ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਅੰਤਰਰਾਸ਼ਟਰੀ
ਅਮਰੀਕਾ ਦੀ ਸੂਰਜ ਮੁਹਿੰਮ ਦੀ ਤਿਆਰੀ
ਨਿਊਯਾਰਕ(ਭਾਸ਼ਾ), ਐਤਵਾਰ, 4 ਮਈ 2008   ( 09:59 IST )
ਅਮਰੀਕੀ ਵਿਗਿਆਨੀ ਹੁਣ ਇੱਕ ਮੁਹਿੰਮ ਸੂਰਜ ਤੱਕ ਭੇਜਣ ਦੀ ਤਿਆਰੀ ਕਰ ਰਹੇ ਹਨ ਤਾਂ ਜੋ ਸੂਰਜ ਪੁਲਾੜ ਵਿਚ ਜੋ ਆਵੇਸ਼ਿਤ ਕਣਾਂ ਦੀਆਂ ਧਾਰਾਵਾਂ ਛੱਡਦਾ ਹੈ ਉਸਦਾ ਅਧਿਐਨ ਕੀਤਾ ਜਾ ਸਕੇ.

ਸੂਰਜ ਤੱਕ ਮੁਹਿੰਮ ਭੇਜਣ ਦੀ ਇਹ ਕੋਈ ਨਵੀਂ ਯੋਜਨਾ ਨਹੀਂ ਹੈ.ਬੀਤੇ ਤਿੰਨ ਦਹਾਕਿਆਂ ਤੋਂ ਵਿਗਿਆਨੀ ਇਸ ਪਰੀਯੋਜਨਾ ਉੱਪਰ ਵਿਚਾਰ ਕਰ ਰਹੇ ਹਨ.

ਹੁਣ ਜਾਨ ਹਾਪਕਿੰਸ ਯੂਨੀਵਰਸਿਟੀ ਦੇ ਅਪਲਾਇਡ ਫਿਜ਼ੀਕਸ ਲੈਬੋਰੇਟਰੀ ਦੇ ਵਿਗਿਆਨੀਆਂ ਦਾ ਇੱਕ ਦਲ ਅਮਰੀਕੀ ਪੁਲਾੜ ਏਜੰਸੀ ਨਾਸਾ ਦੀ 'ਸੋਲਰ ਪ੍ਰੋਬ' ਮੁਹਿੰਮ ਲਈ ਇੱਕ ਵਿਸ਼ੇਸ਼ ਪੁਲਾੜ ਯਾਨ ਦਾ ਵਿਕਾਸ ਕਰ ਰਿਹਾ ਹੈ.

ਇਸ ਪਰੀਯੋਜਨਾ ਅਧੀਨ ਸੋਲਰ ਪ੍ਰੋਬ ਨੇ ਸੂਰਜ ਲਾਗਿਉਂ 125 ਮੀਲ ਪ੍ਰਤੀ ਸੈਕਿੰਡ ਦੀ ਰਫਤਾਰ ਨਾਲ ਲੰਘਣਾ ਹੈ.ਪ੍ਰੋਬ ਦੇ ਆਲੇ-ਦੁਆਲੇ ਕੰਪੋਜ਼ਿਟ ਊਸ਼ਮਾ ਕਵਚ ਹੋਵੇਗਾ ਜੋ 2600 ਡਿਗਰੀ ਫਾਰਨਹੀਟ ਤੱਕ ਦੇ ਤਾਪਮਾਨ ਨੂੰ ਬਰਦਾਸ਼ਤ ਕਰ ਸਕਦਾ ਹੋਵੇ.

ਸੋਲਰ ਪ੍ਰੋਬ ਨੂੰ ਵਿਕਿਰਨ ਦੇ ਹਮਲਿਆਂ ਅਤੇ ਊਰਜਾ ਭਰੀ ਧੂੜ ਦਾ ਇਸ ਪੱਧਰ ਤੱਕ ਸਾਹਮਣਾ ਕਰਨਾ ਪਵੇਗਾ ਜਿਸ ਨਾਲ ਹੁਣ ਤੱਕ ਕਿਸੇ ਵੀ ਪੁਲਾੜ ਯਾਨ ਨੂੰ ਰੂਬਰੂ ਨਹੀਂ ਹੋਣਾ ਪਿਆ ਹੈ.

