ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਅੰਤਰਰਾਸ਼ਟਰੀ
ਰਿਕਾਰਡ ਮਿਸ਼ਨ ਬਾਅਦ ਅੰਡੇਵਰ ਦੀ ਵਾਪਸੀ
ਕੇਪ ਕੇਨਵੇਰਲ (ਭਾਸ਼ਾ), ਵੀਰਵਾਰ, 27 ਮਾਰਚ 2008   ( 09:50 IST )
ਅੰਤਰਰਾਸ਼ਟਰੀ ਪੁਲਾੜ ਸਟੇਸ਼ਨ (ਆਈਐਸਐਸ) 'ਚ ਜਪਾਨੀ ਪ੍ਰਯੋਗਸ਼ਾਲਾ ਸਥਾਪਤ ਕਰਨ ਅਤੇ ਇੱਕ ਕਨਾਡਾਈ ਰੋਬੋਟ ਦੀ ਮੁਰੰਮਤ ਕਰਨ ਬਾਅਦ ਪੁਲਾੜ ਯਾਨ ਅੰਡੇਵਰ ਆਪਣੇ ਰਿਕਾਰਡ ਅਭਿਆਨ ਤੋਂ ਪਰਤ ਆਇਆ.ਕੈਨੇਡੀ ਪੁਲਾੜ ਕੇਂਦਰ 'ਤੇ ਇਸ ਦੀ ਵਾਪਸੀ ਹੋਈ.

ਨਾਸਾ ਮੁਤਾਬਕ ਅੰਡੇਵਰ ਅਪਣਾ 16 ਦਿਨਾ ਅਭਿਆਨ ਪੂਰਾ ਕਰਨ ਬਾਅਦ ਭਾਰਤੀ ਸਮੇਂ ਅਨੁਸਾਰ ਅੱਜ ਸਵੇਰੇ ਛੇ ਵੱਜ ਕੇ ਨੌ ਮਿੰਟ 'ਤੇ ਉੱਤਰਿਆ.ਇਹ 12 ਦਿਨਾਂ ਤੱਕ ਆਈਐਸਐਸ 'ਤੇ ਰਿਹਾ ਅਤੇ ਪੰਜ ਵਾਰ ਇਸ ਦੇ ਬਾਹਰ ਚਹਿਲਕਦਮੀ ਹੋਈ.ਇਹ ਕਿਸੇ ਵੀ ਅਭਿਆਨ 'ਚ ਹਾਲੇ ਤੱਕ ਕੀਤੀ ਗਈ ਸਭ ਤੋਂ ਜ਼ਿਆਦਾ ਸਵਾਰੀ ਹੈ.

ਮੌਸਮ 'ਚ ਖਰਾਬੀ ਕਾਰਣ ਯਾਨ ਪਹਿਲਾਂ ਨਿਰਧਾਰਤ ਸਮੇਂ ਤੋਂ 90 ਮਿੰਟ ਦੀ ਦੇਰੀ ਨਾਲ ਉੱਤਰਿਆ.ਅੰਡੇਵਰ ਅਭਿਆਨ ਬਿਨ੍ਹਾ ਕਿਸੇ ਕਠਿਨਾਈ ਦੇ ਪੂਰਾ ਹੋਇਆ ਸੀ.ਇਸ ਨੂੰ ਦੇਖਦੇ ਹੋਏ ਨਾਸਾ 'ਚ ਸਾਰੇ ਉਤਸਾਹਿਤ ਸਨ ਅਤੇ ਇੱਕ ਦੂਸਰੇ ਨੂੰ ਵਧਾਈ ਦੇ ਰਹੇ ਸਨ.

ਯਾਨ ਦੇ ਸਹਿਚਾਲਕ ਗ੍ਰੇਗ ਜਾਨਸਨ ਨੇ ਟੈਕਸਾਸ ਦੇ ਹਿਊਗਸਟਨ ਸਥਿੱਤ ਨਾਸਾ ਦੇ ਅਭਿਆਨ ਸੰਤੁਲਨ ਕੇਂਦਰ ਨੂੰ ਕੱਲ੍ਹ ਸਵੇਰੇ ਕਿਹਾ ਕਿ ਇਹ ਦੋ ਹਫ਼ਤੇ ਦਾ ਹਫ਼ਤਾਵਾਰੀ ਕਾਰਜਕ੍ਰਮ ਸੀ.ਯਾਨ 'ਤੇ ਸਵਾਰ ਰਹਿਣਾ ਖੁਸ਼ੀ ਅਤੇ ਗਰਭ ਨਾਲ ਭਰਿਆ ਰਿਹਾ.ਅਸੀਂ ਸ਼ਾਨਦਾਰ ਕੰਮ ਕੀਤਾ.ਪੁਲਾੜ 'ਚ ਕੀਤੀ ਗਈ ਹਰ ਚਹਿਲਕਦਮੀ ਅਤੇ ਹਰ ਰੋਬੋਟ ਆਪ੍ਰੇਸ਼ਨ ਇੱਕ ਜਿੱਤ ਦੀ ਤਰ੍ਹਾਂ ਸੀ.ਅੰਡੇਵਰ ਦੇ ਕਮਾਂਡਰ ਡੋਮਿਨਿਕ ਗੋਰੀ ਨੇ ਐਤਵਾਰ ਨੂੰ ਇਸ ਅਭਿਆਨ ਨੂੰ ਪੂਰੀ ਤਰ੍ਹਾਂ ਨਾਲ ਸਫ਼ਲ ਦੱਸਿਆ ਸੀ.

