ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਅੰਤਰਰਾਸ਼ਟਰੀ
ਬੁਸ਼ ਦੀ ਅਮਰੀਕੀ ਸੰਸਦ ਨੂੰ ਅਪੀਲ
ਵਾਸ਼ਿੰਗਟਨ(ਭਾਸ਼ਾ), ਸ਼ੁਕਰਵਾਰ, 2 ਮਈ 2008   ( 12:46 IST )
ਅਮਰੀਕੀ ਰਾਸ਼ਟਰਪਤੀ ਜਾਰਜ ਬੁਸ਼ ਨੇ ਤੇਜ਼ੀ ਨਾਲ ਵੱਧਦੀਆਂ ਖਾਧ ਅੰਨ ਕੀਮਤਾਂ ਕਾਰਣ ਵੱਧ ਰਹੀ ਭੁੱਖਮਰੀ ਅਤੇ ਸਮਾਜਕ ਅਸੰਤੋਖ ਦੇ ਖਤਰੇ ਨੂੰ ਘਟਾਉਣ ਲਈ ਅਮਰੀਕੀ ਸੰਸਦ ਨੂੰ 77 ਕਰੋੜ ਅਮਰੀਕੀ ਡਾਲਰ ਦੀ ਸਹਾਇਤਾ ਦੇਣ ਦੀ ਅਪੀਲ ਕੀਤੀ ਹੈ ਅਤੇ ਕਿਹਾ ਹੈ ਕਿ ਇਸ ਵਿਚ ਲੋੜਵੰਦ ਅਮਰੀਕੀ ਦੇਸ਼ਾਂ ਨੂੰ ਪਹਿਲ ਦਿੱਤੀ ਜਾਵੇ.

ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਇਰਾਕ ਯੁੱਧ ਤੋਂ ਪ੍ਰਭਾਵਿਤ ਲੋਕਾਂ ਲਈ ਸਾਲ 2009 ਵਿਚ 70 ਅਰਬ ਅਮਰੀਕੀ ਡਾਲਰ ਦੀ ਰਾਸ਼ੀ ਮੁਹੱਈਆ ਕਰਾਈ ਜਾਵੇ.ਉਹਨਾਂ ਕਿਹਾ ਕਿ ਅਮਰੀਕੀ ਉਦਾਰ ਅਤੇ ਸੰਵੇਦਨਸ਼ੀਲ ਹਨ.ਇਸ ਤੋਂ ਪਹਿਲਾਂ ਬੁਸ਼ ਨੇ ਦੋ ਹਫਤੇ ਪਹਿਲਾਂ ਹੀ ਵਾਧੂ 20 ਕਰੋੜ ਅਮਰੀਕੀ ਡਾਲਰ ਦੀ ਰਾਸ਼ੀ ਦੇਣ ਦਾ ਐਲਾਨ ਕੀਤਾ ਸੀ.

ਇਹ ਰਾਸ਼ੀ ਅਮਰਜੈਂਸੀ ਖਾਧ ਸਹਾਇਤਾ ਕੋਸ਼ ਲਈ ਰੱਖੀ ਗਈ 35 ਕਰੋੜ ਡਾਲਰ ਦੀ ਰਾਸ਼ੀਂ ਤੋਂ ਅਲਾਵਾ ਹੋਵੇਗੀ.

ਕਿਉਂ ਜੋ ਨਵੇਂ ਕੋਸ਼ ਦੀ ਵਿਵਸਥਾ 2009 ਦੇ ਬਜ਼ਟ ਨਾਲ ਹੀ ਕੀਤੀ ਜਾ ਸਕਦੀ ਹੈ, ਇਸ ਲਈ ਜੇਕਰ ਉਸ ਨੂੰ ਮੰਜੂਰੀ ਮਿਲ ਵੀ ਜਾਵੇ ਤਾਂ ਵੀ ਇੱਕ ਅਕਤੂਬਰ ਨੂੰ ਸ਼ੁਰੂ ਹੋਣ ਵਾਲੇ ਵਿੱਤੀ ਵਰ੍ਹੇ ਦੀ ਸ਼ੁਰੂਆਤ ਤੋਂ ਪਹਿਲਾਂ ਉਸ ਨੂੰ ਜਾਰੀ ਨਹੀਂ ਕੀਤਾ ਜਾ ਸਕਦਾ.

