ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਅੰਤਰਰਾਸ਼ਟਰੀ
ਜਪਾਨ ਪਹੁੰਚੀ ਉਲੰਪਿਕ ਮਸ਼ਾਲ
ਤੋਕਿਉ, ਸ਼ੁਕਰਵਾਰ, 25 ਅਪ੍ਰੈਲ 2008   ( 09:57 IST )
ਦੁਨੀਆਂ ਭਰ 'ਚ ਘੁੰਮਦੀ ਹੋਈ ਅਤੇ ਵਿਰੋਧ ਪ੍ਰਦਰਸ਼ਨਾਂ ਦਾ ਸਾਹਮਣਾ ਕਰਦੇ ਹੋਏ ਉਲੰਪਿਕ ਮਸ਼ਾਲ ਅੱਜ ਜਪਾਨ ਪਹੁੰਚ ਗਈ.

ਬੀਜ਼ਿੰਗ ਉਲੰਪਿਕ ਦੇ ਚਾਰਟਡ ਜਹਾਜ਼,ਜਿਸ 'ਤੇ ਲਿਖਿਆ ਹੋਇਆ ਸੀ.ਸ਼ਾਂਤੀ ਯਾਤਰਾ ਤੋ ਤੋਕਿਉ ਦੇ ਹੋਨੇਡਾ ਜਹਾਜ਼ ਤਲ 'ਤੇ ਰਾਤ 2.30 ਵੱਜੇ ਮਸ਼ਾਲ ਨੂੰ ਲੈ ਕੇ ਪਹੁੰਚਿਆ.ਇੱਥੇ ਮਸ਼ਾਲ ਦੇ ਸੁਆਗਤ ਲਈ ਕਰੀਬ 30 ਲੋਕ ਚੀਨ ਅਤੇ ਜਪਾਨ ਦੇ ਝੰਡੇ ਲੈ ਕੇ ਮੌਜੂਦ ਸਨ.

1998 'ਚ ਵਿੰਟਰ ਉਲੰਪਿਕ ਦਾ ਆਯੋਜਨ ਸਥਾਨ ਰਹੇ ਨਾਗਾਨੋ ਦੇ ਸੈਂਟ੍ਰਲ ਮਾਊਂਟੇਨ ਟਾਊਨ 'ਚ ਕੱਲ੍ਹ ਮਸ਼ਾਲ ਨੂੰ ਪਹੁੰਚਾਇਆ ਜਾਵੇਗਾ.ਜਪਾਨ ਨਿਵਾਸੀ ਚੀਨੀ ਅਤੇ ਤਿੱਬਤੀ ਸਮੱਰਥਕਾਂ ਦੇ ਵਿਰੋਧ ਪ੍ਰਦਰਸ਼ਨ ਦੀ ਯੋਜਨਾ ਨੂੰ ਦੇਖਦੇ ਹੋਏ ਰਿਲੇ ਲਈ ਜਪਾਨ ਨੇ ਸਖਤ ਸੁਰੱਖਿਆ ਇੰਤਜ਼ਾਮ ਕੀਤੇ ਹਨ.

ਪਹਿਲਾਂ ਇਹ ਰਿਲੇ ਸੱਤਵੀਂ ਸ਼ਤਾਬਦੀ ਦੇ ਬੌਧ ਮੰਦਰ ਤੋਂ ਸ਼ੁਰੂ ਹੋਣ ਵਾਲਾ ਸੀ 'ਤੇ ਬੋਧ ਧਰਮ ਤੋਂ ਪ੍ਰਭਾਵਿਤ ਤਿੱਬਤ ਅਤੇ ਚੀਨ ਦੇ ਮੱਧ ਹੋ ਰਹੀ ਹਿੰਸਾ ਨੂੰ ਦੇਖਦੇ ਹੋਏ ਮੰਦਰ ਨੂੰ ਰਿਲੇ ਦਾ ਸ਼ੁਰੂਆਤੀ ਸਥਾਨ ਨਹੀਂ ਬਣਾਇਆ ਗਿਆ.ਜਪਾਨ 'ਚ ਚੀਨ ਦੇ ਰਾਜਦੂਤ ਕਿਯੂ ਤਿਆਨਕਾਈ ਨੇ ਜਹਾਜ਼ ਤਲ 'ਤੇ ਕਿਹਾ ਕਿ ਉਨ੍ਹਾਂ ਨੂੰ ਵਿਸ਼ਵਾਸ ਹੈ ਕਿ ਬੀਜ਼ਿੰਗ ਉਲੰਪਿਕ ਮਸ਼ਾਲ ਰਿਲੇ ਸਫਲ ਰਹੇਗਾ.

