ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਅੰਤਰਰਾਸ਼ਟਰੀ
ਕਾਂਗੋ ਜਹਾਜ਼ ਦੁਰਘਟਨਾਗ੍ਰਸਤ
ਗੋਮਾ (ਭਾਸ਼ਾ), ਬੁੱਧਵਾਰ, 16 ਅਪ੍ਰੈਲ 2008   ( 12:12 IST )
ਕਾਂਗੋ ਦੇ ਗੋਮਾ ਸ਼ਹਿਰ 'ਚ ਦੁਰਘਟਨਾਗ੍ਰਸਤ ਹੋਏ ਜਹਾਜ਼ 'ਚ ਸਵਾਰ 85 ਯਾਤਰੀਆਂ ਵਿੱਚੋਂ ਸੱਠ ਯਾਤਰੀਆਂ ਨੂੰ ਬਚਾ ਲਿਆ ਗਿਆ ਹੈ.ਦੁਰਘਟਨਾ 'ਚ ਜ਼ਖਮੀ ਲੋਕਾਂ ਦੀ ਸੰਖਿਆ ਦੇ ਬਾਰੇ 'ਚ ਅਲੱਗ-ਅਲੱਗ ਖਬਰਾਂ ਆ ਰਹੀਆਂ ਹਨ.

ਅਧਿਕਾਰੀਆਂ ਦਾ ਕਹਿਣਾ ਹੈ ਕਿ ਇਲਾਕੇ 'ਚ ਰਹਿਣ ਵਾਲੇ ਕਿੰਨ੍ਹੇ ਲੋਕ ਇਸ ਹਾਦਸੇ 'ਚ ਜ਼ਖਮੀ ਹੋਏ ਹਨ,ਇਸ ਦੇ ਬਾਰੇ 'ਚ ਉਨ੍ਹਾਂ ਨੂੰ ਪਤਾ ਨਹੀਂ ਹੈ,ਲੇਕਿਨ ਏਅਰਲਾਈਨ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਜਹਾਜ਼ 'ਚ ਸਵਾਰ 60 ਲੋਕਾਂ ਨੂੰ ਬਚਾ ਲਿਆ ਗਿਆ ਹੈ,ਹਾਲਾਂਕਿ ਸਥਾਨਕ ਅਧਿਕਾਰੀਆਂ ਨੇ ਦੱਸਿਆ ਕਿ ਮਲਬੇ 'ਚੋਂ ਦਰਜਨਾਂ ਲਾਸ਼ਾਂ ਨੂੰ ਬਾਹਰ ਕੱਢਿਆ ਗਿਆ ਹੈ.ਇਹ ਸਪੱਸ਼ਟ ਨਹੀਂ ਹੈ ਕਿ ਇਹ ਲਾਸ਼ਾਂ ਯਾਤਰੀਆਂ ਦੀਆਂ ਸਨ ਜਾਂ ਨਹੀਂ.

ਕਾਂਗੋ ਦੀ ਨਿੱਜੀ ਕੰਪਨੀ ਹੇਵਾ ਬੋਰਾ ਦੁਆਰਾ ਸੰਚਾਲਤ ਡੀਸੀ 9 ਜਹਾਜ਼ ਕਿੰਸ਼ਾਸਾ ਜਾ ਰਿਹਾ ਸੀ.ਹੇਵਾ ਬੋਰਾ ਦੇ ਡਰਕ ਕ੍ਰੇਮਰਜ਼ ਨੇ ਦੱਸਿਆ ਕਿ 53 ਯਾਤਰੀਆਂ ਅਤੇ ਚਾਲਕ ਦਲ ਦੇ ਸੱਤ ਮੈਂਬਰਾਂ ਨੂੰ ਘਟਨਾ ਸਥਾਨ ਤੋਂ ਸਥਾਨਕ ਹਸਪਤਾਲ ਲਿਜਾਇਆ ਗਿਆ ਹੈ.ਸਥਾਨਕ ਸਮੇਂ ਅਨੁਸਾਰ ਦੁਪਹਿਰ 2.30 ਵੱਜੇ ਉਡਾਨ ਭਰਨ ਦੇ ਥੋੜੀ ਦੇਰ ਬਾਅਦ ਹੀ ਜਹਾਜ਼ ਹਵਾਈ ਪੱਟੀ ਦੇ ਦੂਸਰੇ ਪਾਸੇ 'ਤੇ ਦੁਰਘਟਨਾਗ੍ਰਸਤ ਹੋ ਗਿਆ ਸੀ.ਪਹਿਲਾਂ ਕਿਹਾ ਗਿਆ ਸੀ ਕਿ ਇਸ ਦੁਰਘਟਨਾ 'ਚ ਜਹਾਜ਼ 'ਚ ਸਵਾਰ 70 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਗਈ ਹੈ.

