|
| ਬਰਲੁਸਕੋਨੀ ਫ਼ਿਰ ਇਟਲੀ ਦੇ ਪੀਐਮ ਬਨਣ 'ਚ ਸਫਲ |
| ਰੋਮ (ਭਾਸ਼ਾ), ਮੰਗਲਵਾਰ, 15 ਅਪ੍ਰੈਲ 2008 ( 11:52 IST ) | |
ਕੰਜਰਵੇਟਿਵ ਅਰਬਪਤੀ ਸਿਲਵੀਓ ਬਰਲੁਸਕੋਨੀ ਇਟਲੀ ਦੀਆਂ ਆਮ ਚੌਣਾਂ 'ਚ ਜਿੱਤ ਹਾਸਿਲ ਕਰਨ ਦੇ ਨਾਲ ਹੀ ਤੀਸਰੀ ਵਾਰ ਦੇਸ਼ ਦਾ ਪ੍ਰਧਾਨਮੰਤਰੀ ਦਾ ਅਹੁਦਾ ਸੁਰੱਖਿਅਤ ਕਰਨ 'ਚ ਸਫ਼ਲ ਹੋ ਗਏ ਹਨ,ਲੇਕਿਨ ਉਨ੍ਹਾਂ ਨੇ ਦੇਸ਼ ਵਾਸੀਆਂ ਨੂੰ ਭਵਿੱਖ 'ਚ ਸਖਤ ਸੰਘਰਸ਼ ਦਾ ਸਾਹਮਣਾ ਕਰਨ ਨੂੰ ਤਿਆਰ ਰਹਿਣ ਨੂੰ ਕਿਹਾ ਹੈ.
71 ਸਾਲਾ ਮੀਡੀਆ ਮੁਗਲ ਨੇ ਆਪਣੇ ਮੱਧ ਦੱਖਣੀ ਪੰਥੀ ਗਠਬੰਧਨ ਦੀਆਂ ਚੌਣਾਂ ਜਿੱਤਣ ਬਾਅਦ ਕੱਲ੍ਹ ਜਨਤਾ ਦੇ ਨਾਮ ਪ੍ਰਸਾਰਤ ਟੈਲੀਵਿਜ਼ਨ ਸੰਦੇਸ਼ 'ਚ ਕਿਹਾ ਕਿ ਮੈਂ ਪੰਜ ਸਾਲ ਤੱਕ ਸ਼ਾਸਨ ਕਰਾਂਗਾ.ਅੱਗੇ ਆਉਣ ਵਾਲੇ ਮਹੀਨੇ ਸਾਡੇ ਲਈ ਕਠਿਨ ਹੋਣਗੇ,ਜਿਸਦੇ ਲਈ ਬੜੇ ਸਾਹਸ ਦੀ ਜਰੂਰਤ ਹੋਵੇਗੀ.ਉਨ੍ਹਾਂ ਦਾ ਗਠਬੰਧਨ ਸੰਭਾਵਨਾ ਦੇ ਵਿਰੋਧੀ ਕਾਫ਼ੀ ਵੱਡੇ ਅੰਤਰ ਨਾਲ ਜਿੱਤਿਆ ਹੈ.
ਆਪਣਾ ਟੈਲੀਵਿਜ਼ਨ ਇੰਟਰਵਿਊ ਸਮਾਪਤ ਕਰਨ ਤੋਂ ਪਹਿਲਾਂ ਉਨ੍ਹਾਂ ਨੇ ਸਾਰੇ ਇਟਲੀਵਾਸੀਆਂ ਨੂੰ ਪਿਆਰ ਭਰਿਆ ਚੁੰਮਣ ਦਿੱਤਾ.ਬਰਲੁਸਕੋਨੀ ਦੇ ਮੱਧ ਵਾਮਪੰਥੀ ਵਿਰੋਧੀ ਵਾਲਟਰ ਵੇਲਤ੍ਰੋਨੀ ਨੇ ਆਪਣੀ ਹਾਰ ਨੂੰ ਸਵੀਕਾਰ ਕਰਦੇ ਹੋਏ ਕਿਹਾ ਕਿ ਜਿਵੇਂ ਕਿ ਸਾਰੇ ਪੱਛਮੀ ਲੋਕਤੰਤਰਾਂ 'ਚ ਪਰੰਪਰਾ ਰਹੀ ਹੈ,ਮੈਂ ਬਰਲੁਸਕੋਨੀ ਦੀ ਜਿੱਤ ਨੂੰ ਸਵੀਕਾਰ ਕਰਦੇ ਹੋਏ,ਉਨ੍ਹਾਂ ਨੂੰ ਫ਼ੋਨ ਕੀਤਾ ਅਤੇ ਉਨ੍ਹਾਂ ਦੇ ਸਫ਼ਲ ਕਾਰਜਕਾਲ ਦੇ ਲਈ ਸ਼ੁਭਕਾਮਨਾਵਾਂ ਦਿੱਤੀਆਂ.
(ਏਐਫ਼ਪੀ)
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਦੇਸ਼ ਦੇ ਸਰਵ ਸ਼੍ਰੇਸ਼ਠ ਸੱਜੇ ਹੱਥ ਦੇ ਆਫ ਬ੍ਰੇਕ ਸਪਿੰਨਰ ਅਤੇ ਭਾਰਤੀ ਕ੍ਰਿਕਟ ਟੀਮ ਦੇ ਉੱਭਰਦੇ ਅਤੇ ਵਿਵਾਦਾਂ ਤੋਂ ਹਾਲ ਹੀ ਵਿਚ ... |
| |
|
|
|
|
 | | PR |
| | |
| |
|
|
|
|
|
| ਵਪਾਰ ਖਬਰਾਂ - ਜਪਾਨ ਦੀ ਕਾਰ ਕੰਪਨੀ ਟੋਆਇਟਾ ਮੋਟਰ ਕਾਰਪ ਭਾਰਤ 'ਚ ਅਪਣਾ ਦੂਸਰਾ ਕਾਰਖਾਨਾ ਸਥਾਪਤ ਕਰੇਗੀ.ਕੰਪਨੀ ਇਸ ਵਿੱਚ 35 ਕਰੋੜ ਅਮਰੀਕੀ ਡਾਲਰ ਜਾਂ ਲੱਗਭਗ 1400 ਕਰੋੜ ਰੁੱਪਏ ਨਿਵੇਸ਼ |
| |
|
|
|
|
|
|
|