|
| ਓਲੰਪਿਕ ਮਸ਼ਾਲ ਦੇ ਐਵਰੈਸਟ ਸਫਰ 'ਚ ਰੁਕਾਵਟ |
| ਬੀਜਿੰਗ(ਭਾਸ਼ਾ), ਐਤਵਾਰ, 4 ਮਈ 2008 ( 11:48 IST ) | |
ਭਾਰੀ ਬਰਫਬਾਰੀ ਕਾਰਣ ਬੀਜਿੰਗ ਓਲੰਪਿਕ ਦੀ ਮਸ਼ਾਲ ਦੇ ਮਾਉਂਟ ਐਵਰੈਸਟ ਦੇ ਸਫਰ ਵਿਚ ਰੁਕਾਵਟ ਪੈ ਸਕਦੀ ਹੈ.ਐਵਰੈਸਟ ਦੇ ਬੇਸ ਕੈਂਪ ਉੱਪਰ ਮੌਸਮ ਵਿਭਾਗ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਮਸ਼ਾਲ ਨੂੰ ਲੈ ਕੇ ਉੱਪਰ ਚੜ੍ਹਨ ਵਾਲੇ ਪਰਬਤ ਰੋਹੀਆਂ ਨੂੰ ਬਰਫਬਾਰੀ ਕਾਰਣ ਆਪਣੀ ਯਾਤਰਾ ਮੁਲਤਵੀ ਕਰਨੀ ਪਈ.
ਚੀਨ ਨੇ ਕੱਲ੍ਹ ਐਲਾਣ ਕੀਤਾ ਸੀ ਕਿ ਇੱਕ ਟੀਮ ਮਸ਼ਾਲ ਲੈ ਕੇ ਦੁਨੀਆਂ ਦੀ ਸੱਭ ਤੋਂ ਉੱਚੀ ਚੋਟੀ ਉੱਪਰ ਜਾਵੇਗੀ.ਐਵਰੈਸਟ ਦੇ ਸਫਰ ਲਈ ਘੱਟ ਹਵਾ ਵਿਚ ਬਲਦੀ ਰਹਿਣ ਵਾਲੀ ਖਾਸ ਕਿਸਮ ਦੀ ਮਸ਼ਾਲ ਬਣਾਈ ਗਈ ਹੈ.
ਤਿੱਬਤ ਸਵੈਸ਼ਾਸੀ ਖੇਤਰ ਦੀ ਸਰਕਾਰ ਨੇ ਰਿਲੇ ਨੂੰ ਸਫਲ ਬਨਾਉਣ ਦਾ ਭਰੋਸਾ ਦਿੱਤਾ ਹੈ.ਇਸ ਦੌਰਾਨ ਉੱਥੇ ਸੁਰੱਖਿਆ ਵਿਵਸਥਾ ਸਖਤ ਕਰ ਦਿੱਤੀ ਗਈ ਹੈ ਅਤੇ ਐਵਰੈਸਟ ਉੱਪਰ ਚੜ੍ਹਨ 'ਤੇ ਰੋਕ ਲਗਾ ਦਿੱਤੀ ਗਈ ਹੈ.
ਇਸ ਤੋਂ ਅਲਾਵਾ ਨੇਪਾਲ ਨੇ ਵੀ ਆਪਣੇ ਵੱਲ ਪੈਣ ਵਾਲੀ ਐਵਰੈਸਟ ਦੀ ਸਰਹੱਦ ਨੇੜ੍ਹੇ ਸੁਰੱਖਿਆ ਦੇ ਉਚਿਤ ਪ੍ਰਬੰਧ ਕੀਤੇ ਹਨ.
ਮਾਉਂਟ ਐਵਰੈਸਟ ਸੇਵਾ ਦੇ ਇੱਕ ਅਧਿਕਾਰੀ ਝਾਂਗ ਝਿਗਾਂਗ ਦੇ ਹਵਾਲੇ ਤੋਂ ਸ਼ਿਨ ਹੂਆ ਖਬਰ ਏਜੰਸੀ ਨੇ ਦੱਸਿਆ ਕਿ ਬਰਫ ਕਾਰਣ ਰਾਸਤਾ ਫਿਸਲਵਾਂ ਹੋ ਗਿਆ ਹੈ.ਇੱਥੇ ਲਗਾਤਾਰ ਬਰਫ ਡਿੱਗ ਰਹੀ ਹੈ ਜਿਸ ਨਾਲ ਚੜ੍ਹਾਈ ਮੁਸ਼ਕਲ ਹੋ ਗਈ ਹੈ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਸ਼੍ਰੀਲੰਕਾ ਦੇ ਧਮਾਕੇਦਾਰ ਬੱਲੇਬਾਜ਼ ਸਨਤ ਜੈਸੂਰੀਆ ਦਾ ਜਨਮ 30 ਜੂਨ 1969 ਨੂੰ ਸਿੰਘ ਲਗਨ ਵਿੱਚ ਹੋਇਆ. ਉਹਨਾਂ ਦੀ ਜਨਮ ਰਾਸ਼ੀ.... |
| |
|
|
|
|
 | | AP |
| | | ਜੰਨਤ | | 'ਜੰਨਤ' ਇੱਕ ਅਜਿਹੇ ਸ਼ਖਸ ਦੀ ਕਹਾਣੀ ਹੈ, ਜੋ ਅਪਰਾਧ ਅਤੇ ਉਪਭੋਗ ਦੀ ਦਲਦਲ ਵਿੱਚ ਫੱਸ ਜਾਂਦਾ ਹੈ, ਜਦੋਂਕਿ ਉਹ ਸਵਰਗ ਦੀ ਤਲਾਸ਼ ਵਿੱਚ ਸੀ. ਅਰਜੁਨ ਇੱਕ ਲਾਪਰਵਾਹ.... |
|
| |
|
|
|
|
|
| ਵਪਾਰ ਖਬਰਾਂ - ਰੂਈਯਾ ਦੀ ਅਗਵਾਈ ਵਾਲੀ ਐੱਸਾਰ ਨੇ ਕਿਹਾ ਕਿ ਗੁਜਰਾਤ ਉੱਚ ਅਦਾਲਤ ਨੇ ਉਸਦੇ ਪੱਖ ਵਿੱਚ.... |
| |
|
|
|
|
|
|
|