ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਅੰਤਰਰਾਸ਼ਟਰੀ
ਕਰਜ਼ੇਈ 'ਤੇ ਹਮਲੇ ਦੀ ਨਿੰਦਿਆ
ਸੰਰਾ(ਭਾਸ਼ਾ), ਸੋਮਵਾਰ, 28 ਅਪ੍ਰੈਲ 2008   ( 11:11 IST )
ਸੰਯੁਕਤ ਰਾਸ਼ਟਰ ਮਹਾਂਸਕੱਤਰ ਬਾਨ ਕੀ ਮੂਨ ਸਮੇਤ ਸੰਸਾਰ ਦੇ ਸਾਰੇ ਵੱਡੇ ਨੇਤਾਵਾਂ ਨੇ ਅਫਗਾਨ ਰਾਸ਼ਟਰਪਤੀ ਹਾਮਿਦ ਕਰਜ਼ੇਈ ਉੱਪਰ ਕੱਲ੍ਹ ਰਾਕੇਟਾਂ ਅਤੇ ਗੋਲੀਆਂ ਨਾਲ ਕੀਤੇ ਗਏ ਹਮਲੇ ਦੀ ਸਖਤ ਨਿੰਦਿਆ ਕੀਤੀ ਹੈ.ਇਸ ਘਟਨਾ ਵਿਚ ਕਰਜ਼ੇਈ ਬਾਲ-ਬਾਲ ਬੱਚ ਗਏ ਪਰ ਤਿੰਨ ਹੋਰ ਲੋਕ ਮਾਰੇ ਗਏ ਸਨ.

ਬਾਨ ਨੇ ਆਪਣੇ ਬਿਆਨ ਵਿਚ ਕੱਲ੍ਹ ਕਿਹਾ ਕਿ ਰਾਸ਼ਟਰਪਤੀ ਕਰਜ਼ੇਈ ਉੱਪਰ ਕਾਬੁਲ ਵਿਚ ਜਿੱਤ ਪਰੇਡ ਦੌਰਾਨ ਹੋਏ ਹਮਲੇ ਦੀ ਮੈਂ ਸਖਤ ਸ਼ਬਦਾਂ ਵਿਚ ਨਿੰਦਿਆ ਕਰਦਾ ਹਾਂ ਅਤੇ ਅਫਗਾਨਾਂ ਉੱਪਰ ਅਜਿਹੇ ਹਮਲੇ ਬਰਦਾਸ਼ਤ ਯੋਗ ਨਹੀਂ ਹਨ.

ਉੱਧਰ ਭਾਰਤ ਦੇ ਵਿਦੇਸ਼ ਮੰਤਰੀ ਪ੍ਰਣਬ ਮੁਖਰਜੀ ਨੇ ਵੀ ਇਸ ਹਮਲੇ ਨੂੰ ਕਾਇਰਾਨਾ ਕਾਰਵਾਈ ਕਰਾਰ ਦਿੱਤਾ ਅਤੇ ਸੰਤੋਖ ਜਾਹਰ ਕੀਤਾ ਕਿ ਹਮਲੇ ਵਿਚ ਕਰਜ਼ੇਈ ਦਾ ਬਾਲ ਵੀ ਵਿੰਗਾ ਨਹੀਂ ਹੋਇਆ.ਭਾਰਤੀ ਵਿਦੇਸ਼ ਮੰਤਰਾਲੇ ਵੱਲੋਂ ਜਾਰੀ ਬਿਆਨ ਵਿਚ ਉਹਨਾਂ ਕਿਹਾ ਕਿ ਅੰਤਰ ਰਾਸ਼ਟਰੀ ਸਮਾਜ ਅੱਤਵਾਦ ਪ੍ਰਤੀ ਬਿਲਕੁੱਲ ਸਹਿਣਸ਼ੀਲਤਾ ਨਾ ਵਿਖਾਵੇ.