(ਸਰੋਤ - ਵੈਬ ਦੁਨੀਆ)
 
ਹੋਰ ਵੀ...
ਲਾਦੇਨ ਦਾ ਪੁੱਤ ਬ੍ਰਿਟੇਨ ਜਾਣਾ ਲਈ ਬੇਤਾਬ
ਡੈਲਟਾ ਅਤੇ ਨਾਰਥਵੈਸਟ ਬਣਾਵੇਗੀ ਵੱਡੀ ਕੰਪਨੀ
ਠੋਸ ਕਾਰਵਾਈ ਕਰਨ ਦਲਾਈਲਾਮਾ : ਚੀਨ
ਪੀਸੀਬੀ ਦੀ ਖਿਚਾਈ
ਬਰਖ਼ਾਸਤ ਜੱਜਾਂ ਦੀ ਬਹਾਲੀ 'ਤੇ ਚਰਚਾ
ਨੱਕ ਨਾਲ ਫੁਲਾਏ 213 ਗੁਬਾਰੇ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਦੇਸ਼ ਦੇ ਸਰਵ ਸ਼੍ਰੇਸ਼ਠ ਸੱਜੇ ਹੱਥ ਦੇ ਆਫ ਬ੍ਰੇਕ ਸਪਿੰਨਰ ਅਤੇ ਭਾਰਤੀ ਕ੍ਰਿਕਟ ਟੀਮ ਦੇ ਉੱਭਰਦੇ ਅਤੇ ਵਿਵਾਦਾਂ ਤੋਂ ਹਾਲ ਹੀ ਵਿਚ ...
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
PR
 
ਸ਼ਹਿਰੀ ਜਿੰਦਗੀ ਦੀ ਝਲਕ 'ਸਿਰਫ਼..'
ਵੱਡੇ ਸ਼ਹਿਰਾਂ ਵਿੱਚ ਤੇਜ ਰਫ਼ਤਾਰ ਨਾਲ ਜਿੰਦਗੀ ਜੀਣ ਵਾਲੇ ਲੋਕ ਨਾ ਕੇਵਲ ਤਨਾਅਗ੍ਰਸਤ ਰਹਿੰਦੇ ਹਨ, ਬਲਕਿ ਉਹਨਾਂ ਦੇ ਆਪਸੀ ਰਿਸ਼ਤੇ....
ਡਾਨ ਤੋਂ ਇਨਸਾਨ ਤੱਕ 'ਡਾਨ ਮੁਥੁਸਵਾਮੀ'
ਵਨ ਫਾਈਨ ਮੰਡੇ
ਖਬਰਾਂ
ਵਪਾਰ ਖਬਰਾਂ - ਜਪਾਨ ਦੀ ਕਾਰ ਕੰਪਨੀ ਟੋਆਇਟਾ ਮੋਟਰ ਕਾਰਪ ਭਾਰਤ 'ਚ ਅਪਣਾ ਦੂਸਰਾ ਕਾਰਖਾਨਾ ਸਥਾਪਤ ਕਰੇਗੀ.ਕੰਪਨੀ ਇਸ ਵਿੱਚ 35 ਕਰੋੜ ਅਮਰੀਕੀ ਡਾਲਰ ਜਾਂ ਲੱਗਭਗ 1400 ਕਰੋੜ ਰੁੱਪਏ ਨਿਵੇਸ਼
ਅੱਗੇ ਪੜ੍ਹੋ|ਹੋਰ ਵੀ...