|
| ਸਰਬਜੀਤ ਦੀ ਫਾਂਸੀ ਫਿਰ ਨਹੀਂ ਟਲੀ:ਪਾਕਿ |
| ਇਸਲਾਮਾਬਾਦ (ਭਾਸ਼ਾ), 20 ਅਪ੍ਰੈਲ 2008 ( 12:20 IST ) | |
ਭਾਰਤੀ ਨਾਗਰਿਕ ਸਰਬਜੀਤ ਸਿੰਘ ਦੀ ਫਾਂਸੀ ਦੀ ਸਜ਼ਾ ਫ਼ਿਰ ਤੋਂ ਨਹੀਂ ਟਾਲੀ ਗਈ ਹੈ,ਇਸ ਦੀ ਪੁਸ਼ਟੀ ਪਾਕਿਸਤਾਨ ਦੇ ਰਾਸ਼ਟਰਪਤੀ ਬੁਲਾਰੇ ਅੱਜ ਕੀਤੀ.
ਏਆਰਵਾਈ ਟੈਲੀਵਿਜ਼ਨ ਚੈਨਲ ਅਨੁਸਾਰ ਰਾਸ਼ਟਰਪਤੀ ਦੇ ਬੁਲਾਰੇ ਮੇਜ਼ਰ ਜਨਰਲ ਸੇਵਾ ਮੁਕਤ ਰਾਸ਼ਿਦ ਕੁਰੈਸ਼ੀ ਨੇ ਪਾਕਿਸਤਾਨੀ ਮੀਡੀਆ 'ਚ ਆਈਆਂ ਉਨ੍ਹਾਂ ਖਬਰਾਂ ਦਾ ਖੰਡਨ ਕੀਤਾ,ਜਿਸ 'ਚ ਕਿਹਾ ਗਿਆ ਸੀ ਕਿ ਸਰਬਜੀਤ ਦੀ ਫਾਂਸੀ ਇੱਕ ਮਹੀਨੇ ਲਈ ਹੋਰ ਟਾਲ ਦਿੱਤੀ ਗਈ ਹੈ.
ਉਨ੍ਹਾਂ ਕਿਹਾ ਕਿ ਰਾਸ਼ਟਰਪਤੀ ਪ੍ਰਵੇਜ਼ ਮੁਸ਼ੱਰਫ਼ ਨੇ ਪਿੱਛਲੇ ਮਹੀਨੇ ਸਰਬਜੀਤ ਦੀ ਫਾਂਸੀ ਇੱਕ ਮਹੀਨੇ ਲਈ ਟਾਲ ਦਿੱਤੀ ਸੀ, ਉਹ ਵੀ ਇਸ ਲਈ ਕੀਤਾ ਗਿਆ ਸੀ ਤਾਕਿ ਸਰਬਜੀਤ ਨੂੰ ਮੁਆਫ਼ ਕੀਤੇ ਜਾਣ ਦੇ ਸਬੰਧ 'ਚ ਭਾਰਤ ਸਰਕਾਰ ਵੱਲੋਂ ਕੀਤੀ ਗਈ ਅਪੀਲ 'ਤੇ ਪਾਕਿਸਤਾਨ ਦੀ ਨਵੀਂ ਸਰਕਾਰ ਉਸ ਦੇ ਮਾਮਲੇ ਦੀ ਸਮੀਖਿਆ ਕਰ ਸਕੇ.
ਇੱਥੇ ਵਰਨਣਯੋਗ ਹੈ ਕਿ ਵਿਦੇਸ਼ ਮੰਤਰੀ ਪ੍ਰਣਬ ਮੁਖਰਜ਼ੀ ਨੇ ਕੱਲ੍ਹ ਪਾਕਿਸਤਾਨ ਸਰਕਾਰ ਨਾਲ ਨਵੇਂ ਸਿਰੇ ਤੋਂ ਅਪੀਲ ਕੀਤੀ ਸੀ ਕਿ ਉਹ ਸਰਬਜੀਤ ਨੂੰ ਮਨੁੱਖੀ ਅਧਾਰ 'ਤੇ ਮੁਆਫ਼ ਕਰੇ.ਮੁਖਰਜ਼ੀ ਦੀ ਅਪੀਲ 'ਤੇ ਪਾਕਿਸਤਾਨ ਵੱਲੋਂ ਕੋਈ ਅਧਿਕਾਰਕ ਪ੍ਰਤਿਕ੍ਰਿਆ ਨਹੀਂ ਹੈ.
