ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਅੰਤਰਰਾਸ਼ਟਰੀ
ਸੱਤ ਪੁਲਿਸ ਮੁਲਾਜਮਾਂ ਦੀ ਹੱਤਿਆ
ਕਾਬੁਲ (ਭਾਸ਼ਾ), ਬੁੱਧਵਾਰ, 23 ਅਪ੍ਰੈਲ 2008   ( 16:45 IST )
ਅਫਗਾਨਿਸਤਾਨ ਵਿੱਚ ਤਾਲੀਬਾਨੀ ਮਿਲੀਸ਼ੀਆ ਦੇ ਹਮਲੇ ਵਿੱਚ ਸੱਤ ਪੁਲਿਸ ਕਰਮਚਾਰੀ ਮਾਰੇ ਗਏ. ਸਰਕਾਰੀ ਸੂਤਰਾਂ ਦੇ ਅਨੁਸਾਰ ਇੱਕ ਚੈਕਪੋਸਟ ਉੱਤੇ ਤਾਲੀਬਾਨੀ ਹਮਲੇ ਵਿੱਚ ਪੰਜ ਪੁਲਿਸ ਕਰਮਚਾਰੀ ਮਾਰੇ ਗਏ.

ਇਸ ਤੋਂ ਪਹਿਲਾਂ ਇੱਕ ਆਤਮਘਾਤੀ ਹਮਲੇ ਵਿੱਚ ਦੋ ਪੁਲਿਸ ਕਰਮਚਾਰੀ ਮਾਰੇ ਗਏ ਸਨ. ਅਧਿਕਾਰੀਆਂ ਨੇ ਅੱਜ ਦੱਸਿਆ ਕਿ ਇਸ ਹਮਲੇ ਵਿੱਚ ਕਈ ਅੱਤਵਾਦੀਆਂ ਦੀ ਵੀ ਮੌਤ ਹੋ ਗਈ.

ਅਸ਼ਾਂਤ ਹੈਲਮੰਡ ਦੇ ਦੱਖਣੀ ਪ੍ਰਾਂਤ ਦੇ ਗੈਰੇਸ਼ਕ ਜਿਲ੍ਹਾ ਮੁੱਖ ਦਫ਼ਤਰ ਉੱਤੇ ਅੱਜ ਸਵੇਰੇ ਹੋਏ ਆਤਮਘਾਤੀ ਹਮਲੇ ਦੀ ਜਿੰਮੇਦਾਰੀ ਤਾਲੀਬਾਨ ਨੇ ਲੈ ਲਈ ਹੈ.

ਗੈਰੇਸ਼ਕ ਨੇ ਪੁਲਿਸ ਪ੍ਰਮੁੱਖ ਖੈਰ ਮੁਹੰਮਦ ਸ਼ੌਜਾ ਨੇ ਕਿਹਾ ਕਿ ਜਿਵੇਂ ਹੀ ਉਹ ਪਰਿਸਰ ਤੋਂ ਬਾਹਰ ਆਏ ਤਾਂ ਹਮਲਾਵਰਾਂ ਨੇ ਆਪਣੇ ਸ਼ਰੀਰ ਨਾਲ ਬੰਨ੍ਹੇ ਵਿਸਫੋਟਕ ਨਾਲ ਧਮਾਕਾ ਕਰਕੇ ਉਹਨਾਂ ਨੂੰ ਅਤੇ ਆਪਣੇ ਆਪ ਨੂੰ ਉਡਾ ਦਿੱਤਾ.

ਇਸ ਹਮਲੇ ਵਿੱਚ ਤਿੰਨ ਸੁਰੱਖਿਆ ਕਰਮਚਾਰੀ ਫੱਟੜ ਹੋ ਗਏ ਹਨ, ਜਿਹਨਾਂ ਦਾ ਇਲਾਜ ਗੈਰੇਸ਼ਕ ਦੇ ਜਿਲ੍ਹਾ ਹਸਪਤਾਲ ਵਿੱਚ ਚੱਲ ਰਿਹਾ ਹੈ.

ਹਮਲੇ ਵਿੱਚ ਦੋ ਪੁਲਿਸ ਮੁਲਾਜਮਾਂ ਦੀ ਮੌਤ ਹੋ ਗਈ. ਹਸਪਤਾਲ ਦੇ ਇੱਕ ਡਾਕਟਰ ਨੇ ਦੱਸਿਆ ਕਿ ਤਿੰਨਾਂ ਫੱਟੜਾਂ ਦੀ ਸਥਿਤੀ ਗੰਭੀਰ ਹੈ.