ਜਰਮਨ ਚਾਂਸਲਰ ਐਂਜੇਲਾ ਮਰਕੇਲ ਨੇ ਵੀ ਕਰਜ਼ੇਈ ਨੂੰ ਫੋਨ ਕਰਕੇ ਇਸ ਹਮਲੇ ਉੱਪਰ ਆਪਣੀ ਚਿੰਤਾ ਜਾਹਰ ਕੀਤੀ ਹੈ.ਮਰਕੇਲ ਦੇ ਬੁਲਾਰੇ ਨੇ ਦੱਸਿਆ ਕਿ ਚਾਂਸਲਰ ਨੇ ਕਰਜ਼ੇਈ ਨੂੰ ਭਰੋਸਾ ਦਿੱਤਾ ਕਿ ਜਰਮਨੀ ਅਫਗਾਨਿਸਤਾਨ ਨਾਲ ਕਰੀਬੀ ਤੌਰ ਉੱਪਰ ਜੁੜਿਆ ਰਹੇਗਾ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਦੱਖਣੀ ਜਪਾਨ 'ਚ ਭੁਚਾਲ ਦੇ ਹਲਕੇ ਝਟਕੇ
ਲਾਮਾ ਸ਼ਬਦਾਂ ਦੇ ਨਾਲ ਖੇਡ ਰਹੇ ਹਨ : ਚੀਨ
ਮਰਨ ਵਰਤ 'ਤੇ ਬੈਠਣ ਦੀ ਧਮਕੀ
40 ਹਿੰਦੂ ਪਰਿਵਾਰਾਂ ਨੇ ਕਬੂਲਿਆ ਇਸਲਾਮ
ਸਰਬਜੀਤ ਖਿਲਾਫ ਗਵਾਹੀ ਲਈ ਸੀ ਦਬਾਅ:ਗਵਾਹ
ਮਸ਼ਾਲ ਯਾਤਰਾ ਰੋਕਣ ਦੀ ਅਸਫ਼ਲ ਕੋਸ਼ਿਸ਼
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਸ਼੍ਰੀਲੰਕਾ ਦੇ ਧਮਾਕੇਦਾਰ ਬੱਲੇਬਾਜ਼ ਸਨਤ ਜੈਸੂਰੀਆ ਦਾ ਜਨਮ 30 ਜੂਨ 1969 ਨੂੰ ਸਿੰਘ ਲਗਨ ਵਿੱਚ ਹੋਇਆ. ਉਹਨਾਂ ਦੀ ਜਨਮ ਰਾਸ਼ੀ....
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
AP
 
ਜੰਨਤ
'ਜੰਨਤ' ਇੱਕ ਅਜਿਹੇ ਸ਼ਖਸ ਦੀ ਕਹਾਣੀ ਹੈ, ਜੋ ਅਪਰਾਧ ਅਤੇ ਉਪਭੋਗ ਦੀ ਦਲਦਲ ਵਿੱਚ ਫੱਸ ਜਾਂਦਾ ਹੈ, ਜਦੋਂਕਿ ਉਹ ਸਵਰਗ ਦੀ ਤਲਾਸ਼ ਵਿੱਚ ਸੀ. ਅਰਜੁਨ ਇੱਕ ਲਾਪਰਵਾਹ....
ਖ਼ਤਰਨਾਕ ਸਫਰ 'ਟਸ਼ਨ'
ਸ਼ਹਿਰੀ ਜਿੰਦਗੀ ਦੀ ਝਲਕ 'ਸਿਰਫ਼..'
ਖਬਰਾਂ
ਵਪਾਰ ਖਬਰਾਂ - ਰੂਈਯਾ ਦੀ ਅਗਵਾਈ ਵਾਲੀ ਐੱਸਾਰ ਨੇ ਕਿਹਾ ਕਿ ਗੁਜਰਾਤ ਉੱਚ ਅਦਾਲਤ ਨੇ ਉਸਦੇ ਪੱਖ ਵਿੱਚ....
ਅੱਗੇ ਪੜ੍ਹੋ|ਹੋਰ ਵੀ...
Marketplace