ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਅੰਤਰਰਾਸ਼ਟਰੀ
ਸਰਕਾਰ ਕਰੇਗੀ ਕਾਰਜਕਾਲ ਪੂਰਾ:ਗਿਲਾਨੀ
ਇਸਲਾਮਾਬਾਦ(ਭਾਸ਼ਾ), 11 ਮਈ 2008   ( 15:04 IST )
ਪਾਕਿਸਤਾਨ ਦੇ ਪ੍ਰਧਾਨ ਮੰਤਰੀ ਯੂਸੁਫ ਰਜਾ ਗਿਲਾਨੀ ਦਾ ਮੰਨਣਾ ਹੈ ਕਿ ਅਹੁਦਾ ਮੁਕਤ ਜੱਜਾਂ ਦੀ ਬਹਾਲੀ ਦੇ ਮੁੱਦੇ ਉੱਪਰ ਸੱਤਾਧਾਰੀ ਗਠਬੰਧਨ ਵਿਚਕਾਰ ਡੂੰਘੇ ਮਤਭੇਦ ਹੋਣ ਦੇ ਬਾਵਜੂਦ ਮਹਤੱਵ ਪੂਰਨ ਗਠਬੰਧਨ ਦਲ ਪੀਐਮਐਲ(ਐਨ) ਸਰਕਾਰ ਤੋਂ ਸਮਰਥਨ ਵਾਪਸ ਨਹੀਂ ਲਵੇਗਾ ਅਤੇ ਉਹਨਾਂ ਦੀ ਸਰਕਾਰ ਕਾਰਜਕਾਲ ਪੂਰਾ ਕਰੇਗੀ.

ਪੀਐਮਐਲ(ਐਨ)ਮੁਖੀ ਨਵਾਜ਼ ਸ਼ਰੀਫ ਅਤੇ ਪੀਪੀਪੀ ਦੇ ਸਹਿਯੋਗੀ ਪ੍ਰਧਾਨ ਆਸਿਫ ਅਲੀ ਜ਼ਰਦਾਰੀ ਵਿਚਕਾਰ ਲੰਦਨ ਵਿਚ ਜੱਜਾਂ ਦੇ ਮਸਲੇ ਉੱਪਰ ਗੱਲਬਾਤ ਹੋਣ ਦੇ ਬਾਅਦ ਤੋਂ ਗਿਲਾਨੀ ਦੀ ਅਗੁਵਾਈ ਵਾਲੀ ਦੋ ਮਹੀਨੇ ਪੁਰਾਣੀ ਸਰਕਾਰ ਦੇ ਭਵਿੱਖ ਨੂੰ ਲੈ ਕੇ ਸਵਾਲ ਚੁੱਕੇ ਜਾ ਰਹੇ ਹਨ.

ਜੱਜਾਂ ਦੀ ਬਹਾਲੀ ਦੇ ਮੁੱਦੇ ਉੱਪਰ ਦੋਵੇਂ ਹੀ ਦਲ 30 ਅਪ੍ਰੈਲ ਦੀ ਸਵੈ ਘੋਸ਼ਿਤ ਸਮਾਂ ਮਿਆਦ ਵੀ ਪੂਰੀ ਕਰ ਚੁੱਕੇ ਹਨ.ਰਾਸ਼ਟਰਪਤੀ ਪਰਵੇਜ਼ ਮੁਸ਼ਰੱਫ ਨੇ ਬੀਤੇ ਵਰ੍ਹੇ ਲਾਗੂ ਅਮਰਜੈਂਸੀ ਨੂੰ ਮੰਜੂਰੀ ਨਾ ਦੇਣ ਕਾਰਣ ਇਹਨਾਂ ਜੱਜਾਂ ਨੂੰ ਬਰਖਾਸਤ ਕੀਤਾ ਸੀ.

ਸ਼ਰੀਫ ਇਹਨਾਂ ਜੱਜਾਂ ਨੂੰ 12 ਮਈ ਤੱਕ ਬਹਾਲ ਕੀਤੇ ਜਾਣ 'ਤੇ ਜ਼ੋਰ ਦੇ ਰਹੇ ਹਨ.ਹਾਲਾਂਕਿ ਜ਼ਰਦਾਰੀ ਇਸ ਤਾਜ਼ਾ ਸਮਾਂ ਮਿਆਦ ਉੱਪਰ ਸਹਿਮਤ ਨਹੀਂ ਹੋਏ ਹਨ ਅਤੇ ਨਾ ਹੀ ਜੱਜਾਂ ਦੀ ਬਹਾਲੀ ਦੀ ਯੋਜਨਾ ਤੋਂ ਸਹਿਮਤ ਹਨ.

