|
| ਪੀਸੀਬੀ ਦੀ ਖਿਚਾਈ |
| ਕਰਾਚੀ (ਭਾਸ਼ਾ), ਮੰਗਲਵਾਰ, 15 ਅਪ੍ਰੈਲ 2008 ( 17:17 IST ) | |
ਰਾਵਲਪਿੰਡੀ ਐਕਸਪ੍ਰੈਸ ਸ਼ੋਏਬ ਅਖਤਰ 'ਤੇ ਲੱਗੀ ਰੋਕ ਮਾਮਲੇ ਦੀ ਸੁਣਵਾਈ 'ਚ ਦੇਰੀ ਦੇ ਲਈ ਅਪੀਲੀ ਬੋਰਡ ਦੇ ਪ੍ਰਧਾਨ ਨੇ ਪਾਕਿਸਤਾਨ ਕ੍ਰਿਕਟ ਬੋਰਡ (ਪੀਸੀਬੀ) ਦੀ ਖਿਚਾਈ ਕੀਤੀ ਹੈ.
ਲਾਹੌਰ ਸੁਪਰੀਮ ਕੋਰਟ ਦੇ ਸਾਬਕਾ ਜੱਜ ਆਫ਼ਤਾਬ ਫਾਰੂਖ ਦੀ ਅਗਵਾਈ 'ਚ ਤਿੰਨ ਮੈਂਬਰੀ ਅਪੀਲੀ ਬੋਰਡ 17 ਅਪ੍ਰੈਲ ਨੂੰ ਆਪਣੀ ਪਹਿਲੀ ਸੁਣਵਾਈ ਕਰੇਗੀ,ਜਿਸ ਵਿੱਚ ਪੀਸੀਬੀ ਦੁਆਰਾ ਸ਼ੋਏਬ 'ਤੇ ਲਗਾਏ ਗਏ ਪੰਜ ਸਾਲ ਦੀ ਰੋਕ ਦੇ ਖਿਲਾਫ਼ ਇਸ ਤੇਜ਼ ਗੇਂਦਬਾਜ਼ ਦੀ ਅਪੀਲ 'ਤੇ ਸੁਣਵਾਈ ਹੋਵੇਗੀ,ਲੇਕਿਨ ਇਸ ਤੋਂ ਪਹਿਲਾਂ ਜੱਜ ਫਾਰੂਖ ਨੇ ਪੀਸੀਬੀ ਦੇ ਸਕੱਤਰ ਨੂੰ ਪੱਤਰ ਲਿਖ ਕੇ ਆਪਣੀ ਨਰਾਜ਼ਗੀ ਜਤਾਉਂਦੇ ਹੋਏ ਕਿਹਾ ਕਿ ਉਹ ਇਸ ਮਾਮਲੇ 'ਚ ਬੋਰਡ ਵੱਲੋਂ ਹੋ ਰਹੀ ਦੇਰੀ ਨਾਲ ਕਦੇ ਵੀ ਖੁਸ਼ ਨਹੀਂ ਹੈ.ਜੱਜ ਨੇ ਆਪਣੇ ਪੱਤਰ 'ਚ ਇਹ ਵੀ ਕਿਹਾ ਹੈ ਕਿ ਇਸ ਅਹਿਮ ਮਾਮਲੇ 'ਚ ਹੋ ਰਹੀ ਦੇਰੀ ਨਾਲ ਪੀਸੀਬੀ ਦਫ਼ਤਰ 'ਚ ਚੱਲ ਰਹੀ ਲਾਲਫੀਤਾਸ਼ਾਹੀ ਦਾ ਪਤਾ ਚੱਲਦਾ ਹੈ.ਪੀਸੀਬੀ ਅਧਿਕਾਰੀਆਂ ਨੇ ਇਸ ਗੱਲ ਦੀ ਪੁਸ਼ਟੀ ਕਰ ਦਿੱਤੀ ਹੈ ਕਿ ਸ਼ੋਏਬ ਦੇ ਵਕੀਲ ਨੂੰ ਆਦੇਸ਼ ਦੀ ਕਾਪੀ ਦੇ ਦਿੱਤੀ ਗਈ ਹੈ.
ਪੀਸੀਬੀ ਦੁਆਰਾ ਸ਼ੋਏਬ 'ਤੇ ਲਗਾਇਆ ਗਿਆ ਰੋਕ ਦਾ ਮੁੱਦਾ ਦੇਸ਼ 'ਚ ਚਰਚਾ ਦਾ ਵਿਸ਼ਾ ਬਣ ਚੁੱਕਿਆ ਹੈ.ਇਸ ਮੁੱਦੇ ਨੂੰ ਹੋਰ ਬਲ ਮਿਲਿਆ,ਜਦੋਂ ਸੀਨੇਟ ਦੀ ਖੇਡ ਦੀ ਸਥਾਈ ਸੰਮਤੀ ਨੇ ਕੱਲ੍ਹ ਇਸਲਾਮਾਬਾਦ 'ਚ ਇੱਕ ਬੈਠਕ ਬੁਲਾਈ,ਜਿਸ ਵਿੱਚ ਪੀਸੀਬੀ ਪ੍ਰਧਾਨ ਨਸੀਮ ਅਸ਼ਰਫ਼ ਅਤੇ ਸ਼ੋਏਬ ਨੇ ਸੀਨੇਟਰਾਂ ਦੇ ਸਵਾਲਾਂ ਦੇ ਜਵਾਬ ਦਿੱਤੇ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਦੇਸ਼ ਦੇ ਸਰਵ ਸ਼੍ਰੇਸ਼ਠ ਸੱਜੇ ਹੱਥ ਦੇ ਆਫ ਬ੍ਰੇਕ ਸਪਿੰਨਰ ਅਤੇ ਭਾਰਤੀ ਕ੍ਰਿਕਟ ਟੀਮ ਦੇ ਉੱਭਰਦੇ ਅਤੇ ਵਿਵਾਦਾਂ ਤੋਂ ਹਾਲ ਹੀ ਵਿਚ ... |
| |
|
|
|
|
 | | PR |
| | |
| |
|
|
|
|
|
| ਵਪਾਰ ਖਬਰਾਂ - ਜਪਾਨ ਦੀ ਕਾਰ ਕੰਪਨੀ ਟੋਆਇਟਾ ਮੋਟਰ ਕਾਰਪ ਭਾਰਤ 'ਚ ਅਪਣਾ ਦੂਸਰਾ ਕਾਰਖਾਨਾ ਸਥਾਪਤ ਕਰੇਗੀ.ਕੰਪਨੀ ਇਸ ਵਿੱਚ 35 ਕਰੋੜ ਅਮਰੀਕੀ ਡਾਲਰ ਜਾਂ ਲੱਗਭਗ 1400 ਕਰੋੜ ਰੁੱਪਏ ਨਿਵੇਸ਼ |
| |
|
|
|
|
|
|
|