|
| ਹੈਰੀ ਪਾਟਰ ਦੀ ਰਚਨਾ ਨੂੰ ਲੈ ਕੇ ਕਾਨੂੰਨੀ ਲੜਾਈ |
| ਲੰਦਨ (ਭਾਸ਼ਾ), ਐਤਵਾਰ, 13 ਅਪ੍ਰੈਲ 2008 ( 15:06 IST ) | |
ਫ਼ਿਲਮ ਜਗਤ ਦੇ ਦਿੱਗਜ਼ ਵਾਰਨਰ ਬ੍ਰਦਰਜ਼ ਨੇ ਉਸ ਨਿਰਦੇਸ਼ਕ ਨਾਲ ਕਾਨੂੰਨੀ ਲੜਾਈ ਲੜਨ ਦਾ ਮਨ ਬਣਾ ਲਿਆ ਹੈ,ਜਿਸ ਨੇ ਸ਼ੁਰੂਆਤੀ ਹੈਰੀ ਪਾਟਰ ਦੇ ਪਾਤਰ 'ਤੇ ਨਵੇਂ ਤਰੀਕੇ ਨਾਲ ਕੰਮ ਕਰਨ ਦਾ ਇਰਾਦਾ ਜਤਾਇਆ ਹੈ.
ਨਿਰਮਾਤਾ ਜਾਨ ਬੂਸ਼ਲਰ ਨੇ 1986 'ਚ ਪ੍ਰਦਰਸ਼ਤ ਲਘੂ ਫ਼ਿਲਮ ਟ੍ਰਾਲ ਬਣਾਈ ਸੀ.ਇਸ ਵਿੱਚ ਨੌਜਵਾਨ ਲੜਕੇ ਹੈਰੀ ਪਾਟਰ ਜੂਨੀਅਰ ਨੂੰ ਫ਼ਿਲਮਾਇਆ ਗਿਆ ਸੀ.
49 ਸਾਲਾ ਬੂਸ਼ਲਰ ਨੇ ਕਿਹਾ ਹੈ ਕਿ ਉਹ 2 ਕਰੋੜ ਪਾਊਂਡ ਦੀ ਲਾਗਤ ਨਾਲ ਆਪਣੀ ਇਸ ਫ਼ਿਲਮ ਦਾ ਰੀਮੇਕ ਬਨਾਉਣਾ ਚਾਹੁੰਦੇ ਹਨ,ਲੇਕਿਨ ਵਾਰਨਰ ਬ੍ਰਦਰਜ਼ ਦੇ ਵਕੀਲਾਂ ਨੇ ਚੇਤਾਵਨੀ ਦਿੱਤੀ ਹੈ ਕਿ ਜੇ.ਕੇ.ਰਾਲਿੰਗ ਦੇ ਇਸ ਪਾਤਰ ਦੇ ਅਧਿਕਾਰ ਵਾਰਨਰ ਬ੍ਰਦਰਜ਼ ਦੇ ਕੋਲ ਸੁਰੱਖਿਅਤ ਹਨ.