ਦੂਜੇ ਹਮਲੇ ਵਿੱਚ ਤਾਲੀਬਾਨੀ ਵਿਦਰੋਹੀਆਂ ਨੇ ਕੱਲ੍ਹ ਪੂਰਬੀ ਪ੍ਰਾਂਤ ਦੇ ਕੁਨਾਰ ਦੇ ਇੱਕ ਪੁਲਿਸ ਚੈਕਪੋਸਟ ਉੱਤੇ ਹਮਲਾ ਕਰਕੇ ਪੰਜ ਪੁਲਿਸ ਕਰਮਚਾਰੀਆਂ ਦੀ ਹੱਤਿਆ ਕਰ ਦਿੱਤੀ. ਇਹ ਜਾਣਕਾਰੀ ਸੀਮਾ ਯੂਨਿਟ ਦੇ ਕਮਾਂਡਰ ਇਸਮਾਤੁੱਲਾ ਸਾਫੀ ਨੇ ਦਿੱਤੀ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਸਰਬਜੀਤ ਦੇ ਘਰਵਾਲੇ ਪਾਕਿ ਪਹੁੰਚੇ
ਅਮਰੀਕਾ ਮੰਦੀ ਦੇ ਦੌਰ 'ਚ ਨਹੀਂ:ਬੁਸ਼
ਭਾਰਤੀ ਕਾਮਿਆਂ ਦਾ ਅਪਹਰਣ
ਮਾਉਵਾਦੀ ਅਜੇ ਵੀ ਅੱਤਵਾਦੀ ਹੀ:ਅਮਰੀਕਾ
ਹੋਰ ਗ੍ਰਹਿਆਂ 'ਤੇ ਵੀ ਜੀਵਨ ਸੰਭਵ:ਹਾਕਿੰਗ
ਓਲੰਪਿਕ ਮਸ਼ਾਲ ਪੁੱਜੀ ਜਕਾਰਤਾ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਦੇਸ਼ ਦੇ ਸਰਵ ਸ਼੍ਰੇਸ਼ਠ ਸੱਜੇ ਹੱਥ ਦੇ ਆਫ ਬ੍ਰੇਕ ਸਪਿੰਨਰ ਅਤੇ ਭਾਰਤੀ ਕ੍ਰਿਕਟ ਟੀਮ ਦੇ ਉੱਭਰਦੇ ਅਤੇ ਵਿਵਾਦਾਂ ਤੋਂ ਹਾਲ ਹੀ ਵਿਚ ...
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
PR
 
ਸ਼ਹਿਰੀ ਜਿੰਦਗੀ ਦੀ ਝਲਕ 'ਸਿਰਫ਼..'
ਵੱਡੇ ਸ਼ਹਿਰਾਂ ਵਿੱਚ ਤੇਜ ਰਫ਼ਤਾਰ ਨਾਲ ਜਿੰਦਗੀ ਜੀਣ ਵਾਲੇ ਲੋਕ ਨਾ ਕੇਵਲ ਤਨਾਅਗ੍ਰਸਤ ਰਹਿੰਦੇ ਹਨ, ਬਲਕਿ ਉਹਨਾਂ ਦੇ ਆਪਸੀ ਰਿਸ਼ਤੇ....
ਡਾਨ ਤੋਂ ਇਨਸਾਨ ਤੱਕ 'ਡਾਨ ਮੁਥੁਸਵਾਮੀ'
ਵਨ ਫਾਈਨ ਮੰਡੇ
ਖਬਰਾਂ
ਵਪਾਰ ਖਬਰਾਂ - ਜਪਾਨ ਦੀ ਕਾਰ ਕੰਪਨੀ ਟੋਆਇਟਾ ਮੋਟਰ ਕਾਰਪ ਭਾਰਤ 'ਚ ਅਪਣਾ ਦੂਸਰਾ ਕਾਰਖਾਨਾ ਸਥਾਪਤ ਕਰੇਗੀ.ਕੰਪਨੀ ਇਸ ਵਿੱਚ 35 ਕਰੋੜ ਅਮਰੀਕੀ ਡਾਲਰ ਜਾਂ ਲੱਗਭਗ 1400 ਕਰੋੜ ਰੁੱਪਏ ਨਿਵੇਸ਼
ਅੱਗੇ ਪੜ੍ਹੋ|ਹੋਰ ਵੀ...