ਉਨ੍ਹਾਂ ਦੀ ਇਹ ਟਿੱਪਣੀ ਅਭਿਆਨ ਮਾਹਿਰ ਰੋਬਰਟ ਬੇਹਨਕੇਨ ਅਤੇ ਮਾਈਕ ਫੋਰਮੇਨ ਦੁਆਰਾ ਪੁਲਾੜ ਕੇਂਦਰ ਦੇ ਬਾਹਰ 50 ਫੁੱਟ ਦਾ ਸੈਂਸਰ ਸਥਾਪਤ ਕਰਨ ਦੇ ਬਾਅਦ ਆਈ ਸੀ.ਉਡਾਨ ਨਿਦੇਸ਼ਕ ਡਾਨਾ ਵੇਈਗਲ ਨੇ ਕਿਹਾ ਕਿ ਪੰਜ ਚਹਿਲਕਦਮੀ ਜਿਸ ਨੂੰ ਨਾਸਾ ਯਾਨ ਦੇ ਇਤਰ ਕੀਤੀਆਂ ਗਈਆਂ ਗਤੀਵਿਧੀ ਕਹਿੰਦਾ ਹੈ,ਨੇ ਨਵਾਂ ਰਿਕਾਰਡ ਬਣਾਇਆ ਹੈ.

(ਏਐਫ਼ਪੀ)
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਤਿੱਬਤ ਮਸਲੇ 'ਤੇ ਅਮਰੀਕਾ ਚਿੰਤਤ
ਮੁਖਰਜੀ ਦੀ ਡੇਵਿਡ ਨਾਲ ਚਰਚਾ
ਐਸ਼ ਦੇ ਪ੍ਰਸ਼ੰਸਕ ਪਾਕਿ ਦੇ ਨਵੇਂ ਪ੍ਰਧਾਨਮੰਤਰੀ
ਪਾਕਿਸਤਾਨ ਦੀ ਨਵੀਂ ਸਰਕਾਰ ਨੂੰ ਪੂਰਾ ਸਮੱਰਥਨ:ਬ੍ਰਾਊਨ
ਬੁਸ਼ ਨੇ ਗਿਲਾਨੀ ਨੂੰ ਦਿੱਤੀ ਵਧਾਈ
ਪ੍ਰਦਰਸ਼ਨ ਜਾਰੀ ਰਿਹਾ ਤਾਂ ਦੇਵਾਂਗਾ ਅਸਤੀਫਾ:ਦਲਾਈਲਾਮਾ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਜਨਮ 8-12-1927 ਨੂੰ ਸਰਦਾਰ.....
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
PR
 
ਯੂ, ਮੀ ਔਰ ਹਮ
ਅਜੈ ਦੇਵਗਨ ਦੀ ਅਦਾਕਾਰੀ ਤਾਂ ਜੱਗ ਜ਼ਾਹਿਰ ਹੈ. 'ਯੂ, ਮੀ ਔਰ ਹਮ' ਦੇ ਰਾਹੀਂ ਅਸੀਂ ਨਿਰਦੇਸ਼ਕੀ....
ਪਾਗਲਾਂ ਦੀ ਦਸਤਾਨ 'ਕ੍ਰੇਜੀ 4'
ਇਨਸਾਨਾਂ 'ਚ ਸ਼ੈਤਾਨ 'ਬਲੈਕ ਐਂਡ ਵ੍ਹਾਈਟ'
ਖਬਰਾਂ
ਵਪਾਰ ਖਬਰਾਂ - ਮਹਿੰਗੀ ਨੂੰ ਕੰਟਰੋਲ ਵਿੱਚ ਰੱਖਣ ਦੇ ਮਕਸਦ ਨਾਲ ਵਿੱਤ ਮੰਤਰੀ ਪੀ ਚਿਦੰਬਰਮ..
ਅੱਗੇ ਪੜ੍ਹੋ|ਹੋਰ ਵੀ...