ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਅੰਤਰਰਾਸ਼ਟਰੀ
ਕਿਸੇ ਵੀ ਸਥਿੱਤੀ ਨਾਲ ਨਜਿੱਠੇਗੀ ਚੀਨੀ ਸੈਨਾ
ਬੀਜਿੰਗ(ਭਾਸ਼ਾ), ਬੁੱਧਵਾਰ, 7 ਮਈ 2008   ( 11:42 IST )
ਚੀਨ ਦੀ ਸੈਨਾ ਪੀਪੁਲਸ ਲਿਬਰੇਸ਼ਨ ਆਰਮੀ(ਪੀਐਲਏ) ਨੇ ਕਿਹਾ ਹੈ ਕਿ ਉਹ ਬੀਜਿੰਗ ਓਲੰਪਿਕ ਖੇਡਾਂ ਦੌਰਾਨ ਕਿਸੇ ਵੀ ਅਮਰਜੈਂਸੀ ਸਥਿੱਤੀ ਨਾਲ ਨਜਿੱਠਣ ਲਈ ਤਿਆਰ ਹੈ ਜਿਸ ਵਿਚ ਪਰਮਾਣੂ, ਜੈਵਿਕ ਅਤੇ ਰਸਾਇਣਿਕ ਹਮਲੇ ਨਾਲ ਨਜਿੱਠਣਾ ਵੀ ਸ਼ਾਮਲ ਹੈ.

ਬੀਜਿੰਗ ਓਲੰਪਿਕ ਖੇਡਾਂ ਦੀ ਸੁਰੱਖਿਆ ਨਾਲ ਸੰਬੰਧਤ ਚੀਨੀ ਸੈਨਾ ਦੇ ਇੱਕ ਸੀਨੀਅਰ ਅਧਿਕਾਰੀ ਟਿਆਨ ਯਿਜਿਆਂਗ ਨੇ ਕਿਹਾ ਕਿ ਖੇਡਾਂ ਦੀ ਸੁਰੱਖਿਆ ਵਿਚ ਤਿੰਨੋਂ ਸੈਨਾਵਾਂ ਸ਼ਾਮਲ ਹੋਣਗੀਆਂ.

ਪੀਐਲਏ ਡੇਲੀ ਨੇ ਯਿਜਾਂਗ ਦੇ ਹਵਾਲੇ ਤੋਂ ਕਿਹਾ ਕਿ ਸੁਰੱਖਿਆ ਲਈ ਹੈਲੀਕਾਪਟਰਾਂ, ਲੜ੍ਹਾਕੂ ਜਹਾਜਾਂ, ਸਤਹਿ ਤੋਂ ਹਵਾ ਵਿਚ ਮਾਰ ਕਰਨ ਵਾਲੀਆਂ ਮਿਸਾਇਲਾਂ ਅਤੇ ਰਸਾਇਣਿਕ ਹਥਿਆਰ ਰੋਧੀ ਵਿਵਸਥਾ ਨੂੰ ਤਿਆਰ ਰੱਖਿਆ ਜਾਵੇਗਾ.

ਚੀਨ ਨੇ ਕਿਹਾ ਹੈ ਕਿ ਓਲੰਪਿਕ ਖੇਡਾਂ ਨੂੰ ਅੱਤਵਾਦ ਦਾ ਖਤਰਾ ਹੈ ਅਤੇ ਕਿਹਾ ਕਿ ਹਾਲ ਹੀ ਵਿਚ ਉਸ ਨੇ ਓਲੰਪਿਕ ਖੇਡਾਂ ਉੱਪਰ ਅੱਤਵਾਦੀ ਹਮਲੇ ਦੀ ਯੋਜਨਾ ਦਾ ਪਰਦਾਫਾਸ਼ ਕੀਤਾ ਹੈ.