ਡੇਲੀ ਮੇਲ ਦੀ ਇੱਕ ਰਿਪੋਰਟ ਅਨੁਸਾਰ ਬੁਸ਼ਲਰ ਰੀਮੇਕ 'ਚ ਕੰਮ ਕਰਨ ਲਈ ਲੜਕੇ ਦੀ ਤਲਾਸ਼ ਸ਼ੁਰੂ ਕਰ ਰਹੇ ਹਨ.ਉਨ੍ਹਾਂ ਦੇ ਸਹਿਯੋਗੀ ਨਿਰਮਾਤਾ ਪੀਟਰ ਡੇਵੀ ਨੇ ਕਿਹਾ ਕਿ ਜਾਨ ਦੇ ਵਿਚਾਰ ਨਾਲ ਪਹਿਲੀ ਵਾਰ ਉਨ੍ਹਾਂ ਨੇ ਹੈਰੀ ਪਾਟਰ ਦੀ ਰਚਨਾ ਕੀਤੀ.ਜੇ.ਕੇ.ਰਾਲਿੰਗ ਦਾ ਕਹਿਣਾ ਹੈ ਕਿ ਇਹ ਵਿਚਾਰ ਕੇਵਲ ਉਨ੍ਹਾਂ ਦੇ ਦਿਮਾਗ 'ਚ ਆਇਆ
ਰਾਲਿੰਗ ਦੀ ਇਸ ਪਾਤਰ 'ਤੇ ਅਧਾਰਤ ਕਿਤਾਬਾਂ 'ਚ ਹੋਰ ਮੂਲ ਟ੍ਰਾਲ 'ਚ ਕਾਫ਼ੀ ਸਮਾਨਤਾਵਾਂ ਹਨ.ਜਾਨ ਨੂੰ ਤਦ ਝੱਟਕਾ ਲੱਗਿਆ,ਜਦੋਂ ਰਾਲਿੰਗ ਨੇ ਹੈਰੀ ਪਾਟਰ ਨਾਮ ਦਾ ਇਸਤੇਮਾਲ ਕੀਤਾ.
ਰਾਲਿੰਗ ਹਮੇਸ਼ਾ ਜ਼ੋਰਦਾਰ ਤਰੀਕੇ ਨਾਲ ਇਸ ਗੱਲ ਦਾ ਖੰਡਨ ਕਰਦੀ ਰਹੀ ਹੈ ਕਿ ਹੈਰੀ ਉਨ੍ਹਾਂ ਦਾ ਮੂਲ ਪਾਤਰ ਨਹੀਂ ਹੈ ਅਤੇ ਉਹ ਇਹ ਵੀ ਕਹਿੰਦੀ ਰਹੀ ਹੈ ਕਿ ਉਨ੍ਹਾਂ ਨੇ ਕਦੇ ਵੀ ਟ੍ਰਾਲ ਨਹੀਂ ਦੇਖੀ.
ਵਾਰਨਰ ਬ੍ਰਦਰਜ਼ ਦੇ ਬੁਲਾਰੇ ਸਕਾਟ ਰੋਵੇ ਨੇ ਕਿਹਾ ਕਿ ਜੇਕਰ ਇਹ ਨਿਰਮਾਤਾ ਟ੍ਰਾਲ ਦਾ ਰੀਮੇਕ ਬਨਾਉਣਾ ਚਾਹੁੰਦੇ ਹਨ ਤਾਂ ਧਿਆਨ ਰੱਖਣ ਕਿ ਸਾਡੇ ਅਧਿਕਾਰਾਂ 'ਤੇ ਹਮਲਾ ਨਾ ਹੋਵੇ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਜਨਮ 8-12-1927 ਨੂੰ ਸਰਦਾਰ..... |
| |
|
|
|
|
 | | PR |
| | | ਯੂ, ਮੀ ਔਰ ਹਮ | | ਅਜੈ ਦੇਵਗਨ ਦੀ ਅਦਾਕਾਰੀ ਤਾਂ ਜੱਗ ਜ਼ਾਹਿਰ ਹੈ. 'ਯੂ, ਮੀ ਔਰ ਹਮ' ਦੇ ਰਾਹੀਂ ਅਸੀਂ ਨਿਰਦੇਸ਼ਕੀ.... |
|
| |
|
|
|
|
|
| ਵਪਾਰ ਖਬਰਾਂ - ਮਹਿੰਗੀ ਨੂੰ ਕੰਟਰੋਲ ਵਿੱਚ ਰੱਖਣ ਦੇ ਮਕਸਦ ਨਾਲ ਵਿੱਤ ਮੰਤਰੀ ਪੀ ਚਿਦੰਬਰਮ.. |
| |
|
|
|
|
|
|
|