|
| ਸੰਗੀਤ ਸਮਾਗਮ 'ਚ ਅੱਗ ਲੱਗੀ,15 ਮਰੇ |
| ਕਿਵਟੋ (ਭਾਸ਼ਾ), ਐਤਵਾਰ, 20 ਅਪ੍ਰੈਲ 2008 ( 09:33 IST ) | |
ਇਕਵਾਡੋਰ ਦੀ ਰਾਜਧਾਨੀ ਕਿਵਟੋ ਦੇ ਨਾਈਟਕਲੱਬ 'ਚ ਚੱਲ ਰਹੇ ਰਾਕ ਸੰਗੀਤ ਦੇ ਇੱਕ ਸਮਾਗਮ ਦੌਰਾਨ ਅੱਗ ਲੱਗ ਜਾਣ ਨਾਲ ਘੱਟ ਤੋਂ ਘੱਟ 15 ਲੋਕ ਮਾਰੇ ਗਏ ਅਤੇ 45 ਹੋਰ ਝੁਲਸ ਗਏ.
ਰੈਡ ਕ੍ਰਾਸ ਦੀ ਬੁਲਾਰੇ ਕ੍ਰਿਸਟਨਾ ਮੈਡੀਨਾ ਨੇ ਕਿਹਾ ਕਿ ਅਤਿਸ਼ਬਾਜ਼ੀ ਦੇ ਸਮਾਗਮ ਦੌਰਾਨ ਗਲਤੀ ਹੋ ਜਾਣ ਕੱਲ੍ਹ ਅੱਗ ਲੱਗ ਗਈ.ਰਾਕ ਸੰਗੀਤ ਦੇ ਕਾਰਜਕ੍ਰਮ 'ਚ ਲੱਗਭਗ 100 ਲੋਕ ਮੌਜੂਦ ਸਨ.ਉਨ੍ਹਾਂ ਦੱਸਿਆ ਕਿ ਹਾਲੇ ਤੱਕ 15 ਮ੍ਰਿਤਕਾ ਦਾ ਪਤਾ ਲਗਾਇਆ ਗਿਆ ਹੈ.
ਅੱਗ ਬੁਝਾਊ ਦਲ ਦੇ ਸੀਸਰ ਐਨਰੀਕਵੇਜ ਨੇ ਕਿਹਾ ਕਿ ਅੱਗ ਨਾਲ ਹੋਰ 45 ਲੋਕ ਜ਼ਖਮੀ ਹੋਏ ਹਨ.ਮੇਡੀਨਾ ਨੇ ਕਿਹਾ ਕਿ ਸਾਨੂੰ ਜ਼ਿਆਦਾਤਰ ਲੋਕਾਂ ਦੇ ਗੰਭੀਰ ਰੂਪ ਨਾਲ ਝੁਲਸ ਜਾਣ ਦੀ ਆਸ਼ੰਕਾ ਹੈ.
ਇਹ ਨਾਈਟਕਲੱਬ ਰਾਜਧਾਨੀ ਦੇ ਦੱਖਣੀ ਖੇਤਰ 'ਚ ਸਥਿੱਤ ਮੁੱਖ ਕਾਰੋਬਾਰੀ ਕੇਂਦਰ ਤੋਂ 500 ਮੀਟਰ ਦੀ ਦੂਰੀ 'ਤੇ ਹੈ.ਇਹ ਸ਼ਹਿਰ ਦੇ ਬੱਸ ਅੱਡੇ ਦੇ ਵੀ ਨਜ਼ਦੀਕੀ ਹੈ.ਸਥਾਨਕ ਰੇਡੀਉ ਦੀਆਂ ਖਬਰਾਂ ਮੁਤਾਬਕ ਨਾਈਟਕਲੱਬ 'ਚ ਕੱਪੜੇ ਨਾਲ ਸਜਾਵਟ ਕੀਤੀ ਗਈ ਸੀ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਦੇਸ਼ ਦੇ ਸਰਵ ਸ਼੍ਰੇਸ਼ਠ ਸੱਜੇ ਹੱਥ ਦੇ ਆਫ ਬ੍ਰੇਕ ਸਪਿੰਨਰ ਅਤੇ ਭਾਰਤੀ ਕ੍ਰਿਕਟ ਟੀਮ ਦੇ ਉੱਭਰਦੇ ਅਤੇ ਵਿਵਾਦਾਂ ਤੋਂ ਹਾਲ ਹੀ ਵਿਚ ... |
| |
|
|
|
|
 | | PR |
| | |
| |
|
|
|
|
|
| ਵਪਾਰ ਖਬਰਾਂ - ਜਪਾਨ ਦੀ ਕਾਰ ਕੰਪਨੀ ਟੋਆਇਟਾ ਮੋਟਰ ਕਾਰਪ ਭਾਰਤ 'ਚ ਅਪਣਾ ਦੂਸਰਾ ਕਾਰਖਾਨਾ ਸਥਾਪਤ ਕਰੇਗੀ.ਕੰਪਨੀ ਇਸ ਵਿੱਚ 35 ਕਰੋੜ ਅਮਰੀਕੀ ਡਾਲਰ ਜਾਂ ਲੱਗਭਗ 1400 ਕਰੋੜ ਰੁੱਪਏ ਨਿਵੇਸ਼ |
| |
|
|
|
|
|
|
|