ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਅੰਤਰਰਾਸ਼ਟਰੀ
ਅੰਤਰਰਾਸ਼ਟਰੀ ਸਮੁਦਾਏ ਦੇਵੇ ਧਿਆਨ:ਭਾਰਤ
ਰਿਯਾਦ (ਭਾਸ਼ਾ), 20 ਅਪ੍ਰੈਲ 2008   ( 16:42 IST )
ਅੰਤਰਰਾਸ਼ਟਰੀ ਸਮੁਦਾਏ ਪੱਛਮੀ ਏਸ਼ੀਆ ਦੀਆਂ ਸਮੱਸਿਆਵਾਂ ਵੱਲ ਧਿਆਨ ਦੇਵੇ,ਇਹ ਸ਼ਬਦ ਵਿਦੇਸ਼ ਮੰਤਰੀ ਪ੍ਰਣਬ ਮੁਖਰਜ਼ੀ ਨੇ ਸਉਦੀ ਨਵਾਬ ਅਬਦੁੱਲਾ ਬਿਨ ਅਬਦੁੱਲ ਅਜ਼ੀਜ ਨਾਲ ਕੱਲ੍ਹ ਚਰਚਾ ਕਰਦੇ ਹੋਏ ਕਹੇ ਅਤੇ ਉਨ੍ਹਾਂ ਜ਼ੋਰ ਦਿੱਤਾ ਕਿ ਭਾਰਤ,ਫਲਸਤੀਨ ਦੇ ਉਦੇਸ਼ ਨੂੰ ਲੈ ਕੇ ਮਜ਼ਬੂਤੀ ਨਾਲ ਬੱਚਨਬਧ ਹੈ.

ਨਵਾਬ ਨਾਲ ਬੈਠਕ 'ਚ ਗੱਲਬਾਤ ਕਰਨ ਤੋਂ ਬਾਅਦ ਮੁਖਰਜ਼ੀ ਨੇ ਪੱਤਰਕਾਰਾਂ ਨੂੰ ਕਿਹਾ ਕਿ ਪੱਛਮੀ ਏਸ਼ੀਆ 'ਚ ਸ਼ਾਂਤੀ ਪ੍ਰਕ੍ਰਿਆ ਨੂੰ ਕਿਵੇਂ ਗਤੀ ਦਿੱਤੀ ਜਾਵੇ ਅਸੀਂ ਉਸ ਬਾਰੇ ਬੈਠਕ 'ਚ ਚਰਚਾ ਕੀਤੀ.ਇਸ ਚਰਚਾ ਦਾ ਮਹੱਤਵ ਇਸਲਈ ਵੀ ਹੈ ਕਿਉਂਕਿ ਗਾਜ਼ਾ 'ਚ ਪਿੱਛਲੇ ਕੁੱਝ ਦਿਨਾਂ 'ਚ ਹਮਾਸ ਅਤੇ ਇਜ਼ਰਾਇਲੀ ਸੈਨਿਕਾਂ ਵਿੱਚ ਹਿੰਸਾ ਵੱਧੀ ਹੈ.ਇਸ ਵਿੱਚ ਕਈ ਲੋਕ ਮਾਰੇ ਗਏ ਹਨ.

ਇਹ ਗੱਲ ਕਰਦੇ ਹੋਏ ਕਿ ਫਲਸਤੀਨੀਆਂ ਨੂੰ ਉਨ੍ਹਾਂ ਦੇ ਗ੍ਰਹਿਨਗਰ 'ਚ ਰਹਿਣ ਦਾ ਅਧਿਕਾਰ ਹੈ.ਮੁਖਰਜ਼ੀ ਨੇ ਕਿਹਾ ਕਿ ਅੰਤਰਰਾਸ਼ਟਰੀ ਸਮੁਦਾਏ ਨੂੰ ਇਸ ਸਮੱਸਿਆ ਵੱਲ ਗੰਭੀਰਤਾ ਪੂਰਬਕ ਧਿਆਨ ਦੇਣਾ ਚਾਹੀਦਾ ਹੈ ਅਤੇ ਇਹ ਦੇਖਣਾ ਹੋਵੇਗਾ ਕਿ ਕਿਸ ਤਰ੍ਹਾਂ ਦੋਨੋਂ ਪੱਖ ਹਿੰਸਾ ਨੂੰ ਰੋਕ ਸਕਦੇ ਹਨ,ਜਿਸ ਨਾਲ ਸ਼ਾਂਤੀ ਦਾ ਮਾਹੌਲ ਬਣ ਸਕੇ.