ਸਾਇੰਸ ਡੇਲੀ ਦੀ ਇੱਕ ਰਿਪੋਰਟ ਵਿਚ ਸੋਲਰ ਪ੍ਰੋਬ ਪਰੀਯੋਜਨਾ ਦੇ ਵਿਗਿਆਨੀ ਰਾਬਰਟ ਡੇਕਰ ਨੇ ਕਿਹਾ ਅਤੇ ਖੋਜ ਦੀਆਂ ਤਮਾਮ ਮੁਹਿੰਮਾਂ ਵਾਂਗ ਸੋਲਰ ਪ੍ਰੋਬ ਵੀ ਜਿੰਨ੍ਹੇ ਸਵਾਲਾਂ ਦਾ ਜਵਾਬ ਦੇਵੇਗਾ, ਉਸ ਤੋਂ ਵੱਧ ਨਵੇਂ ਸਵਾਲ ਖੜ੍ਹੇ ਕਰੇਗਾ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਗੱਲਬਾਤ ਤੋਂ ਪਹਿਲਾਂ ਚੀਨ ਹਮਲਾਵਰ
ਅਧਿਕਾਰ ਛੱਡਣ ਨੂੰ ਤਿਆਰ ਮੁਸ਼ੱਰਫ : ਰਿਪੋਰਟ
ਜਲ ਸੈਨਾ ਨੇ ਕੀਤਾ ਸੰਯੁਕਤ ਅਭਿਆਸ
ਪਾਕਿ ਨੂੰ ਬਲੈਕ ਲਿਸਟ 'ਚ ਪਾਉਣ ਦੀ ਮੰਗ
ਬੋਲੀਵੀਆ 'ਚ ਹਾਦਸੇ 'ਚ 13 ਸੈਲਾਨੀ ਹਲਾਕ
ਨੇਪਾਲ 'ਚ 100 ਤਿੱਬਤੀ ਪ੍ਰਦਰਸ਼ਾਨਕਾਰੀ ਕਾਬੂ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਸ਼੍ਰੀਲੰਕਾ ਦੇ ਧਮਾਕੇਦਾਰ ਬੱਲੇਬਾਜ਼ ਸਨਤ ਜੈਸੂਰੀਆ ਦਾ ਜਨਮ 30 ਜੂਨ 1969 ਨੂੰ ਸਿੰਘ ਲਗਨ ਵਿੱਚ ਹੋਇਆ. ਉਹਨਾਂ ਦੀ ਜਨਮ ਰਾਸ਼ੀ....
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
AP
 
ਜੰਨਤ
'ਜੰਨਤ' ਇੱਕ ਅਜਿਹੇ ਸ਼ਖਸ ਦੀ ਕਹਾਣੀ ਹੈ, ਜੋ ਅਪਰਾਧ ਅਤੇ ਉਪਭੋਗ ਦੀ ਦਲਦਲ ਵਿੱਚ ਫੱਸ ਜਾਂਦਾ ਹੈ, ਜਦੋਂਕਿ ਉਹ ਸਵਰਗ ਦੀ ਤਲਾਸ਼ ਵਿੱਚ ਸੀ. ਅਰਜੁਨ ਇੱਕ ਲਾਪਰਵਾਹ....
ਖ਼ਤਰਨਾਕ ਸਫਰ 'ਟਸ਼ਨ'
ਸ਼ਹਿਰੀ ਜਿੰਦਗੀ ਦੀ ਝਲਕ 'ਸਿਰਫ਼..'
ਖਬਰਾਂ
ਵਪਾਰ ਖਬਰਾਂ - ਰੂਈਯਾ ਦੀ ਅਗਵਾਈ ਵਾਲੀ ਐੱਸਾਰ ਨੇ ਕਿਹਾ ਕਿ ਗੁਜਰਾਤ ਉੱਚ ਅਦਾਲਤ ਨੇ ਉਸਦੇ ਪੱਖ ਵਿੱਚ....
ਅੱਗੇ ਪੜ੍ਹੋ|ਹੋਰ ਵੀ...
Marketplace