|
| ਲੋੜ ਪੈਣ 'ਤੇ ਬਣਾਂਗਾ ਪੀਐਮ:ਜ਼ਰਦਾਰੀ |
| ਇਸਲਾਮਾਬਾਦ(ਭਾਸ਼ਾ), 20 ਅਪ੍ਰੈਲ 2008 ( 18:49 IST ) | |
ਪਾਕਿਸਤਾਨ ਦੀ ਸੱਤਾਧਾਰੀ ਪਾਕਿਸਤਾਨ ਪੀਪੁਲਸ ਪਾਰਟੀ ਦੇ ਸਹਿਯੋਗੀ ਪ੍ਰਧਾਨ ਆਸਿਫ ਅਲੀ ਜ਼ਰਦਾਰੀ ਨੇ ਆਉਂਦੀਆਂ ਸੰਸਦੀ ਉੱਪ ਚੌਣਾਂ ਬਾਰੇ ਆਪਣੀਆਂ ਯੋਜਨਾਵਾਂ ਦਾ ਖੁਲਾਸਾ ਕਰਦੇ ਹੋਏ ਕਿਹਾ ਕਿ ਉਹ ਲੋੜ ਪੈਣ 'ਤੇ ਪ੍ਰਧਾਨ ਮੰਤਰੀ ਬਣ ਸਕਦੇ ਹਨ.
ਉਹਨਾਂ ਕਿਹਾ ਕਿ ਪਾਕਿਸਤਾਨ ਦੀ ਤਾਜ਼ਾ ਸਥਿੱਤੀ ਵਿਚ ਮੁਸ਼ਰੱਫ ਦਾ ਯੋਗਦਾਨ ਰਿਹਾ ਹੈ ਪਰ ਜੇਕਰ ਸੱਤਾਧਾਰੀ ਗਠਬੰਧਨ ਸੰਸਦ ਵਿਚ ਦੋ ਤਿਹਾਈ ਬਹੁਮਤ ਹਾਸਲ ਕਰਨ ਲੈਂਦਾ ਹੈ ਤਾਂ ਪੀਪੀਪੀ ਉਹਨਾਂ ਖਿਲਾਫ ਮਹਾਂ ਅਭਿਯੋਗ ਲਿਆਉਣ ਬਾਰੇ ਸੋਚੇਗੀ.
ਬੀਬੀਸੀ 'ਤੇ ਪ੍ਰਸਾਰਿਤ ਹੋਣ ਵਾਲੇ ਇੱਕ ਇੰਟਰਵਿਊ ਵਿਚ ਜ਼ਰਦਾਰੀ ਨੇ ਕਿਹਾ ਕਿ ਉਹ ਅਤੇ ਉਹਨਾਂ ਦੀ ਭੈਣ ਫਰਿਆਲ ਤਾਲਪੁਰ ਉਹਨਾਂ ਦੀ ਪਤਨੀ ਬੇਨਜ਼ੀਰ ਭੁੱਟੋ ਦੇ ਕਤਲ ਮਗਰੋਂ ਖਾਲੀ ਹੋਈ ਲਰਕਾਨਾ ਦੀ ਸੰਸਦੀ ਸੀਟ ਤੋਂ ਪਰਚਾ ਦਾਖਲ ਕਰਨਗੇ.
ਇੱਕ ਸਵਾਲ ਦੇ ਜਵਾਬ ਵਿਚ ਉਹਨਾਂ ਕਿਹਾ ਕਿ ਪਾਕਿਸਤਾਨ ਦੇ ਹਿੱਤ ਵਿਚ ਅਸੀਂ ਕਿਸੇ ਨਾਲ ਵੀ ਵਿਰੋਧ ਨਹੀਂ ਰੱਖਣਾ ਚਾਹੁੰਦੇ ਪਰ ਇਸ ਦਾ ਮਤਲਬ ਇਹ ਨਹੀਂ ਕਿ ਅਸੀਂ ਮੁਸ਼ਰੱਫ ਦਾ ਸਮਰਥਨ ਕਰਦੇ ਹਾਂ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਦੇਸ਼ ਦੇ ਸਰਵ ਸ਼੍ਰੇਸ਼ਠ ਸੱਜੇ ਹੱਥ ਦੇ ਆਫ ਬ੍ਰੇਕ ਸਪਿੰਨਰ ਅਤੇ ਭਾਰਤੀ ਕ੍ਰਿਕਟ ਟੀਮ ਦੇ ਉੱਭਰਦੇ ਅਤੇ ਵਿਵਾਦਾਂ ਤੋਂ ਹਾਲ ਹੀ ਵਿਚ ... |
| |
|
|
|
|
 | | PR |
| | |
| |
|
|
|
|
|
| ਵਪਾਰ ਖਬਰਾਂ - ਜਪਾਨ ਦੀ ਕਾਰ ਕੰਪਨੀ ਟੋਆਇਟਾ ਮੋਟਰ ਕਾਰਪ ਭਾਰਤ 'ਚ ਅਪਣਾ ਦੂਸਰਾ ਕਾਰਖਾਨਾ ਸਥਾਪਤ ਕਰੇਗੀ.ਕੰਪਨੀ ਇਸ ਵਿੱਚ 35 ਕਰੋੜ ਅਮਰੀਕੀ ਡਾਲਰ ਜਾਂ ਲੱਗਭਗ 1400 ਕਰੋੜ ਰੁੱਪਏ ਨਿਵੇਸ਼ |
| |
|
|
|
|
|
|
|