|
| ਕਤਲ ਹੋਏ ਨੌਜਵਾਨ ਦੇ ਪਰਿਵਾਰ ਨੂੰ ਮੁਸ਼ਕਲ |
| ਕਰਾਚੀ(ਭਾਸ਼ਾ), 26 ਅਪ੍ਰੈਲ 2008 ( 15:57 IST ) | |
ਪੈਗੰਬਰ ਮੁਹੰਮਦ ਦੀ ਕਥਿੱਤ ਨਿੰਦਿਆ ਕਰਨ ਕਾਰਨ ਸਹਿਯੋਗੀਆਂ ਹੱਥੀਂ ਕਤਲ ਹੋਏ 22 ਸਾਲਾ ਹਿੰਦੂ ਨੌਜਵਾਨ ਦੇ ਪਰਿਵਾਰ ਦਾ ਕਹਿਣਾ ਹੈ ਕਿ ਉਹਨਾਂ ਲਈ ਇਸ ਸ਼ਹਿਰ ਵਿਚ ਜਿੰਦਗੀ ਉਦੋਂ ਤੱਕ ਮੁਸ਼ਕਲ ਹੀ ਰਹੇਗੀ ਜਦੋਂ ਤੱਕ ਉਹਨਾਂ ਉੱਪਰੋਂ ਖੁਦਾ ਦੀ ਨਿੰਦਿਆ ਦਾ ਦਾਗ ਨਹੀਂ ਸਾਫ ਹੁੰਦਾ.
ਕੋਰਾਂਗੀ ਖੇਤਰ ਦੀ ਚਮੜਾ ਉਦਯੋਗਿਕ ਇਕਾਈ ਵਿਚ ਕੰਮ ਕਰਨ ਵਾਲੇ ਜਗਦੀਸ਼ ਕੁਮਾਰ ਨੂੰ ਉਸਦੇ ਸਹਿਯੋਗੀਆਂ ਨੇ ਕਤਲ ਕਰ ਦਿੱਤਾ ਸੀ.ਕੁਮਾਰ ਦਾ ਪਰਿਵਾਰ ਉਸਦੀ ਮੌਤ ਮਗਰੋਂ ਸ਼ਹਿਰ ਛੱਡ ਕੇ ਆਪਨੇ ਘਰੇਲੂ ਸ਼ਹਿਰ ਮੀਰਪੁਰ ਖਾਸ ਚਲਾ ਗਿਆ ਸੀ.
ਕੱਲ੍ਹ ਪਰਤੇ ਉਸਦੇ ਪਰਿਵਾਰ ਨੇ ਕਿਹਾ ਕਿ ਜਗਦੀਸ਼ ਦੇ ਕਤਲ ਪਿੱਛੇ ਕੋਈ ਹੋਰ ਟੀਚਾ ਸੀ.ਕੁਮਾਰ ਦੀ ਵੱਡੀ ਭੈਣ ਰਾਮੇਸ਼੍ਰੀ ਨੇ ਅਖਬਾਰ ਡਾਨ ਨੂੰ ਕਿਹਾ ਕਿ ਜਦੋਂ ਤੱਕ ਸਾਨੂੰ ਨਿਆਂ ਨਹੀਂ ਮਿਲ ਜਾਂਦਾ ਉਦੋਂ ਤੱਕ ਸਾਨੂੰ ਇਸ ਝੂਠ ਨਾਲ ਜਿਉਣਾ ਪਵੇਗਾ ਜੋ ਸਾਡੇ ਸਮਾਜ ਵਿਚ ਡਰ ਫੈਲਾ ਰਿਹਾ ਹੈ.ਕੁਮਾਰ ਆਪਣੀ ਭੈਣ ਅਤੇ ਭਣਵੱਈਏ ਨਾਲ ਲਿਆਰੀ ਵਿਚ ਰਹਿੰਦਾ ਸੀ.
ਹਾਲਾਂਕਿ ਉਸਦੇ ਤਿੰਨ ਸਹਿਯੋਗੀਆਂ ਨੂੰ ਕੁਮਾਰ ਦੇ ਕਤਲ ਦੇ ਆਰੋਪ ਵਿਚ ਗ੍ਰਿਫਤਾਰ ਕਰ ਲਿਆ ਗਿਆ ਹੈ ਪਰ ਉਸਦਾ ਪਰਿਵਾਰ ਜਾਂਚ ਪ੍ਰਕ੍ਰਿਆ ਤੋਂ ਸੰਤੁਸ਼ਟ ਨਹੀਂ ਹੈ.ਕੁਮਾਰ ਦੀ ਦੂਜੀ ਭੈਣ ਸੁੰਦਰੀ ਨੇ ਕਿਹਾ ਕਿ ਸਾਨੂੰ ਆਪਣੇ ਜੱਦੀ ਸ਼ਹਿਰ ਮੀਰਪੁਰ ਖਾਸ ਵਿਚ ਕਦੀ ਵੀ ਅਜਿਹੇ ਹਾਲਾਤਾਂ ਦਾ ਸਾਹਮਣਾ ਨਹੀਂ ਕਰਨਾ ਪਿਆ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਸ਼੍ਰੀਲੰਕਾ ਦੇ ਧਮਾਕੇਦਾਰ ਬੱਲੇਬਾਜ਼ ਸਨਤ ਜੈਸੂਰੀਆ ਦਾ ਜਨਮ 30 ਜੂਨ 1969 ਨੂੰ ਸਿੰਘ ਲਗਨ ਵਿੱਚ ਹੋਇਆ. ਉਹਨਾਂ ਦੀ ਜਨਮ ਰਾਸ਼ੀ.... |
| |
|
|
|
|
 | | AP |
| | | ਜੰਨਤ | | 'ਜੰਨਤ' ਇੱਕ ਅਜਿਹੇ ਸ਼ਖਸ ਦੀ ਕਹਾਣੀ ਹੈ, ਜੋ ਅਪਰਾਧ ਅਤੇ ਉਪਭੋਗ ਦੀ ਦਲਦਲ ਵਿੱਚ ਫੱਸ ਜਾਂਦਾ ਹੈ, ਜਦੋਂਕਿ ਉਹ ਸਵਰਗ ਦੀ ਤਲਾਸ਼ ਵਿੱਚ ਸੀ. ਅਰਜੁਨ ਇੱਕ ਲਾਪਰਵਾਹ.... |
|
| |
|
|
|
|
|
| ਵਪਾਰ ਖਬਰਾਂ - ਰੂਈਯਾ ਦੀ ਅਗਵਾਈ ਵਾਲੀ ਐੱਸਾਰ ਨੇ ਕਿਹਾ ਕਿ ਗੁਜਰਾਤ ਉੱਚ ਅਦਾਲਤ ਨੇ ਉਸਦੇ ਪੱਖ ਵਿੱਚ.... |
| |
|
|
|
|
|
|
|