ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਅੰਤਰਰਾਸ਼ਟਰੀ
ਸਰਬਜੀਤ ਦੇ ਘਰਵਾਲੇ ਪਾਕਿ ਪਹੁੰਚੇ
ਇਸਲਾਮਾਬਾਦ (ਭਾਸ਼ਾ), ਬੁੱਧਵਾਰ, 23 ਅਪ੍ਰੈਲ 2008   ( 16:44 IST )
ਬੰਬ ਧਮਾਕਿਆਂ ਦੇ ਮਾਮਲੇ ਵਿੱਚ ਮੌਤ ਦੀ ਸਜਾ ਪਾ ਚੁੱਕੇ ਭਾਰਤੀ ਨਾਗਰਿਕ ਸਰਬਜੀਤ ਦਾ ਪਰਿਵਾਰ ਅੱਜ ਉਹਨਾਂ ਨੂੰ ਮਿਲਣ ਅਤੇ ਪਾਕਿ ਸਰਕਾਰ ਤੋਂ ਉਸਦੀ ਰਿਹਾਈ ਦੀ ਅਪੀਲ ਕਰਨ ਦੇ ਲਈ ਪਾਕਿਸਤਾਨ ਪਹੁੰਚਿਆ.

ਵਾਹਗਾ ਸੀਮਾ ਪਾਰ ਕਰਨ ਦੇ ਥੋੜ੍ਹੀ ਦੇਰ ਬਾਅਦ ਉਸਦੀ ਪਤਨੀ ਸੁਖਪ੍ਰੀਤ ਕੌਰ ਅਤੇ ਉਹਨਾਂ ਦੀਆਂ ਪੁੱਤਰੀਆਂ ਸਵਪਨਦੀਪ ਅਤੇ ਪੂਨਮ ਨੇ ਸਰਬਜੀਤ ਨੂੰ ਬੇਕਸੂਰ ਦੱਸਿਆ. ਉਹਨਾਂ ਨੇ ਕਿਹਾ ਕਿ ਬੰਬ ਧਮਾਕਿਆਂ ਦੇ ਮਾਮਲੇ ਵਿੱਚ ਉਹਨਾਂ ਨੂੰ ਗਲਤ ਤਰੀਕੇ ਨਾਲ ਦੋਸ਼ੀ ਠਹਿਰਾਇਆ ਗਿਆ ਹੈ.

ਸਰਬਜੀਤ ਨੂੰ ਪਾਕਿਸਤਾਨ ਦੇ ਪੰਜਾਬ ਪ੍ਰਾਂਤ ਵਿੱਚ 1990 ਵਿੱਚ ਹੋਏ ਚਾਰ ਬੰਬ ਧਮਾਕਿਆਂ ਦੇ ਮਾਮਲੇ ਵਿੱਚ ਫਾਂਸੀ ਦੀ ਸਜਾ ਸੁਣਾਈ ਗਈ ਹੈ, ਜਿਨ੍ਹਾਂ ਵਿੱਚ 14 ਲੋਕ ਮਾਰੇ ਗਏ ਸਨ.

ਸਰਬਜੀਤ ਦੇ ਪਰਿਵਾਰ, ਉਸਦੀ ਭੈਣ ਦਲਬੀਰ ਕੌਰ ਅਤੇ ਉਹਨਾਂ ਦੇ ਪਤੀ ਬਲਦੇਵ ਸਿੰਘ ਨੂੰ ਨਨਕਾਣਾ ਸਾਹਿਬ ਅਤੇ ਲਾਹੌਰ ਦੀ ਯਾਤਰਾ ਦੇ ਲਈ ਸੱਤ ਦਿਨ ਦਾ ਵੀਜ਼ਾ ਦਿੱਤਾ ਗਿਆ ਹੈ.

