ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਅੰਤਰਰਾਸ਼ਟਰੀ
ਸ਼੍ਰੀਲੰਕਾ 'ਚ ਝੜ੍ਹਪਾਂ, 54 ਦੀ ਮੌਤ
ਕੋਲੰਬੋ (ਭਾਸ਼ਾ), ਬੁੱਧਵਾਰ, 9 ਅਪ੍ਰੈਲ 2008   ( 10:58 IST )
ਉੱਤਰੀ ਸ਼੍ਰੀਲੰਕਾ ਵਿੱਚ ਵਿਰੋਧੀਆਂ ਅਤੇ ਸੁਰੱਖਿਆ ਬਲਾਂ ਦੇ ਵਿਚਕਾਰ ਹੋਈਆਂ ਭਿਆਨਕ ਝੜ੍ਹਪਾਂ ਵਿੱਚ ਘੱਟ ਤੋਂ ਘੱਟ 51 ਤਮਿਲ ਟਾਈਗਰ ਅਤੇ ਦੋ ਜਵਾਨ ਮਾਰੇ ਗਏ.

ਅਧਿਕਾਰੀਆਂ ਨੇ ਕੱਲ੍ਹ ਦੱਸਿਆ ਕਿ ਇਹਨਾਂ ਝੜ੍ਹਪਾਂ ਵਿੱਚ ਇੱਕ ਅਣਪਛਾਤੇ ਵਿਅਕਤੀ ਦੀ ਵੀ ਮੌਤ ਹੋ ਗਈ. ਰੱਖਿਆ ਮੰਤਰਾਲੇ ਤੋਂ ਪ੍ਰਾਪਤ ਜਾਣਕਾਰੀ ਦੇ ਅਨੁਸਾਰ ਉੱਤਰੀ ਇਲਾਕਿਆਂ ਤੋਂ ਆਈਆਂ ਖ਼ਬਰਾਂ ਦੇ ਮੁਤਾਬਕ ਸ਼੍ਰੀਲੰਕਾ ਦੀ ਥਲ ਸੈਨਾ ਦੇ ਨਾਲ ਹੋਈਆਂ ਝੜ੍ਹਪਾਂ ਵਿੱਚ 17 ਅੱਤਵਾਦੀ ਮਾਰੇ ਗਏ ਜਦੋਂਕਿ ਕਈ ਫੱਟੜ ਹੋ ਗਏ.

ਵਾਵੁਨੀਆ ਵਿੱਚ ਕੱਲ੍ਹ ਹੋਈਆਂ ਤਿੰਨ ਹੋਰ ਘਟਨਾਵਾਂ ਵਿੱਚ ਜਵਾਨਾਂ ਨੇ ਲਿੱਟੇ ਦੇ 10 ਅੱਤਵਾਦੀਆਂ ਨੂੰ ਮਾਰ ਸੁੱਟਿਆ. ਮੰਨਾਰ ਦੇ ਪਾਲਮਪੀੜੀ ਵਿੱਚ ਪਿਛਲੀ ਦੁਪਹਿਰ ਨੂੰ ਅੱਤਵਾਦੀਆਂ ਦੇ ਨਾਲ ਝੜ੍ਹਪ ਹੋਈ ਸੀ.

ਖ਼ਬਰਾਂ ਦੇ ਅਨੁਸਾਰ ਲਿੱਟੇ ਦੇ ਰੇਡੀਓ ਨੇ ਦੱਸਿਆ ਹੈ ਕਿ ਇਸ ਝੜ੍ਹਪ ਵਿੱਚ ਲਿੱਟੇ ਦੇ ਚਾਰ ਵਿਰੋਧੀ ਮਾਰੇ ਗਏ. ਚਿੰਨਾਵਿਤੁ ਦੇ ਵਾਣੀ ਵਿੱਚ ਇਸ ਪ੍ਰਕਾਰ ਦੇ ਇੱਕ ਹਮਲੇ ਵਿੱਚ ਦੋ ਵਿਰੋਧੀਆਂ ਨੂੰ ਜਵਾਨਾਂ ਨੇ ਮਾਰ ਸੁੱਟਿਆ.

ਵਾਣੀ ਵਿੱਚ ਕੱਲ੍ਹ ਸ਼ਾਮ ਹੋਈ ਇੱਕ ਹੋਰ ਘਟਨਾ ਵਿੱਚ ਚਾਰ ਤਮਿਲ ਟਾਈਗਰ ਮਾਰੇ ਗਏ. ਉੱਤਰ ਪੂਰਬੀ ਸ਼੍ਰੀਲੰਕਾ ਦੇ ਵੈਲੀਓਯਾ ਦੇ ਜਨਕਪੁਰਾ ਅਤੇ ਕਿਰੀ ਇੱਬਾਨਵਾਵਾ ਵਿੱਚ ਕੱਲ੍ਹ ਘੱਟ ਤੋਂ ਘੱਟ ਤਿੰਨ ਅੱਤਵਾਦੀਆਂ ਨੂੰ ਮਾਰ ਸੁੱਟਿਆ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਜਦੋਂ ਦਵਾਈ ਬਣੀ ਮੌਤ ਦਾ ਕਾਰਣ
ਭਾਰਤ ਤੋਂ ਬੱਚੇ ਗੋਦ ਲਵੇਗੀ ਮਡੋਨਾ
ਮੈਂ ਪਾਕਿ ਆਉਣਾ ਪਸੰਦ ਕਰਾਂਗੀ : ਲਤਾ
ਵਾਸ਼ਿੰਗਟਨ ਪੋਸਟ ਨੂੰ ਛੇ ਪੁਲਿਜ਼ਰ ਪੁਰਸਕਾਰ
ਮਸ਼ਾਲ ਦੌੜ 'ਚ ਰੁਕਾਵਟ ਦੀ ਨਿੰਦਿਆ
ਦੁਨੀਆਂ ਦੀ ਸੱਭ ਤੋਂ ਉੱਚੀ ਇਮਾਰਤ ਹੋਵੇਗੀ ਦੁਬਈ ਬੁਰਜ਼
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਜਨਮ 8-12-1927 ਨੂੰ ਸਰਦਾਰ.....
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
PR
 
ਯੂ, ਮੀ ਔਰ ਹਮ
ਅਜੈ ਦੇਵਗਨ ਦੀ ਅਦਾਕਾਰੀ ਤਾਂ ਜੱਗ ਜ਼ਾਹਿਰ ਹੈ. 'ਯੂ, ਮੀ ਔਰ ਹਮ' ਦੇ ਰਾਹੀਂ ਅਸੀਂ ਨਿਰਦੇਸ਼ਕੀ....
ਪਾਗਲਾਂ ਦੀ ਦਸਤਾਨ 'ਕ੍ਰੇਜੀ 4'
ਇਨਸਾਨਾਂ 'ਚ ਸ਼ੈਤਾਨ 'ਬਲੈਕ ਐਂਡ ਵ੍ਹਾਈਟ'
ਖਬਰਾਂ
ਵਪਾਰ ਖਬਰਾਂ - ਮਹਿੰਗੀ ਨੂੰ ਕੰਟਰੋਲ ਵਿੱਚ ਰੱਖਣ ਦੇ ਮਕਸਦ ਨਾਲ ਵਿੱਤ ਮੰਤਰੀ ਪੀ ਚਿਦੰਬਰਮ..
ਅੱਗੇ ਪੜ੍ਹੋ|ਹੋਰ ਵੀ...