|
| ਜਹਾਜਾਂ ਦੀ ਟੱਕਰ 'ਚ 3 ਹਲਾਕ |
| ਮੈਕਾਲੇ(ਭਾਸ਼ਾ), ਐਤਵਾਰ, 4 ਮਈ 2008 ( 12:37 IST ) | |
ਇਦਾਹੋ ਹਵਾਈ ਅੱਡੇ ਉੱਪਰ ਇੱਕ ਛੋਟੇ ਜਹਾਜ ਦੇ ਉੱਤਰਦੇ ਵੇਲ੍ਹੇ ਦੂਜੇ ਜਹਾਜ ਨਾਲ ਟਕਰਾਉਣ ਕਾਰ ਤਿੰਨ ਲੋਕ ਹਲਾਕ ਹੋ ਗਏ ਜਦੋਂ ਕਿ ਤਿੰਨ ਹੋਰ ਜ਼ਖਮੀ ਹੋ ਗਏ ਜਿੰਨ੍ਹਾਂ ਵਿਚ ਇੱਕ ਦੋ ਸਾਲ ਦਾ ਬੱਚਾ ਵੀ ਸ਼ਾਮਲ ਹੈ.
ਬੱਚੇ ਨੂੰ ਹਾਦਸੇ ਵਿਚ ਬਚੇ ਹੋਰ ਲੋਕਾਂ ਨੇ ਬਲਦੇ ਹੋਏ ਮਲਬੇ ਵਿਚੋਂ ਖਿੱਚ ਕੇ ਬਾਹਰ ਕੱਢਿਆ.ਸੰਘੀ ਜਹਾਜ ਪ੍ਰਸ਼ਾਸਨ ਦੇ ਬੁਲਾਰੇ ਇਆਨ ਗ੍ਰਗੋਰ ਨੇ ਇਹ ਜਾਣਕਾਰੀ ਦਿੱਤੀ.
ਟਕਰਾਉਣ ਮਗਰੋਂ ਦੋਵੇਂ ਜਹਾਜਾਂ ਵਿਚ ਵਿਸਫੋਟ ਹੋ ਗਿਆ.ਜਹਾਜ ਹਾਦਸੇ ਵਿਚ ਦੂਜੇ ਜਹਾਜ ਦਾ ਪਾਇਲਟ 52 ਸਾਲਾ ਬਿਲ ਕੀਟਿੰਗ ਅਤੇ ਉਸ ਦੇ ਪੋਤੇ ਮਾਰੇ ਗਏ ਜਿੰਨ੍ਹਾਂ ਦੀ ਉਮਰ ਲੜ੍ਹੀਵਾਰ 1 ਅਤੇ 6 ਸਾਲ ਸੀ ਜਦੋਂ ਕਿ ਇੱਕ ਹੋਰ ਦੋ ਸਾਲਾ ਪੋਤਾ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ ਜਿਸ ਨੂੰ ਯੂਨੀਵਰਸਿਟੀ ਆਫ ਉਟਾ ਬਰਨ ਸੈਂਟਰ ਲਿਜਾਇਆ ਗਿਆ ਹੈ.
ਉੱਤਰ ਰਹੇ ਜਹਾਜ ਦੇ ਪਾਇਲਟ 30 ਸਾਲਾ ਜਸਟਿਨ ਮੂਨੀ ਅਤੇ ਇੱਕ 27 ਸਾਲਾ ਯਾਤਰੀ ਮਾਰਕ ਫੂਲਰ ਨੇ ਦੋ ਸਾਲਾ ਇਸ ਬੱਚੇ ਨੂੰ ਜਲਦੇ ਹੋਏ ਮਲਬੇ ਵਿਚੋਂ ਕੱਢਿਆ.
ਮੈਕਾਲ ਹਵਾਈ ਅੱਡੇ ਉੱਪਰ ਕੋਈ ਯਾਤਾਯਾਤ ਕੰਟ੍ਰੋਲ ਟਾਵਰ ਨਹੀਂ ਹੈ ਅਤੇ ਹਾਦਸੇ ਦੀ ਜਾਂਚ ਸ਼ੁਰੂ ਹੋਣ ਦੇ ਚੱਲਦਿਆਂ ਇਸ ਨੂੰ ਬੰਦ ਕਰ ਦਿੱਤਾ ਗਿਆ ਹੈ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਸ਼੍ਰੀਲੰਕਾ ਦੇ ਧਮਾਕੇਦਾਰ ਬੱਲੇਬਾਜ਼ ਸਨਤ ਜੈਸੂਰੀਆ ਦਾ ਜਨਮ 30 ਜੂਨ 1969 ਨੂੰ ਸਿੰਘ ਲਗਨ ਵਿੱਚ ਹੋਇਆ. ਉਹਨਾਂ ਦੀ ਜਨਮ ਰਾਸ਼ੀ.... |
| |
|
|
|
|
 | | AP |
| | | ਜੰਨਤ | | 'ਜੰਨਤ' ਇੱਕ ਅਜਿਹੇ ਸ਼ਖਸ ਦੀ ਕਹਾਣੀ ਹੈ, ਜੋ ਅਪਰਾਧ ਅਤੇ ਉਪਭੋਗ ਦੀ ਦਲਦਲ ਵਿੱਚ ਫੱਸ ਜਾਂਦਾ ਹੈ, ਜਦੋਂਕਿ ਉਹ ਸਵਰਗ ਦੀ ਤਲਾਸ਼ ਵਿੱਚ ਸੀ. ਅਰਜੁਨ ਇੱਕ ਲਾਪਰਵਾਹ.... |
|
| |
|
|
|
|
|
| ਵਪਾਰ ਖਬਰਾਂ - ਰੂਈਯਾ ਦੀ ਅਗਵਾਈ ਵਾਲੀ ਐੱਸਾਰ ਨੇ ਕਿਹਾ ਕਿ ਗੁਜਰਾਤ ਉੱਚ ਅਦਾਲਤ ਨੇ ਉਸਦੇ ਪੱਖ ਵਿੱਚ.... |
| |
|
|
|
|
|
|
|