|
| ਕਨੇਡਾ ਦੇ ਨਿੱਜੀ ਦੌਰੇ 'ਤੇ ਜਾਣਗੇ ਅਬਦੁਲ ਕਲਾਮ |
| ਟੋਰੰਟੋ (ਭਾਸ਼ਾ), 15 ਅਪ੍ਰੈਲ 2008 ( 10:19 IST ) | |
ਸਾਬਕਾ ਰਾਸ਼ਟਰਪਤੀ ਡਾ.ਅਬਦੁਲ ਕਲਾਮ 17 ਅਪ੍ਰੈਲ ਤੋਂ ਤਿੰਨ ਦਿਨ ਦੀ ਨਿੱਜੀ ਯਾਤਰਾ 'ਤੇ ਕਨਾਡਾ ਜਾਣਗੇ,ਜਿੱਥੇ ਉਹ ਗਲੋਬਲ ਇੰਡੀਆ ਅਵਾਰਡ ਪ੍ਰਦਾਨ ਕਰਨਗੇ ਅਤੇ ਵਿਭਿੰਨ ਯੂਨੀਵਰਸਿਟੀਆਂ ਦੇ ਸੀਨੀਅਰ ਵਿਗਿਆਨਕਾਂ ਦੀ ਬੈਠਕ ਨੂੰ ਸੰਬੋਧਤ ਕਰਨਗੇ.
ਯਾਤਰਾ ਦੌਰਾਨ ਕਲਾਮ ਦੂਰਸੰਚਾਰ ਦੇ ਖੇਤਰ 'ਚ ਮਹੱਤਵਪੂਰਣ ਯੋਗਦਾਨ ਦੇ ਲਈ ਸੈਮ ਪਿਤ੍ਰੋਦਾ ਨੂੰ ਕਨਾਡਾ ਭਾਰਤ ਫਾਊਂਡੇਸ਼ਨ ਵੱਲੋਂ ਸਥਾਪਤ ਗਲੋਬਲ ਇੰਡੀਆ ਅਵਾਰਡ ਪ੍ਰਦਾਨ ਕਰਨਗੇ,ਜਿਸ ਵਿੱਚ ਉਨ੍ਹਾਂ ਨੂੰ ਇੱਕ ਸਨਮਾਨਿਤ ਪੱਤਰ ਅਤੇ 50 ਹਜ਼ਾਰ ਅਮਰੀਕੀ ਡਾਲਰ ਦਿੱਤਾ ਜਾਵੇਗਾ.ਸਮਾਗਮ 'ਚ ਕਨਾਡਾ ਦੇ ਸੀਨੀਅਰ ਮੰਤਰੀ ਅਤੇ ਕਨਾਡਾ 'ਚ ਭਾਰਤੀ ਰਾਜਦੂਤ ਆਰਐਲ ਨਰਾਇਣ ਸਮੇਤ ਦੂਸਰੀਆਂ ਹਸਤੀਆਂ ਮੌਜੂਦ ਹੋਣਗੀਆਂ.
ਭਾਰਤ ਦੇ ਮਿਸਾਇਲ ਮੈਨ ਅਤੇ ਲੋਕਾਂ ਦੇ ਰਾਸ਼ਟਰਪਤੀ ਦੇ ਨਾਮ ਨਾਲ ਪ੍ਰਸਿੱਧ ਕਲਾਮ ਵੀਰਵਾਰ ਨੂੰ ਵੈਸ਼ਵਿਕ ਵਿਕਾਸ 'ਚ ਕਨਾਡਾ ਅਤੇ ਭਾਰਤ ਦੀ ਸਾਂਝੇਦਾਰ ਵਿਸ਼ੇ 'ਤੇ ਵਿਆਖਿਆ ਦੇਣਗੇ.ਵਾਟਰਲੂ ਯੂਨੀਵਰਸਿਟੀ ਦੇ ਇੰਜਨੀਅਰਿੰਗ ਵਿਭਾਗ ਦੇ ਡੀਨ ਅਡੇਲ ਸੇਡ੍ਰਾ ਨੇ ਕਿਹਾ ਕਿ ਡਾ.ਕਲਾਮ ਨੂੰ ਸੁਨਣਾ ਇੱਕ ਵਿਸ਼ੇਸ ਮੌਕਾ ਹੋਵੇਗਾ,ਜੋ ਵਿਗਿਆਨਕ ਅਤੇ ਮਾਨਵੀ ਕੰਮਾਂ ਦੇ ਲਈ ਭਾਰਤ ਦੇ ਸਭ ਤੋਂ ਪ੍ਰਗਤੀਸ਼ੀਲ ਦਿਗਦਰਸ਼ਕ ਅਤੇ ਅਨਵੇਸ਼ਕ ਹਨ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਦੇਸ਼ ਦੇ ਸਰਵ ਸ਼੍ਰੇਸ਼ਠ ਸੱਜੇ ਹੱਥ ਦੇ ਆਫ ਬ੍ਰੇਕ ਸਪਿੰਨਰ ਅਤੇ ਭਾਰਤੀ ਕ੍ਰਿਕਟ ਟੀਮ ਦੇ ਉੱਭਰਦੇ ਅਤੇ ਵਿਵਾਦਾਂ ਤੋਂ ਹਾਲ ਹੀ ਵਿਚ ... |
| |
|
|
|
|
 | | PR |
| | |
| |
|
|
|
|
|
| ਵਪਾਰ ਖਬਰਾਂ - ਜਪਾਨ ਦੀ ਕਾਰ ਕੰਪਨੀ ਟੋਆਇਟਾ ਮੋਟਰ ਕਾਰਪ ਭਾਰਤ 'ਚ ਅਪਣਾ ਦੂਸਰਾ ਕਾਰਖਾਨਾ ਸਥਾਪਤ ਕਰੇਗੀ.ਕੰਪਨੀ ਇਸ ਵਿੱਚ 35 ਕਰੋੜ ਅਮਰੀਕੀ ਡਾਲਰ ਜਾਂ ਲੱਗਭਗ 1400 ਕਰੋੜ ਰੁੱਪਏ ਨਿਵੇਸ਼ |
| |
|
|
|
|
|
|
|