ਮਸ਼ਾਲ ਕੈਨਬਰਾ ਤੋਂ ਜਪਾਨ ਆਈ ਹੈ,ਜਿੱਥੇ ਹਜ਼ਾਰਾਂ ਚੀਨ ਸਮੱਰਥਕ ਸੜਕਾਂ 'ਤੇ ਉਤਰ ਆਏ ਸਨ.ਇਸ ਤੋਂ ਪਹਿਲਾਂ ਵੀ ਮਸ਼ਾਲ ਰਿਲੇ ਨੂੰ ਹੋਰ ਪੜਾਆਂ ਖਾਸਤੌਰ 'ਤੇ ਲੰਦਨ ਅਤੇ ਪੈਰਿਸ 'ਚ ਵਿਰੋਧ ਪ੍ਰਦਰਸ਼ਨਾਂ ਦਾ ਸਾਹਮਣਾ ਕਰਨਾ ਪਿਆ ਸੀ.

(ਏਐਫ਼ਪੀ)
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਹਾਲੀਵੁੱਡ ਫਿਲਮ 'ਚ ਵਿਖਣਗੇ ਸ਼ੂਮਾਕਰ
ਸਰਬਜੀਤ ਦੀ ਰਹਿਮ ਅਪੀਲ ਲੰਬਿਤ ਨਹੀਂ
ਮੋਨਾਲੀਸਾ ਦੀ ਮੁਸਕਰਾਹਟ ਨੂੰ ਲੈਕੇ ਨਵੀਂ ਖੋਜ
ਸ਼੍ਰੀਲੰਕਾ 'ਚ 90 ਹਲਾਕ
ਅਮਰੀਕਾ ਨੇ ਚੀਨ ਨੂੰ ਦਿੱਤੀ ਚਿਤਾਵਨੀ
ਆਸਟ੍ਰੇਲੀਆ 'ਚ ਮਸ਼ਾਲ ਰੈਲੀ ਸ਼ੁਰੂ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਦੇਸ਼ ਦੇ ਸਰਵ ਸ਼੍ਰੇਸ਼ਠ ਸੱਜੇ ਹੱਥ ਦੇ ਆਫ ਬ੍ਰੇਕ ਸਪਿੰਨਰ ਅਤੇ ਭਾਰਤੀ ਕ੍ਰਿਕਟ ਟੀਮ ਦੇ ਉੱਭਰਦੇ ਅਤੇ ਵਿਵਾਦਾਂ ਤੋਂ ਹਾਲ ਹੀ ਵਿਚ ...
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
PR
 
ਸ਼ਹਿਰੀ ਜਿੰਦਗੀ ਦੀ ਝਲਕ 'ਸਿਰਫ਼..'
ਵੱਡੇ ਸ਼ਹਿਰਾਂ ਵਿੱਚ ਤੇਜ ਰਫ਼ਤਾਰ ਨਾਲ ਜਿੰਦਗੀ ਜੀਣ ਵਾਲੇ ਲੋਕ ਨਾ ਕੇਵਲ ਤਨਾਅਗ੍ਰਸਤ ਰਹਿੰਦੇ ਹਨ, ਬਲਕਿ ਉਹਨਾਂ ਦੇ ਆਪਸੀ ਰਿਸ਼ਤੇ....
ਡਾਨ ਤੋਂ ਇਨਸਾਨ ਤੱਕ 'ਡਾਨ ਮੁਥੁਸਵਾਮੀ'
ਵਨ ਫਾਈਨ ਮੰਡੇ
ਖਬਰਾਂ
ਵਪਾਰ ਖਬਰਾਂ - ਜਪਾਨ ਦੀ ਕਾਰ ਕੰਪਨੀ ਟੋਆਇਟਾ ਮੋਟਰ ਕਾਰਪ ਭਾਰਤ 'ਚ ਅਪਣਾ ਦੂਸਰਾ ਕਾਰਖਾਨਾ ਸਥਾਪਤ ਕਰੇਗੀ.ਕੰਪਨੀ ਇਸ ਵਿੱਚ 35 ਕਰੋੜ ਅਮਰੀਕੀ ਡਾਲਰ ਜਾਂ ਲੱਗਭਗ 1400 ਕਰੋੜ ਰੁੱਪਏ ਨਿਵੇਸ਼
ਅੱਗੇ ਪੜ੍ਹੋ|ਹੋਰ ਵੀ...