|
| ਮਕਾਨਾਂ 'ਤੇ ਜਹਾਜ਼ ਡਿੱਗਣ ਨਾਲ ਪੰਜ ਜ਼ਖਮੀ |
| ਕਾਮਪਟਨ (ਭਾਸ਼ਾ), ਸੋਮਵਾਰ, 14 ਅਪ੍ਰੈਲ 2008 ( 12:29 IST ) | |
ਲਾਸ ਐਂਜਿਲਸ ਦੇ ਬਾਹਰੀ ਹਿੱਸੇ 'ਚ ਦੋ ਇੰਜਣ ਵਾਲਾ ਇੱਕ ਜਹਾਜ਼ ਦੋ ਮਕਾਨਾਂ ਉੱਪਰ ਡਿੱਗਣ ਕਾਰਣ ਪੰਜ ਦੇ ਜ਼ਖਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ.
ਸੰਘੀ ਜਹਾਜ਼ ਪ੍ਰਸ਼ਾਸਨ ਦੇ ਬੁਲਾਰੇ ਇਆਨ ਗ੍ਰੇਗੋਰ ਨੇ ਦੱਸਿਆ ਕਿ ਕੱਲ੍ਹ ਸ਼ਾਮ ਚਾਰ ਵੱਜੇ ਤੋਂ ਥੋੜਾ ਪਹਿਲਾਂ ਕਾਮਪਟਨ ਵੁਡਲੀ ਹਵਾਈ ਅੱਡੇ ਦੇ ਨਜ਼ਦੀਕ ਸੇਸਸੇਨਾ 310 ਜਹਾਜ਼ ਇੱਕ ਘਰ ਦੀ ਛੱਤ 'ਤੇ ਡਿੱਗ ਗਿਆ ਅਤੇ ਉਸ ਦਾ ਖੱਬੇ ਹਿੱਸਾ ਦੂਸਰੇ ਘਰ 'ਚ ਜਾ ਘੁਸਿਆ.
ਇੱਕ ਘਰ 'ਚ ਮੌਜੂਦ ਮਹਿਲਾ ਇਸ ਹਾਦਸੇ 'ਚ ਗੰਭੀਰ ਰੂਪ ਤੋਂ ਜ਼ਖਮੀ ਹੋ ਗਈ,ਜਦੋਂਕਿ ਉਸੇ ਘਰ 'ਚ ਮੌਜੂਦ ਆਦਮੀ ਨੂੰ ਮਾਮੂਲੀ ਸੱਟਾਂ ਆਈਆਂ ਹਨ.ਹਾਦਸਿਆਂ ਤੋਂ ਪ੍ਰਭਾਵਤ ਦੂਸਰੇ ਘਰ ਦੀ ਮਹਿਲਾ ਨੇ ਸੀਨੇ 'ਚ ਦਰਦ ਦੀ ਸ਼ਿਕਾਇਤ ਕੀਤੀ ਹੈ.ਜਹਾਜ਼ 'ਚ ਦੋ ਲੋਕ ਸਵਾਰ ਸਨ,ਜਿਨ੍ਹਾਂ ਨੂੰ ਗੰਭੀਰ ਹਾਲਤ 'ਚ ਹਸਪਤਾਲ ਭਰਤੀ ਕਰਵਾਇਆ ਗਿਆ ਹੈ.
ਡੋਵਨੀ ਫਾਇਰ ਕੈਪਟਨ ਲੋਨੀ ਕ੍ਰੂਮ ਨੇ ਦੱਸਿਆ ਕਿ ਹਾਦਸੇ ਦੇ ਬਾਅਦ ਜਹਾਜ਼ 'ਚ ਅੱਗ ਨਹੀਂ ਲੱਗੀ.ਕੈਨੇਥ ਵਾਇਟ ਦੱਸਦੇ ਹਨ ਕਿ ਉਹ ਟੀਵੀ ਦੇਖ ਰਹੇ ਸਨ,ਜਦੋਂ ਇਹ ਹਾਦਸਾ ਹੋਇਆ.ਉਨ੍ਹਾਂ ਨੂੰ ਜ਼ੋਰ ਨਾਲ ਇੱਕ ਅਵਾਜ਼ ਆਈ ਅਤੇ ਲੱਗਿਆ,ਜਿਵੇਂ ਉਨ੍ਹਾਂ ਦੇ ਘਰ ਨੂੰ ਕੋਈ ਜ਼ੋਰ ਨਾਲ ਹਿਲਾ ਰਿਹਾ ਹੈ.ਘਰ ਤੋਂ ਬਾਹਰ ਨਿਕਲਣ 'ਤੇ ਜਦੋਂ ਉਨ੍ਹਾਂ ਨੂੰ ਮਲਬਾ ਅਤੇ ਧੁੰਆਂ ਨਜ਼ਰ ਆਇਆ,ਤਦ ਇਸ ਹਾਦਸੇ ਦੇ ਬਾਰੇ 'ਚ ਪਤਾ ਚੱਲਿਆ.ਵਾਇਟ ਨੇ ਦੱਸਿਆ ਕਿ ਜਹਾਜ਼ ਉਨ੍ਹਾਂ ਦੇ ਗੁਆਂਢੀਆਂ ਦੇ ਘਰ ਦੀ ਛੱਤ ਤੋਂ ਉ ਨ੍ਹਾਂ ਦੇ ਘਰ ਤੱਕ ਆ ਗਿਆ ਸੀ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਜਨਮ 8-12-1927 ਨੂੰ ਸਰਦਾਰ..... |
| |
|
|
|
|
 | | PR |
| | | ਯੂ, ਮੀ ਔਰ ਹਮ | | ਅਜੈ ਦੇਵਗਨ ਦੀ ਅਦਾਕਾਰੀ ਤਾਂ ਜੱਗ ਜ਼ਾਹਿਰ ਹੈ. 'ਯੂ, ਮੀ ਔਰ ਹਮ' ਦੇ ਰਾਹੀਂ ਅਸੀਂ ਨਿਰਦੇਸ਼ਕੀ.... |
|
| |
|
|
|
|
|
| ਵਪਾਰ ਖਬਰਾਂ - ਮਹਿੰਗੀ ਨੂੰ ਕੰਟਰੋਲ ਵਿੱਚ ਰੱਖਣ ਦੇ ਮਕਸਦ ਨਾਲ ਵਿੱਤ ਮੰਤਰੀ ਪੀ ਚਿਦੰਬਰਮ.. |
| |
|
|
|
|
|
|
|