ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਅੰਤਰਰਾਸ਼ਟਰੀ
ਅਮਰੀਕਾ ਰੂਸ ਨੇ ਕੀਤੇ ਸਮਝੌਤੇ 'ਤੇ ਹਸਤਾਖ਼ਰ
ਮਾਸਕੋ (ਭਾਸ਼ਾ), ਬੁੱਧਵਾਰ, 7 ਮਈ 2008   ( 11:47 IST )
ਰੂਸ ਅਤੇ ਅਮਰੀਕਾ ਨੇ ਕੱਲ੍ਹ ਗੈਰ-ਸੈਨਿਕ ਪ੍ਰਮਾਣੂ ਊਰਜਾ ਦੇ ਖੇਤਰ ਵਿੱਚ ਦੁਪਾਸੜ ਸਹਿਯੋਗ ਨੂੰ ਲੈਕੇ ਇਤਿਹਾਸਕ ਪ੍ਰਮਾਣੂ ਸਮਝੌਤੇ ਉੱਤੇ ਹਸਤਾਖ਼ਰ ਕੀਤੇ. ਸ਼ੀਤ ਯੁੱਧ ਦੇ ਦੌਰਾਨ ਇੱਕ ਦੂਜੇ ਦੇ ਕੱਟੜ ਵਿਰੋਧੀ ਰਹੇ ਦੋਵੇਂ ਦੇਸ਼ਾਂ ਨੇ 123 ਸਮਝੌਤੇ 'ਤੇ ਹਸਤਾਖ਼ਰ ਕੀਤੇ.

ਸਮਝੌਤੇ ਉੱਤੇ ਰੂਸ ਵੱਲੋਂ ਉੱਥੇ ਦੀ ਪ੍ਰਮਾਣੂ ਊਰਜਾ ਏਜੰਸੀ ਰੋਸਾਤੋਮ ਦੇ ਪ੍ਰਮੁੱਖ ਸਰਗੇਈ ਕ੍ਰਿਯੈਂਕੋ ਅਤੇ ਅਮਰੀਕਾ ਵੱਲੋਂ ਰਾਜਦੂਤ ਵਿਲੀਅਮ ਬਰਨਜ਼ ਨੇ ਹਸਤਾਖ਼ਰ ਕੀਤੇ. ਇਹ ਸਮਝੌਤਾ ਦੋਵਾਂ ਦੇਸ਼ਾਂ ਦੇ ਵਿਚਕਾਰ 20 ਸਾਲ ਤੋਂ ਜਾਰੀ ਗੱਲਬਾਤ ਦਾ ਨਤੀਜਾ ਹੈ.

ਸਮਝੌਤੇ ਉੱਤੇ ਹਸਤਾਖ਼ਰ ਕਰਨ ਦੇ ਬਾਅਦ ਬਰਨਜ਼ ਨੇ ਕਿਹਾ ਕਿ ਅਮਰੀਕਾ ਅਤੇ ਰੂਸ ਇੱਕ ਸਮੇਂ ਪ੍ਰਮਾਣੂ ਵਿਰੋਧੀ ਸਨ ਪਰੰਤੂ ਕੱਲ੍ਹ ਅਸੀਂ ਵਿਸ਼ਵ ਪੱਧਰੀ ਪ੍ਰਮਾਣੂ ਅਗਵਾਈ ਦੇ ਮਾਮਲੇ ਵਿੱਚ ਅਨੋਖੀ ਸਮਰੱਥਾ ਅਤੇ ਜਿੰਮੇਦਾਰੀ ਦੇ ਨਾਲ ਪ੍ਰਮਾਣੂ ਸਹਿਯੋਗੀ ਹਾਂ.

ਕ੍ਰਿਯੈਂਕੋ ਨੇ ਕਿਹਾ ਕਿ ਇਹ ਸਮਝੌਤਾ ਦੋਵਾਂ ਦੇਸ਼ਾਂ ਦੇ ਲਈ ਫਾਇਦੇਮੰਦ ਹੈ ਅਤੇ ਇਸ ਨਾਲ ਸਾਡਾ ਦੁਪਾਸੜ ਸੰਬੰਧ ਹੋਰ ਮਜ਼ਬੂਤ ਹੋਵੇਗਾ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਅੱਤਵਾਦੀ ਹਮਲੇ 'ਚ ਪੰਜ ਦੀ ਮੌਤ
ਕੈਦੀਆਂ ਦੀ ਅਪੀਲ,ਸਜਾਏ ਮੌਤ ਉਮਰਕੈਦ 'ਚ ਬਦਲੇ
ਚੀਨ ਨੇ ਦਲਾਈਲਾਮਾ 'ਤੇ ਜੁੰਮੇਵਾਰੀ ਸੁੱਟੀ
ਲਿੱਟੇ ਦਾ ਸੀਨੀਅਰ ਨੇਤਾ ਗ੍ਰਿਫ਼ਤਾਰ
ਕਿਸੇ ਵੀ ਸਥਿੱਤੀ ਨਾਲ ਨਜਿੱਠੇਗੀ ਚੀਨੀ ਸੈਨਾ
ਗਲੋਬਲ ਵਾਰਮਿੰਗ,ਪ੍ਰਜਾਤੀਆਂ ਖਤਮ ਹੋਣ ਦਾ ਖਤਰਾ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਸ਼੍ਰੀਲੰਕਾ ਦੇ ਧਮਾਕੇਦਾਰ ਬੱਲੇਬਾਜ਼ ਸਨਤ ਜੈਸੂਰੀਆ ਦਾ ਜਨਮ 30 ਜੂਨ 1969 ਨੂੰ ਸਿੰਘ ਲਗਨ ਵਿੱਚ ਹੋਇਆ. ਉਹਨਾਂ ਦੀ ਜਨਮ ਰਾਸ਼ੀ....
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
AP
 
ਜੰਨਤ
'ਜੰਨਤ' ਇੱਕ ਅਜਿਹੇ ਸ਼ਖਸ ਦੀ ਕਹਾਣੀ ਹੈ, ਜੋ ਅਪਰਾਧ ਅਤੇ ਉਪਭੋਗ ਦੀ ਦਲਦਲ ਵਿੱਚ ਫੱਸ ਜਾਂਦਾ ਹੈ, ਜਦੋਂਕਿ ਉਹ ਸਵਰਗ ਦੀ ਤਲਾਸ਼ ਵਿੱਚ ਸੀ. ਅਰਜੁਨ ਇੱਕ ਲਾਪਰਵਾਹ....
ਖ਼ਤਰਨਾਕ ਸਫਰ 'ਟਸ਼ਨ'
ਸ਼ਹਿਰੀ ਜਿੰਦਗੀ ਦੀ ਝਲਕ 'ਸਿਰਫ਼..'
ਖਬਰਾਂ
ਵਪਾਰ ਖਬਰਾਂ - ਰੂਈਯਾ ਦੀ ਅਗਵਾਈ ਵਾਲੀ ਐੱਸਾਰ ਨੇ ਕਿਹਾ ਕਿ ਗੁਜਰਾਤ ਉੱਚ ਅਦਾਲਤ ਨੇ ਉਸਦੇ ਪੱਖ ਵਿੱਚ....
ਅੱਗੇ ਪੜ੍ਹੋ|ਹੋਰ ਵੀ...
Marketplace