ਚੀਨ ਦੇ ਜਨ ਸੁਰੱਖਿਆ ਮੰਤਰਾਲੇ ਨੇ ਖਬਰ ਦਿੱਤੀ ਕਿ ਓਲੰਪਿਕ ਦੌਰਾਨ ਬੀਜਿੰਗ ਜਾਣ ਵਾਲੇ ਯਾਤਰੀ ਜਹਾਜ ਨੂੰ ਹਾਦਸਾਗ੍ਰਸਤ ਕਰਨ ਅਤੇ ਬੀਜਿੰਗ ਅਤੇ ਹੋਰਨਾਂ ਸ਼ਹਿਰਾਂ ਵਿਚ ਹੋਟਲਾਂ ਅਤੇ ਸਰਕਾਰੀ ਅਦਾਰਿਆਂ ਉੱਪਰ ਬੰਬ ਹਮਲਾ ਕਰਨ, ਵਿਦੇਸ਼ੀ ਸੈਲਾਨੀਆਂ, ਪੱਤਰਕਾਰਾਂ ਅਤੇ ਖਿਡਾਰੀਆਂ ਨੂੰ ਅਗ਼ਵਾ ਕਰਨ ਦੀ ਯੋਜਨਾ ਨੂੰ ਨਾਕਾਮ ਕਰ ਦਿੱਤਾ ਗਿਆ ਹੈ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਗਲੋਬਲ ਵਾਰਮਿੰਗ,ਪ੍ਰਜਾਤੀਆਂ ਖਤਮ ਹੋਣ ਦਾ ਖਤਰਾ
ਕੱਲ੍ਹ ਮਯਾਂਮਾਰ ਪੁੱਜੇਗੀ ਭਾਰਤੀ ਸਹਾਇਤਾ
ਪੈਂਤੀ ਸੌ ਸੈਨਿਕ ਵਾਪਸ ਬੁਲਾਵੇਗਾ ਅਮਰੀਕਾ
ਪੱਛਮੀ ਲੰਦਨ 'ਚ ਗੋਲੀਬਾਰੀ
ਈਯੂ ਦੇ ਕਦਮ ਦਾ ਭਾਰਤ ਵੱਲੋਂ ਵਿਰੋਧ
ਚੀਨ ਨੇ ਕੀਤੇ ਵੀਜ਼ਾ ਨਿਯਮ ਸਖ਼ਤ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਸ਼੍ਰੀਲੰਕਾ ਦੇ ਧਮਾਕੇਦਾਰ ਬੱਲੇਬਾਜ਼ ਸਨਤ ਜੈਸੂਰੀਆ ਦਾ ਜਨਮ 30 ਜੂਨ 1969 ਨੂੰ ਸਿੰਘ ਲਗਨ ਵਿੱਚ ਹੋਇਆ. ਉਹਨਾਂ ਦੀ ਜਨਮ ਰਾਸ਼ੀ....
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
AP
 
ਜੰਨਤ
'ਜੰਨਤ' ਇੱਕ ਅਜਿਹੇ ਸ਼ਖਸ ਦੀ ਕਹਾਣੀ ਹੈ, ਜੋ ਅਪਰਾਧ ਅਤੇ ਉਪਭੋਗ ਦੀ ਦਲਦਲ ਵਿੱਚ ਫੱਸ ਜਾਂਦਾ ਹੈ, ਜਦੋਂਕਿ ਉਹ ਸਵਰਗ ਦੀ ਤਲਾਸ਼ ਵਿੱਚ ਸੀ. ਅਰਜੁਨ ਇੱਕ ਲਾਪਰਵਾਹ....
ਖ਼ਤਰਨਾਕ ਸਫਰ 'ਟਸ਼ਨ'
ਸ਼ਹਿਰੀ ਜਿੰਦਗੀ ਦੀ ਝਲਕ 'ਸਿਰਫ਼..'
ਖਬਰਾਂ
ਵਪਾਰ ਖਬਰਾਂ - ਰੂਈਯਾ ਦੀ ਅਗਵਾਈ ਵਾਲੀ ਐੱਸਾਰ ਨੇ ਕਿਹਾ ਕਿ ਗੁਜਰਾਤ ਉੱਚ ਅਦਾਲਤ ਨੇ ਉਸਦੇ ਪੱਖ ਵਿੱਚ....
ਅੱਗੇ ਪੜ੍ਹੋ|ਹੋਰ ਵੀ...
Marketplace