|
| ਪਾਕਿਸਤਾਨ 'ਚ ਵਿਸਫ਼ੋਟ,ਤਿੰਨ ਮਰੇ |
| ਇਸਲਾਮਾਬਾਦ (ਭਾਸ਼ਾ), ਸ਼ੁਕਰਵਾਰ, 25 ਅਪ੍ਰੈਲ 2008 ( 10:38 IST ) | |
ਉੱਤਰਪੂਰਬੀ ਪਾਕਿਸਤਾਨ ਦੇ ਮਰਦਾਨ ਸ਼ਹਿਰ 'ਚ ਪੁਲਿਸ ਥਾਣੇ ਦੇ ਨਜ਼ਦੀਕ ਅੱਜ ਹੋਏ ਵਿਸਫ਼ੋਟ 'ਚ ਇੱਕ ਪੁਲਿਸਕਰਮੀ ਸਮੇਤ ਘੱਟ ਤੋਂ ਘੱਟ ਤਿੰਨ ਲੋਕ ਮਾਰੇ ਗਏ.ਘਟਨਾ 'ਚ ਕਈ ਹੋਰ ਜ਼ਖਮੀ ਹੋਏ ਹਨ.
ਪੁਲਿਸ ਮੁਤਾਬਕ ਇਹ ਮੰਨਿਆ ਜਾ ਰਿਹਾ ਹੈ ਕਿ ਬੰਬ ਥਾਣੇ ਦੇ ਨਜ਼ਦੀਕ ਖੜੀ ਇੱਕ ਕਾਰ ਦੇ ਅੰਦਰ ਛੁਪਾਕੇ ਰੱਖਿਆ ਗਿਆ ਸੀ.ਸਵੇਰੇ ਛੇ ਵੱਜੇ ਤੋਂ ਕੁੱਝ ਦੇਰ ਪਹਿਲਾਂ ਹੋਏ ਇਸ ਧਮਾਕੇ ਨੂੰ ਕਈ ਕਿਲੋਮੀਟਰ ਦੀ ਦੂਰੀ ਤੱਕ ਸੁਣਿਆ ਗਿਆ.ਵਿਸਫ਼ੋਟ ਤੋਂ ਪੁਲਿਸ ਥਾਣੇ ਦੇ ਭਵਨ ਦੀ ਬਾਹਰੀ ਦੀਵਾਰ ਅਤੇ ਕੋਲ ਸਥਿੱਤ ਇੱਕ ਹੋਟਲ ਨੂੰ ਕਾਫ਼ੀ ਨੁਕਸਾਨ ਪਹੁੰਚਿਆ ਹੈ.ਅਧਿਕਾਰੀਆਂ ਮੁਤਾਬਕ ਉਨ੍ਹਾਂ ਨੂੰ ਮ੍ਰਿਤਕਾਂ ਦੀ ਸੰਖਿਆ ਵੱਧਣ ਦੀ ਆਸ਼ੰਕਾ ਹੈ ਕਿਉਂਕਿ ਧਮਾਕੇ ਦੇ ਸ਼ਿਕਾਰ ਕਈ ਲੋਕ ਗੰਭੀਰ ਰੂਪ ਨਾਲ ਜ਼ਖਮੀ ਹੋਏ ਹਨ.
ਇਸ ਵਿਸਫ਼ੋਟ 'ਚ ਪੇਸ਼ਾਵਰ ਦੇ ਉੱਤਰ ਪੱਛਮੀ ਸੀਮਾਖੇਤਰ ਤੋਂ ਕਰੀਬ 60 ਕਿਮੀ ਦੂਰ ਮਰਦਾਨ ਦੇ ਪੁਲਿਸ ਥਾਣੇ ਦੇ ਨਜ਼ਦੀਕ ਸਥਿੱਤ ਬਜ਼ਾਰ ਦੀਆਂ ਕਈ ਦੁਕਾਨਾਂ ਵੀ ਨੁਕਸਾਨ ਗ੍ਰਸਤ ਹੋ ਗਈਆਂ.ਇਸ ਵਿੱਚ ਇੱਕ ਸਹਾਇਕ ਉਪ ਪੁਲਿਸ ਕਪਤਾਨ ਦੀ ਮੌਤ ਹੋ ਗਈ,ਜਦੋਂਕਿ ਦਸ ਪੁਲਿਸ ਕਰਮੀ ਜ਼ਖਮੀ ਹੋ ਗਏ.ਬਚਾਉ ਦਲ ਦੁਕਾਨਾਂ 'ਚ ਲੋਕਾਂ ਦੇ ਦੱਬੇ ਹੋਣ ਦੀ ਆਸ਼ੰਕਾ ਦੇ ਚੱਲਦੇ ਮਲਬੇ ਨੂੰ ਸਾਫ਼ ਕਰ ਰਿਹਾ ਹੈ.
ਅਠਾਰ੍ਹਾਂ ਫ਼ਰਵਰੀ ਨੂੰ ਹੋਈਆਂ ਆਮ ਚੌਣਾਂ 'ਚ ਪਾਕਿਸਤਾਨ ਦੀ ਨਵੀਂ ਗਠਬੰਧਨ ਸਰਕਾਰ ਦੇ ਬਨਣ ਬਾਅਦ ਤੋਂ ਇਹ ਹਾਲੇ ਤੱਕ ਦੇ ਵੱਡੇ ਬੰਬ ਹਮਲਿਆਂ 'ਚੋਂ ਇੱਕ ਹੈ.ਪਾਕਿਸਤਾਨ ਪੀਪੁਲਜ਼ ਪਾਰਟੀ ਦੇ ਨੇਤਰਤੱਵ ਵਾਲੀ ਸਰਕਾਰ ਨੇ ਆਤੰਕਵਾਦੀ ਸੰਗਠਨਾਂ,ਜਿਸ ਵਿੱਚ ਤਾਲਿਬਾਨ ਵੀ ਸ਼ਾਮਲ ਸਨ,ਨਾਲ ਸ਼ਾਂਤੀ ਕਾਇਮ ਰੱਖਣ ਲਈ ਗੱਲ ਸ਼ੁਰੂ ਕੀਤੀ ਸੀ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਦੇਸ਼ ਦੇ ਸਰਵ ਸ਼੍ਰੇਸ਼ਠ ਸੱਜੇ ਹੱਥ ਦੇ ਆਫ ਬ੍ਰੇਕ ਸਪਿੰਨਰ ਅਤੇ ਭਾਰਤੀ ਕ੍ਰਿਕਟ ਟੀਮ ਦੇ ਉੱਭਰਦੇ ਅਤੇ ਵਿਵਾਦਾਂ ਤੋਂ ਹਾਲ ਹੀ ਵਿਚ ... |
| |
|
|
|
|
 | | PR |
| | |
| |
|
|
|
|
|
| ਵਪਾਰ ਖਬਰਾਂ - ਜਪਾਨ ਦੀ ਕਾਰ ਕੰਪਨੀ ਟੋਆਇਟਾ ਮੋਟਰ ਕਾਰਪ ਭਾਰਤ 'ਚ ਅਪਣਾ ਦੂਸਰਾ ਕਾਰਖਾਨਾ ਸਥਾਪਤ ਕਰੇਗੀ.ਕੰਪਨੀ ਇਸ ਵਿੱਚ 35 ਕਰੋੜ ਅਮਰੀਕੀ ਡਾਲਰ ਜਾਂ ਲੱਗਭਗ 1400 ਕਰੋੜ ਰੁੱਪਏ ਨਿਵੇਸ਼ |
| |
|
|
|
|
|
|
|