|
| ਬੁਸ਼ ਨੇ ਪੁਤਿਨ ਨਾਲ ਵਾਰਤਾ ਲਈ ਹਾਮੀ ਭਰੀ |
| ਵਾਸ਼ਿੰਗਟਨ(ਭਾਸ਼ਾ), ਵੀਰਵਾਰ, 27 ਮਾਰਚ 2008 ( 12:14 IST ) | |
ਰਾਸ਼ਟਰਪਤੀ ਜਾਰਜ ਵਾਕਰ ਬੁਸ਼ ਨੇ ਕਿਹਾ ਹੈ ਕਿ ਉਹ ਪ੍ਰਸਤਾਵਿਤ ਮਿਸਾਇਅਲ ਪ੍ਰਤੀ ਰੱਖਿਆ ਪ੍ਰਣਾਲੀ ਉੱਪਰ ਗੱਲਬਾਤ ਵਿਚ ਅਮਰੀਕਾ ਅਤੇ ਰੂਸ ਵਿਚਕਾਰ ਹੋਈ ਰੁਕਾਵਟ ਨੂੰ ਦੂਰ ਕਰਨ ਲਈ ਰੂਸੀ ਰਾਸ਼ਟਰਪਤੀ ਪੁਤਿਨ ਨਾਲ ਅਗਲੇ ਹਫਤੇ ਮਿਲਣਗੇ.
ਬੁਸ਼ ਸੋਮਵਾਰ ਤੋਂ ਉਕ੍ਰੇਨ ਤੋਂ ਆਪਣੀ ਯਾਤਰਾ ਸ਼ੁਰੂ ਕਰਨ ਮਗਰੋਂ ਕ੍ਰੋਏਸ਼ੀਆ ਅਤੇ ਬੁਖਾਰੇਸਟ ਵਿਚ ਨਾਟੋ ਸ਼ਿਖਰ ਸੰਮੇਲਨ ਵਿਚ ਹਿੱਸਾ ਲੈਣ ਮਗਰੋਂ ਰੂਸ ਆਉਣਗੇ.ਪੁਤਿਨ ਦੇ ਰਾਸ਼ਟਰਪਤੀ ਵਜੋਂ ਕਾਰਜਕਾਲ ਦੌਰਾਨ ਬੁਸ਼ ਨਾਲ ਉਹਨਾਂ ਦੀ ਇਹ ਆਖਰੀ ਮੁਲਾਕਾਤ ਹੋ ਸਕਦੀ ਹੈ.
ਪੁਤਿਨ ਦੇ ਉੱਤਰ ਅਧਿਕਾਰੀ ਵਜੋਂ ਦਮਿੱਤਰੀ ਮੇਦਵਦੇਵ ਮਈ ਵਿਚ ਰੂਸ ਦੇ ਰਾਸ਼ਟਰਪਤੀ ਵਜੋਂ ਕਾਰਜਭਾਰ ਸੰਭਾਲਣਗੇ.ਰੂਸ ਆਉਣ ਤੋਂ ਪਹਿਲਾਂ ਵਿਦੇਸ਼ੀ ਪੱਤਰਕਾਰਾਂ ਨੂੰ ਬੁਸ਼ ਨੇ ਕਿਹਾ ਕਿ ਉਹ ਅਤੇ ਪੁਤਿਨ ਮਿਸਾਇਲ ਪ੍ਰਤੀ ਰੱਖਿਆ ਪ੍ਰਣਾਲੀ ਬਾਰੇ ਗੱਲਬਾਤ ਕਰਨਗੇ ਜਿਸ ਨੂੰ ਅਮਰੀਕਾ ਮੱਧ ਯੂਰੋਪ ਵਿਚ ਸਥਾਪਤ ਕਰਨਾ ਚਾਹੁੰਦਾ ਹੈ.
ਪ੍ਰਸਤਾਵਿਤ ਅਮਰੀਕੀ ਮਿਸਾਇਲ ਪ੍ਰਤੀਰੱਖਿਆ ਪ੍ਰਣਾਲੀ ਵਿਚ 10 ਇੰਟਰਸੈਪਟਰ ਮਿਸਾਇਲਾਂ ਸ਼ਾਮਲ ਹੋਣਗੀਆਂ ਅਤੇ ਇਹਨਾਂ ਨੂੰ ਪੋਲੈਂਡ ਵਿਚ ਸਥਾਪਤ ਕੀਤਾ ਜਾਵੇਗਾ ਜਦੋਂ ਕਿ ਰਾਡਾਰ ਪ੍ਰਣਾਲੀ ਚੈਕ ਰਿਪਬਲਿਕ ਵਿਚ ਸਥਾਪਤ ਕਰਨ ਦੀ ਯੋਜਨਾ ਹੈ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਜਨਮ 8-12-1927 ਨੂੰ ਸਰਦਾਰ..... |
| |
|
|
|
|
 | | PR |
| | | ਯੂ, ਮੀ ਔਰ ਹਮ | | ਅਜੈ ਦੇਵਗਨ ਦੀ ਅਦਾਕਾਰੀ ਤਾਂ ਜੱਗ ਜ਼ਾਹਿਰ ਹੈ. 'ਯੂ, ਮੀ ਔਰ ਹਮ' ਦੇ ਰਾਹੀਂ ਅਸੀਂ ਨਿਰਦੇਸ਼ਕੀ.... |
|
| |
|
|
|
|
|
| ਵਪਾਰ ਖਬਰਾਂ - ਮਹਿੰਗੀ ਨੂੰ ਕੰਟਰੋਲ ਵਿੱਚ ਰੱਖਣ ਦੇ ਮਕਸਦ ਨਾਲ ਵਿੱਤ ਮੰਤਰੀ ਪੀ ਚਿਦੰਬਰਮ.. |
| |
|
|
|
|
|
|
|