ਬੁਸ਼ ਨੇ ਦੱਸਿਆ ਕਿ ਇਹ ਤਾਂ ਅਮਰੀਕਾ ਵੱਲੋਂ ਸਹਾਇਤਾ ਦੀ ਸ਼ੁਰੂਆਤ ਹੈ.ਅਮਰੀਕਾ ਇਸ ਸਾਲ ਅਤੇ ਅਗਲੇ ਸਾਲ ਇਸ ਉੱਪਰ 5 ਅਰਬ ਅਮਰੀਕੀ ਡਾਲਰ ਖਰਚ ਕਰੇਗਾ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਸਹਿਮਤ ਹੋਣ ਇਸਰਾਇਲ,ਫਿਲਸਤੀਨ:ਰਾਇਸ
ਇਰਾਨ ਨੇ ਕੀਤੀ ਹਿਲੇਰੀ ਦੀ ਸ਼ਿਕਾਇਤ
ਜਹਾਜ ਹਾਦਸੇ 'ਚ ਦੋ ਅਮਰੀਕੀ ਪਾਇਲਟ ਮਰੇ
ਪਾਕਿ ਪਰਮਾਣੂ ਬੰਬ ਤੋਂ ਚਿੰਤਤ ਅਮਰੀਕੀ ਸੀਨੇਟਰ
ਸੋਮਾਲੀਆ 'ਚ ਅਮਰੀਕੀ ਹਮਲਾ,11 ਹਲਾਕ
ਚੀਨ 'ਚ ਪੱਛਮ ਵਿਰੋਧੀ ਪ੍ਰਦਰਸ਼ਨ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਸ਼੍ਰੀਲੰਕਾ ਦੇ ਧਮਾਕੇਦਾਰ ਬੱਲੇਬਾਜ਼ ਸਨਤ ਜੈਸੂਰੀਆ ਦਾ ਜਨਮ 30 ਜੂਨ 1969 ਨੂੰ ਸਿੰਘ ਲਗਨ ਵਿੱਚ ਹੋਇਆ. ਉਹਨਾਂ ਦੀ ਜਨਮ ਰਾਸ਼ੀ....
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
AP
 
ਜੰਨਤ
'ਜੰਨਤ' ਇੱਕ ਅਜਿਹੇ ਸ਼ਖਸ ਦੀ ਕਹਾਣੀ ਹੈ, ਜੋ ਅਪਰਾਧ ਅਤੇ ਉਪਭੋਗ ਦੀ ਦਲਦਲ ਵਿੱਚ ਫੱਸ ਜਾਂਦਾ ਹੈ, ਜਦੋਂਕਿ ਉਹ ਸਵਰਗ ਦੀ ਤਲਾਸ਼ ਵਿੱਚ ਸੀ. ਅਰਜੁਨ ਇੱਕ ਲਾਪਰਵਾਹ....
ਖ਼ਤਰਨਾਕ ਸਫਰ 'ਟਸ਼ਨ'
ਸ਼ਹਿਰੀ ਜਿੰਦਗੀ ਦੀ ਝਲਕ 'ਸਿਰਫ਼..'
ਖਬਰਾਂ
ਵਪਾਰ ਖਬਰਾਂ - ਰੂਈਯਾ ਦੀ ਅਗਵਾਈ ਵਾਲੀ ਐੱਸਾਰ ਨੇ ਕਿਹਾ ਕਿ ਗੁਜਰਾਤ ਉੱਚ ਅਦਾਲਤ ਨੇ ਉਸਦੇ ਪੱਖ ਵਿੱਚ....
ਅੱਗੇ ਪੜ੍ਹੋ|ਹੋਰ ਵੀ...
Marketplace