ਸਰਬਜੀਤ ਦੇ ਵਕੀਲ ਰਾਣਾ ਅਬਦੁਲ ਹਾਮਿਦ ਨੇ ਕਿਹਾ ਹੈ ਕਿ ਸਰਬਜੀਤ ਦੇ ਮਾਮਲੇ 'ਤੇ ਸਿਰਫ਼ ਮੁਸ਼ੱਰਫ਼ ਵਿਚਾਰ ਕਰ ਸਕਦੇ ਹਨ ਕਿ ਸਰਬਜੀਤ ਦੇ ਮਾਮਲੇ 'ਤੇ ਸਿਰਫ਼ ਮੁਸ਼ੱਰਫ਼ ਵਿਚਾਰ ਕਰ ਸਕਦੇ ਹਨ ਕਿਉਂਕਿ ਕੇਵਲ ਰਾਸ਼ਟਰਪਤੀ ਦੇ ਕੋਲ ਉਸ ਨੂੰ ਮੁਆਫ਼ ਕਰਨ ਦੀ ਸ਼ਕਤੀ ਹੈ.ਪ੍ਰਸਿੱਧ ਮਾਨਵਾਧਿਕਾਰ ਕਾਰਜਕਰਤਾ ਅੰਸਾਰ ਬਰਨੀ ਨੇ ਵੀ ਕਿਹਾ ਹੈ ਕਿ ਉਹ ਸਰਬਜੀਤ ਨੂੰ ਮੁਆਫ਼ ਕੀਤੇ ਜਾਣ ਦੇ ਸਬੰਧ 'ਚ ਮੁਸ਼ੱਰਫ਼ ਦੇ ਸਾਹਮਣੇ ਨਵੇਂ ਸਿਰੇ ਤੋਂ ਅਪੀਲ ਦਾਇਰ ਕਰਨਗੇ ਕਿਉਂਕਿ ਪਾਕਿਸਤਾਨੀ ਅਦਾਲਤ ਦੁਆਰਾ ਉਸ ਨੂੰ ਦੋਸ਼ੀ ਠਹਿਰਾਏ ਜਾਣ 'ਚ ਕੁੱਝ ਖਾਮੀਆਂ ਹਨ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਦੇਸ਼ ਦੇ ਸਰਵ ਸ਼੍ਰੇਸ਼ਠ ਸੱਜੇ ਹੱਥ ਦੇ ਆਫ ਬ੍ਰੇਕ ਸਪਿੰਨਰ ਅਤੇ ਭਾਰਤੀ ਕ੍ਰਿਕਟ ਟੀਮ ਦੇ ਉੱਭਰਦੇ ਅਤੇ ਵਿਵਾਦਾਂ ਤੋਂ ਹਾਲ ਹੀ ਵਿਚ ... |
| |
|
|
|
|
 | | PR |
| | |
| |
|
|
|
|
|
| ਵਪਾਰ ਖਬਰਾਂ - ਜਪਾਨ ਦੀ ਕਾਰ ਕੰਪਨੀ ਟੋਆਇਟਾ ਮੋਟਰ ਕਾਰਪ ਭਾਰਤ 'ਚ ਅਪਣਾ ਦੂਸਰਾ ਕਾਰਖਾਨਾ ਸਥਾਪਤ ਕਰੇਗੀ.ਕੰਪਨੀ ਇਸ ਵਿੱਚ 35 ਕਰੋੜ ਅਮਰੀਕੀ ਡਾਲਰ ਜਾਂ ਲੱਗਭਗ 1400 ਕਰੋੜ ਰੁੱਪਏ ਨਿਵੇਸ਼ |
| |
|
|
|
|
|
|
|