|
| ਚੀਨ 'ਚ ਸੈਂਕੜੇ ਦੰਗਾਈਆਂ ਨੇ ਕੀਤਾ ਆਤਮਸਮੱਰਪਣ |
| ਬੀਜ਼ਿੰਗ (ਭਾਸ਼ਾ), ਮੰਗਲਵਾਰ, 25 ਮਾਰਚ 2008 ( 12:28 IST ) | |
ਦੇਸ਼ ਦੇ ਤਿੱਬਤੀ ਬਹੁਲ ਦੱਖਣੀ ਪੱਛਮੀ ਸਿਚੁਆਨ ਪ੍ਰਾਂਤ 'ਚ 381 ਲੋਕਾਂ ਨੇ ਪੁਲਿਸ ਦੇ ਸਾਹਮਣੇ ਆਤਮ ਸਮੱਰਪਣ ਕੀਤਾ ਹੈ.ਇਹ ਸ਼ਬਦ ਚੀਨੀ ਅਧਿਕਾਰੀਆਂ ਨੇ ਕਹੇ.
ਸਰਕਾਰੀ ਸਮਾਚਾਰ ਏਜੰਸੀ ਸ਼ਿਨਹੂਆ ਅਨੁਸਾਰ ਕੱਲ੍ਹ ਦੁਪਹਿਰ ਤੱਕ ਸਦੂਰ ਨਾਗਵਾ ਕਸਬੇ 'ਚ 381 ਲੋਕ ਆਤਮਸਮੱਰਪਣ ਕਰ ਚੁੱਕੇ ਸਨ.
ਅਧਿਕਾਰੀਆਂ ਨੇ ਦੱਸਿਆ ਕਿ ਪਿੱਛਲੇ ਹਫ਼ਤੇ ਤਿੱਬਤ ਦੀ ਰਾਜਧਾਨੀ ਲਹਾਸਾ 'ਚ 105 ਲੋਕਾਂ ਨੇ ਆਤਮ ਸਮੱਰਪਣ ਕੀਤਾ ਸੀ,ਜਿੱਥੇ 14 ਮਾਰਚ ਨੂੰ ਚੀਨੀ ਸ਼ਾਸਨ ਖਿਲਾਫ਼ ਤਿੱਬਤੀਆਂ ਨੇ ਵਿਰੋਧ ਪ੍ਰਦਰਸ਼ਨ ਕੀਤਾ ਸੀ.
ਇਸ ਦੇ ਬਾਅਦ ਵਿਰੋਧ ਪ੍ਰਦਰਸ਼ਨ ਦਾ ਵਿਸਤਾਰ ਹੁੰਦਾ ਗਿਆ ਅਤੇ ਇਹ ਤਿੱਬਤ ਬਹੁਲ ਸਿਚੁਆਨ ਪ੍ਰਾਂਤ ਤੱਕ ਪਹੁੰਚ ਗਿਆ.ਗੌਰਤਲਬ ਹੈ ਕਿ ਨਾਗਵਾ ਕਸਬੇ 'ਚ ਵਿਰੋਧ ਪ੍ਰਦਰਸ਼ਨ ਦਾ ਦੌਰ 16 ਮਾਰਚ ਨੂੰ ਹੋਇਆ ਸੀ.
ਇਸ ਦੌਰਾਨ ਚੀਨ ਨੇ ਕਿਹਾ ਸੀ ਕਿ ਪੁਲਿਸ ਨੇ ਪ੍ਰਦਰਸ਼ਨ ਦੌਰਾਨ ਆਪਣੀ ਆਤਮ ਰੱਖਿਆ 'ਚ ਗੋਲੀਆਂ ਚਲਾਈਆਂ,ਜਿਸ ਵਿੱਚ ਚਾਰ ਲੋਕ ਜ਼ਖਮੀ ਹੋ ਗਏ ਸਨ,ਜਦੋਂਕਿ ਤਿੱਬਤੀਆਂ ਦਾ ਕਹਿਣਾ ਹੈ ਕਿ ਨਾਗਵਾ ਕਸਬੇ 'ਚ ਗੋਲੀਬਾਰੀ 'ਚ ਘੱਟ ਤੋਂ ਘੱਟ ਅੱਠ ਤਿੱਬਤੀ ਮਾਰੇ ਗਏ।
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਜਨਮ 8-12-1927 ਨੂੰ ਸਰਦਾਰ..... |
| |
|
|
|
|
 | | PR |
| | | ਯੂ, ਮੀ ਔਰ ਹਮ | | ਅਜੈ ਦੇਵਗਨ ਦੀ ਅਦਾਕਾਰੀ ਤਾਂ ਜੱਗ ਜ਼ਾਹਿਰ ਹੈ. 'ਯੂ, ਮੀ ਔਰ ਹਮ' ਦੇ ਰਾਹੀਂ ਅਸੀਂ ਨਿਰਦੇਸ਼ਕੀ.... |
|
| |
|
|
|
|
|
| ਵਪਾਰ ਖਬਰਾਂ - ਮਹਿੰਗੀ ਨੂੰ ਕੰਟਰੋਲ ਵਿੱਚ ਰੱਖਣ ਦੇ ਮਕਸਦ ਨਾਲ ਵਿੱਤ ਮੰਤਰੀ ਪੀ ਚਿਦੰਬਰਮ.. |
| |
|
|
|
|
|
|
|