|
| ਇਸਰਾਇਲ ਵਸਾਏਗਾ ਬਸਤੀਆਂ:ਓਲਮਰਟ |
| ਜੇਰੂਸ਼ਲਮ(ਭਾਸ਼ਾ), 27 ਮਾਰਚ 2008 ( 10:04 IST ) | |
ਇਸਰਾਇਲੀ ਪ੍ਰਧਾਨ ਮੰਤਰੀ ਏਹੁਦ ਓਲਮਰਟ ਨੇ ਕਿਹਾ ਹੈ ਕਿ ਇਸਰਾਇਲ ਅੰਤਰ ਰਾਸ਼ਟਰੀ ਸਮਾਜ ਦੀ ਅਪੀਲ ਦੇ ਬਾਵਜੂਦ ਫਿਲਸਤੀਨੀ ਕਬਜ਼ੇ ਵਾਲੀ ਜਮੀਨ ਉੱਪਰ ਬਸਤੀਆਂ ਵਸਾਏਗਾ.
ਜੇਰੂਸ਼ਲਮ ਵਿਚ ਵਿਦੇਸ਼ੀ ਪੱਤਰਕਾਰਾਂ ਨਾਲ ਗੱਲਬਾਤ ਵਿਚ ਓਲਮਰਟ ਨੇ ਕਿਹਾ ਕਿ ਉਹਨਾਂ ਨੂੰ ਇਸ ਵਰ੍ਹੇ ਫਿਲਸਤੀਨ ਨਾਲ ਸ਼ਾਂਤੀ ਵਾਰਤਾ ਦਾ ਸਿਰਫ ਸਰੂਪ ਨਿਰਧਾਰਤ ਹੋਣ ਦੀ ਆਸ ਹੈ.
ਉਹਨਾਂ ਚਿਤਾਵਨੀ ਦਿੱਤੀ ਕਿ ਇਸਲਾਮੀ ਕਬਜ਼ੇ ਵਾਲੀ ਗਾਜ਼ਾ ਪੱਟੀ ਤੋਂ ਅੱਤਵਾਦੀਆਂ ਦੇ ਹਮਲੇ ਨੂੰ ਰੋਕਣ ਲਈ ਹਮਾਸ ਉੱਪਰ ਸਖਤ ਕਾਰਵਾਈ ਕੀਤੀ ਜਾਵੇਗੀ.
ਇਸਰਾਇਲ ਵੱਲੋਂ ਇਹਨਾਂ ਖੇਤਰਾਂ ਵਿਚ ਬਸਤੀਆਂ ਵਸਾਉਣ ਦੇ ਕੰਮ ਨੂੰ ਇਸਰਾਇਲ-ਫਿਲਸਤੀਨ ਵਾਰਤਾ ਦੀ ਹੌਲੀ ਤਰੱਕੀ ਦਾ ਮੁੱਖ ਕਾਰਣ ਮੰਨਿਆ ਜਾ ਰਿਹਾ ਹੈ.ਦੂਜੇ ਪਾਸੇ ਓਲਮਰਟ ਨੇ ਕਿਹਾ ਹੈ ਕਿ ਇਸ ਖੇਤਰ ਵਿਚ ਵਾਧੂ ਇਮਾਰਤਾਂ ਬਣਾਈਆਂ ਜਾਣਗੀਆਂ ਅਤੇ ਇਸ ਬਾਰੇ ਸਾਰਿਆਂ ਨੂੰ ਸੂਚਿਤ ਕੀਤਾ ਗਿਆ ਹੈ.
ਜਿਕਰਯੋਗ ਹੈ ਕਿ ਅੰਤਰ ਰਾਸ਼ਟਰੀ ਸਮਾਜ ਵੱਲੋਂ ਇਸਰਾਇਲ ਨੂੰ ਕਿਹਾ ਗਿਆ ਹੈ ਕਿ ਉਹ ਫਿਲਸਤੀਨੀ ਕਬਜ਼ੇ ਵਾਲੀ ਜਮੀਨ ਉੱਪਰ ਕੋਈ ਉਸਾਰੀ ਨਾ ਕਰੇ ਜਿਸ ਦੇ ਬਾਵਜੂਦ ਇਸਰਾਇਲ ਨੇ ਉੱਥੇ ਬਸਤੀਆਂ ਵਸਾਉਣ ਦਾ ਫੈਸਲਾ ਕੀਤਾ ਹੈ.(ਏਪੀ)
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਜਨਮ 8-12-1927 ਨੂੰ ਸਰਦਾਰ..... |
| |
|
|
|
|
 | | PR |
| | | ਯੂ, ਮੀ ਔਰ ਹਮ | | ਅਜੈ ਦੇਵਗਨ ਦੀ ਅਦਾਕਾਰੀ ਤਾਂ ਜੱਗ ਜ਼ਾਹਿਰ ਹੈ. 'ਯੂ, ਮੀ ਔਰ ਹਮ' ਦੇ ਰਾਹੀਂ ਅਸੀਂ ਨਿਰਦੇਸ਼ਕੀ.... |
|
| |
|
|
|
|
|
| ਵਪਾਰ ਖਬਰਾਂ - ਮਹਿੰਗੀ ਨੂੰ ਕੰਟਰੋਲ ਵਿੱਚ ਰੱਖਣ ਦੇ ਮਕਸਦ ਨਾਲ ਵਿੱਤ ਮੰਤਰੀ ਪੀ ਚਿਦੰਬਰਮ.. |
| |
|
|
|
|
|
|
|