ਸੁਖਪ੍ਰੀਤ ਕੌਰ ਨੇ ਵਾਹਗਾ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੇਰੇ ਪਤੀ ਮਨਜੀਤ ਸਿੰਘ ਨਹੀਂ ਹਨ. ਉਹ ਸਰਬਜੀਤ ਸਿੰਘ ਅਤੇ ਇੱਕ ਸਾਧਾਰਨ ਕਿਸਾਨ ਹਨ. ਉਹ ਨਸ਼ੇ ਦੀ ਹਾਲਤ ਵਿੱਚ ਗਲਤੀ ਨਾਲ ਸੀਮਾ ਪਾਰ ਕਰ ਗਏ. ਉਹ ਅਜਿਹਾ ਕੰਮ ਕਰਦੇ ਨਹੀਂ ਕਰ ਸਕਦੇ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਅਮਰੀਕਾ ਮੰਦੀ ਦੇ ਦੌਰ 'ਚ ਨਹੀਂ:ਬੁਸ਼
ਭਾਰਤੀ ਕਾਮਿਆਂ ਦਾ ਅਪਹਰਣ
ਮਾਉਵਾਦੀ ਅਜੇ ਵੀ ਅੱਤਵਾਦੀ ਹੀ:ਅਮਰੀਕਾ
ਹੋਰ ਗ੍ਰਹਿਆਂ 'ਤੇ ਵੀ ਜੀਵਨ ਸੰਭਵ:ਹਾਕਿੰਗ
ਓਲੰਪਿਕ ਮਸ਼ਾਲ ਪੁੱਜੀ ਜਕਾਰਤਾ
ਸਿੰਗਾਪੁਰ 'ਚ ਸ਼ੱਕੀ ਅੱਤਵਾਦੀ ਫਰਾਰ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਦੇਸ਼ ਦੇ ਸਰਵ ਸ਼੍ਰੇਸ਼ਠ ਸੱਜੇ ਹੱਥ ਦੇ ਆਫ ਬ੍ਰੇਕ ਸਪਿੰਨਰ ਅਤੇ ਭਾਰਤੀ ਕ੍ਰਿਕਟ ਟੀਮ ਦੇ ਉੱਭਰਦੇ ਅਤੇ ਵਿਵਾਦਾਂ ਤੋਂ ਹਾਲ ਹੀ ਵਿਚ ...
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
PR
 
ਸ਼ਹਿਰੀ ਜਿੰਦਗੀ ਦੀ ਝਲਕ 'ਸਿਰਫ਼..'
ਵੱਡੇ ਸ਼ਹਿਰਾਂ ਵਿੱਚ ਤੇਜ ਰਫ਼ਤਾਰ ਨਾਲ ਜਿੰਦਗੀ ਜੀਣ ਵਾਲੇ ਲੋਕ ਨਾ ਕੇਵਲ ਤਨਾਅਗ੍ਰਸਤ ਰਹਿੰਦੇ ਹਨ, ਬਲਕਿ ਉਹਨਾਂ ਦੇ ਆਪਸੀ ਰਿਸ਼ਤੇ....
ਡਾਨ ਤੋਂ ਇਨਸਾਨ ਤੱਕ 'ਡਾਨ ਮੁਥੁਸਵਾਮੀ'
ਵਨ ਫਾਈਨ ਮੰਡੇ
ਖਬਰਾਂ
ਵਪਾਰ ਖਬਰਾਂ - ਜਪਾਨ ਦੀ ਕਾਰ ਕੰਪਨੀ ਟੋਆਇਟਾ ਮੋਟਰ ਕਾਰਪ ਭਾਰਤ 'ਚ ਅਪਣਾ ਦੂਸਰਾ ਕਾਰਖਾਨਾ ਸਥਾਪਤ ਕਰੇਗੀ.ਕੰਪਨੀ ਇਸ ਵਿੱਚ 35 ਕਰੋੜ ਅਮਰੀਕੀ ਡਾਲਰ ਜਾਂ ਲੱਗਭਗ 1400 ਕਰੋੜ ਰੁੱਪਏ ਨਿਵੇਸ਼
ਅੱਗੇ ਪੜ੍ਹੋ|ਹੋਰ ਵੀ...