ਮਤਭੇਦਾਂ ਦੇ ਬਾਵਜੂਦ ਗਿਲਾਨੀ ਦਾ ਮੰਨਣਾ ਹੈ ਕਿ 12 ਮਈ ਦੀ ਸਮਾਂ ਮਿਆਦ ਬੀਤਣ ਦੇ ਬਾਵਜੂਦ ਪੀਐਮਐਲ(ਐਨ) ਸਰਕਾਰ ਤੋਂ ਆਪਣੇ ਮੰਤਰੀਆਂ ਨੂੰ ਵਾਪਸ ਨਹੀਂ ਲਵੇਗੀ.

ਗਿਲਾਨੀ ਨੇ ਕਰਨ ਥਾਪਰ ਦੇ ਪ੍ਰੋਗਰਾਮ ਇੰਡੀਆ ਟੁਨਾਇਟ ਵਿਚ ਇੰਟਰਵਿਊ ਦੌਰਾਨ ਕਿਹਾ ਕਿ ਸ਼ਰੀਫ ਨਿਸ਼ਚਿਤ ਰੂਪ ਨਾਲ ਸਰਕਾਰ ਦਾ ਸਮਰਥਨ ਕਰਨਗੇ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
18ਵੀਂ ਵਾਰ ਐਵਰੇਸਟ ਫਤਿਹ ਕਰਨ ਦੀ ਕੋਸ਼ੀਸ 'ਚ ਸ਼ੇਰਪਾ
ਤਾਇਵਾਨ 'ਚ ਭੁਚਾਲ ਦੇ ਝਟਕੇ
ਬੁਸ਼ ਦੀ ਧੀ ਜੇਨਾ ਦਾ ਵਿਆਹ
ਅਮਰੀਕਾ 'ਚ ਹਨ੍ਹੇਰੀ ਕਾਰਣ 5 ਮਰੇ
ਏਸ਼ੀਆ ਪ੍ਰਸ਼ਾਂਤ ਦੇ ਦੇਸ਼ ਕਰਨਗੇ ਚਰਚਾ
ਬੈਰੂਤ ਤੋਂ ਲੜਾਕਿਆਂ ਨੂੰ ਹਟਾਵੇਗਾ ਹਿਜ਼ਬੁਲਾ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਸ਼੍ਰੀਲੰਕਾ ਦੇ ਧਮਾਕੇਦਾਰ ਬੱਲੇਬਾਜ਼ ਸਨਤ ਜੈਸੂਰੀਆ ਦਾ ਜਨਮ 30 ਜੂਨ 1969 ਨੂੰ ਸਿੰਘ ਲਗਨ ਵਿੱਚ ਹੋਇਆ. ਉਹਨਾਂ ਦੀ ਜਨਮ ਰਾਸ਼ੀ....
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
AP
 
ਜੰਨਤ
'ਜੰਨਤ' ਇੱਕ ਅਜਿਹੇ ਸ਼ਖਸ ਦੀ ਕਹਾਣੀ ਹੈ, ਜੋ ਅਪਰਾਧ ਅਤੇ ਉਪਭੋਗ ਦੀ ਦਲਦਲ ਵਿੱਚ ਫੱਸ ਜਾਂਦਾ ਹੈ, ਜਦੋਂਕਿ ਉਹ ਸਵਰਗ ਦੀ ਤਲਾਸ਼ ਵਿੱਚ ਸੀ. ਅਰਜੁਨ ਇੱਕ ਲਾਪਰਵਾਹ....
ਖ਼ਤਰਨਾਕ ਸਫਰ 'ਟਸ਼ਨ'
ਸ਼ਹਿਰੀ ਜਿੰਦਗੀ ਦੀ ਝਲਕ 'ਸਿਰਫ਼..'
ਖਬਰਾਂ
ਵਪਾਰ ਖਬਰਾਂ - ਰੂਈਯਾ ਦੀ ਅਗਵਾਈ ਵਾਲੀ ਐੱਸਾਰ ਨੇ ਕਿਹਾ ਕਿ ਗੁਜਰਾਤ ਉੱਚ ਅਦਾਲਤ ਨੇ ਉਸਦੇ ਪੱਖ ਵਿੱਚ....
ਅੱਗੇ ਪੜ੍ਹੋ|ਹੋਰ ਵੀ...
Marketplace