|
| ਨਾਰਵੇ 'ਚ ਇਮਾਰਤ ਢਹਿਣ ਕਾਰਣ 5 ਹਲਾਕ |
| ਓਸਲੋ(ਭਾਸ਼ਾ), ਵੀਰਵਾਰ, 27 ਮਾਰਚ 2008 ( 10:06 IST ) | |
ਨਾਰਵੇ ਦੇ ਇੱਕ ਤੱਟੀ ਇਲਾਕੇ ਵਿਚ ਛੇ ਮੰਜਿਲੀ ਇਮਾਰਤ ਦਾ ਕੁੱਝ ਹਿੱਸਾ ਢਹਿਣ ਨਾਲ ਪੰਜ ਲੋਕਾਂ ਦੇ ਹਲਾਕ ਹੋਣ ਦਾ ਸ਼ੱਕ ਹੈ ਜੋ ਅਜੇ ਲਾਪਤਾ ਹਨ.ਹਾਦਸੇ ਵਿਚ ਜ਼ਖਮੀ 15 ਲੋਕਾਂ ਨੂੰ ਹਸਪਤਾਲ ਲਿਜਾਇਆ ਗਿਆ ਹੈ.
ਤੱਟੀ ਸ਼ਹਿਰ ਐਲੇਸੁੰਡ ਵਿਖੇ ਕੱਲ੍ਹ ਇੱਕ ਚੱਟਾਨ ਦੇ ਇਮਾਰਤ ਉੱਪਰ ਡਿੱਗਣ ਨਾਲ ਉਹ ਇਮਾਰਤ ਦਾ ਉਕਤ ਹਿੱਸਾ ਢਹਿ ਗਿਆ ਅਤੇ ਹੇਠਲੀ ਮੰਜਲ ਉੱਪਰ ਰੱਖੇ ਪ੍ਰੋਪੇਨ ਗੈਸ ਟੈਂਕ ਵਿਚ ਧਮਾਕਾ ਹੋ ਗਿਆ.
ਪੁਲਿਸ ਨੇ ਦੱਸਿਆ ਕਿ ਪ੍ਰੋਪੇਨ ਗੈਸ ਟੈਂਕ ਦੀ ਅੱਗ ਪੂਰੀ ਤਰ੍ਹਾਂ ਬੁੱਝਣ ਤੱਕ ਰਾਹਤ ਕਾਮੇ ਇਮਾਰਤ ਦੇ ਬਾਕੀ ਬਚੇ ਹਿੱਸੇ ਵਿਚ ਦਾਖਲ ਨਹੀਂ ਹੋ ਸਕਦੇ ਅਤੇ ਅੱਗ ਬੁੱਝਣ ਵਿਚ ਅਜੇ ਕਈ ਦਿਨ ਦਾ ਸਮਾਂ ਲੱਗ ਸਕਦਾ ਹੈ.
ਇਹ ਇਮਾਰਤ ਇੱਕ ਪਹਾੜੀ ਦੇ ਕੁੱਝ ਹਿੱਸੇ ਨੂੰ ਸਮਤਲ ਕਰਕੇ ਬਣਾਈ ਗਈ ਸੀ.ਇਸ ਹਾਦਸੇ ਮਗਰੋਂ ਆਲੇ-ਦੁਆਲੇ ਦੇ ਕਰੀਬ 40 ਘਰਾਂ ਅਤੇ ਅਪਾਰਟਮੈਂਟਾਂ ਨੂੰ ਖਾਲੀ ਕਰਾਇਆ ਗਿਆ ਹੈ.
ਪੁਲਿਸ ਰਾਹਤ ਦਲ ਮੁਖੀ ਕੇਜੇਲ ਕੇਵਨਸੇਥ ਨੇ ਦੱਸਿਆ ਕਿ ਅੱਗ ਉੱਪਰੀ ਮੰਜਲਾਂ ਵੱਲ ਵੱਧ ਰਹੀ ਹੈ.ਇਸ ਨਾਲ 2003 ਵਿਚ ਬਣੀ ਇਸ ਇਮਾਰਤ ਦੇ ਦੇ ਢਹਿ ਢੇਰੀ ਹੋਣ ਦਾ ਖਤਰਾ ਵੱਧ ਗਿਆ ਹੈ.(ਏਪੀ)
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਜਨਮ 8-12-1927 ਨੂੰ ਸਰਦਾਰ..... |
| |
|
|
|
|
 | | PR |
| | | ਯੂ, ਮੀ ਔਰ ਹਮ | | ਅਜੈ ਦੇਵਗਨ ਦੀ ਅਦਾਕਾਰੀ ਤਾਂ ਜੱਗ ਜ਼ਾਹਿਰ ਹੈ. 'ਯੂ, ਮੀ ਔਰ ਹਮ' ਦੇ ਰਾਹੀਂ ਅਸੀਂ ਨਿਰਦੇਸ਼ਕੀ.... |
|
| |
|
|
|
|
|
| ਵਪਾਰ ਖਬਰਾਂ - ਮਹਿੰਗੀ ਨੂੰ ਕੰਟਰੋਲ ਵਿੱਚ ਰੱਖਣ ਦੇ ਮਕਸਦ ਨਾਲ ਵਿੱਤ ਮੰਤਰੀ ਪੀ ਚਿਦੰਬਰਮ.. |
| |
|
|
|
|
|
|
|