨੇ ਕਿਹਾ ਕਿ ਅਸੀਂ ਵੇਖਿਆ ਕਿ ਕਈ ਮਕਾਨ ਪੂਰੀ ਤਰ੍ਹਾਂ ਜਮੀਂਦੋਜ਼ ਹੋ ਗਏ.ਓਕਲਾਹਾਮਾ ਦੇ ਗਵਰਨਰ ਬ੍ਰੈਡ ਹੈਨਰੀ ਨੇ ਇੱਕ ਬਿਆਨ ਵਿਚ ਕਿਹਾ ਕਿ ਸਾਡੀ ਹਮਦਰਦੀ ਹਾਲੀਆ ਤੁਫਾਨ ਵਿਚ ਪ੍ਰਭਾਵਿਤ ਪਿੱਚਰ ਦੀ ਜਨਤਾ ਅਤੇ ਓਕਲਾਹਾਮਾ ਦੇ ਹੋਰ ਸਮੁਦਾਇਆਂ ਨਾਲ ਹੈ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਸ਼੍ਰੀਲੰਕਾ 'ਚ 17 ਲਿੱਟੇ ਅੱਤਵਾਦੀ ਹਲਾਕ
ਪ੍ਰਣਬ ਪਹੁੰਚੇ ਦੱਖਣੀ ਅਫ਼ਰੀਕਾ
ਸਰਕਾਰ ਕਰੇਗੀ ਕਾਰਜਕਾਲ ਪੂਰਾ:ਗਿਲਾਨੀ
18ਵੀਂ ਵਾਰ ਐਵਰੇਸਟ ਫਤਿਹ ਕਰਨ ਦੀ ਕੋਸ਼ੀਸ 'ਚ ਸ਼ੇਰਪਾ
ਤਾਇਵਾਨ 'ਚ ਭੁਚਾਲ ਦੇ ਝਟਕੇ
ਬੁਸ਼ ਦੀ ਧੀ ਜੇਨਾ ਦਾ ਵਿਆਹ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਸ਼੍ਰੀਲੰਕਾ ਦੇ ਧਮਾਕੇਦਾਰ ਬੱਲੇਬਾਜ਼ ਸਨਤ ਜੈਸੂਰੀਆ ਦਾ ਜਨਮ 30 ਜੂਨ 1969 ਨੂੰ ਸਿੰਘ ਲਗਨ ਵਿੱਚ ਹੋਇਆ. ਉਹਨਾਂ ਦੀ ਜਨਮ ਰਾਸ਼ੀ....
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
AP
 
ਜੰਨਤ
'ਜੰਨਤ' ਇੱਕ ਅਜਿਹੇ ਸ਼ਖਸ ਦੀ ਕਹਾਣੀ ਹੈ, ਜੋ ਅਪਰਾਧ ਅਤੇ ਉਪਭੋਗ ਦੀ ਦਲਦਲ ਵਿੱਚ ਫੱਸ ਜਾਂਦਾ ਹੈ, ਜਦੋਂਕਿ ਉਹ ਸਵਰਗ ਦੀ ਤਲਾਸ਼ ਵਿੱਚ ਸੀ. ਅਰਜੁਨ ਇੱਕ ਲਾਪਰਵਾਹ....
ਖ਼ਤਰਨਾਕ ਸਫਰ 'ਟਸ਼ਨ'
ਸ਼ਹਿਰੀ ਜਿੰਦਗੀ ਦੀ ਝਲਕ 'ਸਿਰਫ਼..'
ਖਬਰਾਂ
ਵਪਾਰ ਖਬਰਾਂ - ਰੂਈਯਾ ਦੀ ਅਗਵਾਈ ਵਾਲੀ ਐੱਸਾਰ ਨੇ ਕਿਹਾ ਕਿ ਗੁਜਰਾਤ ਉੱਚ ਅਦਾਲਤ ਨੇ ਉਸਦੇ ਪੱਖ ਵਿੱਚ....
ਅੱਗੇ ਪੜ੍ਹੋ|ਹੋਰ ਵੀ...
Marketplace