ਉਨ੍ਹਾਂ ਨੇ ਕਿਹਾ ਕਿ ਦੋਨੋਂ ਪੱਖਾਂ ਦੇ ਨਜ਼ਰੀਏ 'ਚ ਸਮਰੂਪਤਾ ਹੈ.ਭਾਰਤ ਨੇ ਹਿੰਸਾ ਦੀ ਤਾਜ਼ਾ ਘਟਨਾ 'ਤੇ ਦੁੱਖ ਜਤਾਇਆ ਅਤੇ ਜ਼ੋਰ ਦਿੱਤਾ ਹੈ ਕਿ ਸਮੱਸਿਆ ਨੂੰ ਸੁਲਝਾਉਣ ਲਈ ਗੱਲਬਾਤ ਹੀ ਇੱਕਮਾਤਰ ਕਾਰਗਰ ਯਤਨ ਹੈ.

(ਸਰੋਤ - ਵੈਬ ਦੁਨੀਆ)
 
ਹੋਰ ਵੀ...
ਲੋੜ ਪੈਣ 'ਤੇ ਬਣਾਂਗਾ ਪੀਐਮ:ਜ਼ਰਦਾਰੀ
ਸ਼ੇਰਿੰਗ ਦਾ ਚੀਨ 'ਤੇ ਆਰੋਪ
ਅਲਕਾਇਦਾ ਦੇਵੇਗਾ ਬੁਸ਼ ਨੂੰ ਤੋਹਫ਼ਾ
ਸਰਬਜੀਤ ਦੀ ਫਾਂਸੀ ਫਿਰ ਨਹੀਂ ਟਲੀ:ਪਾਕਿ
ਥਾਈਲੈਂਡ 'ਚ ਮਸ਼ਾਲ ਸੁਰੱਖਿਆ ਲਈ ਪੁਖਤਾ ਪ੍ਰਬੰਧ
ਬਿਲਾਵਲ ਹਾਊਸ 'ਤੇ ਹਮਲਾ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਦੇਸ਼ ਦੇ ਸਰਵ ਸ਼੍ਰੇਸ਼ਠ ਸੱਜੇ ਹੱਥ ਦੇ ਆਫ ਬ੍ਰੇਕ ਸਪਿੰਨਰ ਅਤੇ ਭਾਰਤੀ ਕ੍ਰਿਕਟ ਟੀਮ ਦੇ ਉੱਭਰਦੇ ਅਤੇ ਵਿਵਾਦਾਂ ਤੋਂ ਹਾਲ ਹੀ ਵਿਚ ...
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
PR
 
ਸ਼ਹਿਰੀ ਜਿੰਦਗੀ ਦੀ ਝਲਕ 'ਸਿਰਫ਼..'
ਵੱਡੇ ਸ਼ਹਿਰਾਂ ਵਿੱਚ ਤੇਜ ਰਫ਼ਤਾਰ ਨਾਲ ਜਿੰਦਗੀ ਜੀਣ ਵਾਲੇ ਲੋਕ ਨਾ ਕੇਵਲ ਤਨਾਅਗ੍ਰਸਤ ਰਹਿੰਦੇ ਹਨ, ਬਲਕਿ ਉਹਨਾਂ ਦੇ ਆਪਸੀ ਰਿਸ਼ਤੇ....
ਡਾਨ ਤੋਂ ਇਨਸਾਨ ਤੱਕ 'ਡਾਨ ਮੁਥੁਸਵਾਮੀ'
ਵਨ ਫਾਈਨ ਮੰਡੇ
ਖਬਰਾਂ
ਵਪਾਰ ਖਬਰਾਂ - ਜਪਾਨ ਦੀ ਕਾਰ ਕੰਪਨੀ ਟੋਆਇਟਾ ਮੋਟਰ ਕਾਰਪ ਭਾਰਤ 'ਚ ਅਪਣਾ ਦੂਸਰਾ ਕਾਰਖਾਨਾ ਸਥਾਪਤ ਕਰੇਗੀ.ਕੰਪਨੀ ਇਸ ਵਿੱਚ 35 ਕਰੋੜ ਅਮਰੀਕੀ ਡਾਲਰ ਜਾਂ ਲੱਗਭਗ 1400 ਕਰੋੜ ਰੁੱਪਏ ਨਿਵੇਸ਼
ਅੱਗੇ ਪੜ੍ਹੋ|ਹੋਰ ਵੀ...