|
| ਇਰਾਕ 'ਚ ਬੰਬ ਧਮਾਕੇ, 28 ਮਰੇ |
| ਬਗਦਾਦ (ਭਾਸ਼ਾ), ਮੰਗਲਵਾਰ, 15 ਅਪ੍ਰੈਲ 2008 ( 12:48 IST ) | |
ਇਰਾਕ ਵਿੱਚ ਪਿਛਲੇ 24 ਘੰਟਿਆ ਦੌਰਾਨ ਹਿੰਸਾ ਦੀਆਂ ਘਟਨਾਵਾਂ ਵਿੱਚ 28 ਲੋਕਾਂ ਦੀ ਮੌਤ ਹੋ ਗਈ. ਅਧਿਕਾਰੀਆਂ ਦੇ ਅਨੁਸਾਰ ਇਹਨਾਂ ਵਿੱਚ 12 ਲੋਕ ਕੁਰਦਿਸ਼ ਪੇਸ਼ਮੇਰਗਾ ਬਲ ਦੇ ਮੈਂਬਰ ਸਨ ਜੋ ਸੀਰੀਆ ਦੀ ਸੀਮਾ ਦੇ ਕੋਲ ਇੱਕ ਬੰਬ ਧਮਾਕੇ ਵਿੱਚ ਮਾਰੇ ਗਏ.
ਰਾਬੀਆ ਸ਼ਹਿਰ ਵਿੱਚ ਪੇਸ਼ਮੇਰਗਾ ਬਲਾਂ ਉੱਤੇ ਹਮਲੇ ਦੇ ਨਾਲ ਹੀ ਦੇਸ਼ ਦਾ ਉੱਤਰੀ ਹਿੱਸਾ ਭਿਆਨਕ ਹਿੰਸਾ ਦੀ ਚਪੇਟ ਵਿੱਚ ਆ ਗਿਆ ਹੈ.
ਕੱਲ੍ਹ ਮੋਸੂਲ ਵਿਖੇ ਤਿੰਨ ਕਾਰਾਂ ਵਿੱਚ ਬੰਬ ਧਮਾਕਾ ਹੋਏ ਅਤੇ ਤਲ ਅਫਾਰ ਵਿਖੇ ਇੱਕ ਲਾਸ਼ ਲੈਕੇ ਜਾ ਰਹੀ ਲੋਕਾਂ ਦੀ ਭੀੜ੍ਹ ਉੱਤੇ ਆਤਮਘਾਤੀ ਹਮਲਾ ਹੋਇਆ.
ਸਥਾਨਕ ਪੁਲਿਸ ਨੇ ਦੱਸਿਆ ਕਿ ਕੱਲ੍ਹ ਇਰਾਕ ਦੇ ਮੋਸੂਲ ਸ਼ਹਿਰ ਤੋਂ 120 ਕਿਲੋਮੀਟਰ ਉੱਤਰ ਪੱਛਮੀ ਵਿੱਚ ਰਾਬੀਆ ਦੇ ਕੋਲ ਸੜਕ ਦੇ ਕਿਨਾਰੇ ਇੱਕ ਕਾਰ ਵਿੱਚ ਬੰਬ ਰੱਖਿਆ ਹੋਇਆ ਸੀ.
ਜਦੋਂ ਪੇਸ਼ਮੇਰਗਾ ਦੇ ਜਵਾਨ ਇੱਕ ਗੱਡੀ ਵਿੱਚ ਉੱਥੋਂ ਦੀ ਗੁਜਰੇ ਤਾਂ ਧਮਾਕਾ ਹੋ ਗਿਆ. ਜਿਸ ਵਿੱਚ 12 ਜਵਾਨਾਂ ਦੀ ਮੌਤ ਹੋ ਗਈ ਅਤੇ ਪੰਜ ਫੱਟੜ ਹੋ ਗਏ. ਇਸਦੇ ਇਲਾਵਾ ਤਲ ਅਫਾਰ ਵਿੱਚ ਹੋਏ ਇੱਕ ਆਤਮਘਾਤੀ ਹਮਲੇ ਵਿੱਚ ਚਾਰ ਲੋਕਾਂ ਦੀ ਮੌਤ ਹੋਈ ਜਦੋਂਕਿ 35 ਫੱਟੜ ਹੋਏ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਦੇਸ਼ ਦੇ ਸਰਵ ਸ਼੍ਰੇਸ਼ਠ ਸੱਜੇ ਹੱਥ ਦੇ ਆਫ ਬ੍ਰੇਕ ਸਪਿੰਨਰ ਅਤੇ ਭਾਰਤੀ ਕ੍ਰਿਕਟ ਟੀਮ ਦੇ ਉੱਭਰਦੇ ਅਤੇ ਵਿਵਾਦਾਂ ਤੋਂ ਹਾਲ ਹੀ ਵਿਚ ... |
| |
|
|
|
|
 | | PR |
| | |
| |
|
|
|
|
|
| ਵਪਾਰ ਖਬਰਾਂ - ਜਪਾਨ ਦੀ ਕਾਰ ਕੰਪਨੀ ਟੋਆਇਟਾ ਮੋਟਰ ਕਾਰਪ ਭਾਰਤ 'ਚ ਅਪਣਾ ਦੂਸਰਾ ਕਾਰਖਾਨਾ ਸਥਾਪਤ ਕਰੇਗੀ.ਕੰਪਨੀ ਇਸ ਵਿੱਚ 35 ਕਰੋੜ ਅਮਰੀਕੀ ਡਾਲਰ ਜਾਂ ਲੱਗਭਗ 1400 ਕਰੋੜ ਰੁੱਪਏ ਨਿਵੇਸ਼ |
| |
|
|
|
|
|
|
|