ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਅੰਤਰਰਾਸ਼ਟਰੀ
ਨੇਪਾਲ 'ਚ 300 ਤਿੱਬਤੀ ਕਾਬੂ
ਕਾਠਮਾਂਡੂ(ਭਾਸ਼ਾ), ਮੰਗਲਵਾਰ, 25 ਮਾਰਚ 2008   ( 10:15 IST )
ਨੇਪਾਲ ਦੀ ਰਾਜਧਾਨੀ ਕਾਠਮਾਂਡੂ ਵਿਚ ਦੋ ਸਥਾਨਾਂ ਉੱਪਰ ਚੀਨ ਖਿਲਾਫ ਪ੍ਰਦਰਸ਼ਨ ਕਰਦੇ ਸੈਂਕੜੇ ਤਿੱਬਤੀ ਪ੍ਰਦਰਸ਼ਨਕਾਰੀਆਂ ਵਿਚੋਂ ਕਰੀਬ 300 ਲੋਕਾਂ ਨੂੰ ਕਾਬੂ ਕੀਤਾ ਗਿਆ.ਇਹ ਕਾਠਮਾਂਡੂ ਦੇ ਸੰਯੁਕਤ ਰਾਸ਼ਟਰ ਦਫਤਰ ਨੇੜ੍ਹੇ ਵੀ ਪ੍ਰਦਰਸ਼ਨ ਕਰ ਰਹੇ ਸਨ.

ਇਹ ਲੋਕ 10 ਮਾਰਚ ਮਗਰੋਂ ਲਹਾਸਾ ਵਿਚ ਚੀਨੀ ਸੈਨਾ ਵੱਲੋਂ ਚਲਾਏ ਜਾ ਰਹੇ ਦਮਨ ਪ੍ਰੋਗਰਾਮ ਮਗਰੋਂ ਨੇਪਾਲ ਵਿਚ ਲਗਭੱਗ ਹਰ ਰੋਜ਼ ਪ੍ਰਦਰਸ਼ਨ ਕਰਦੇ ਹਨ.

1959 ਦੇ ਬਾਅਦ ਤੋਂ ਹੀ ਕਰੀਬ 20 ਹਜ਼ਾਰ ਤਿੱਬਤੀ ਸ਼ਰਨਾਰਥੀ ਚੀਨੀ ਸ਼ਾਸਨ ਛੱਡ ਕੇ ਨੇਪਾਲ ਵਿਚ ਰਹਿ ਰਹੇ ਹਨ.ਉੱਧਰ ਮਾਉਵਾਦੀ ਨੇਤਾ ਪ੍ਰਚੰਡ ਨੇ ਚੀਨ ਦੇ ਦਮਨ ਪ੍ਰੋਗਰਾਮ ਦਾ ਇਹ ਕਹਿੰਦੇ ਹੋਏ ਸਮਰਥਨ ਕੀਤਾ ਹੈ ਕਿ ਹਿੰਸਾ ਰੋਕਣਾ ਚੀਨ ਦਾ ਫਰਜ਼ ਹੈ.

ਪ੍ਰਚੰਡ ਨੇ ਪੱਤਰਕਾਰਾਂ ਨੂੰ ਕਿਹਾ ਕਿ ਅਸੀਂ ਤਿੱਬਤ ਨੂੰ ਚੀਨ ਦਾ ਅਨਿੱਖੜਵਾਂ ਹਿੱਸਾ ਮੰਨਦੇ ਹਾਂ.

ਜਿਕਰਯੋਗ ਹੈ ਕਿ ਬੀਤੇ ਹਫਤੇ ਸੰਯੁਕਤ ਰਾਸ਼ਟਰ ਨੇ ਨੇਪਾਲ ਸਰਕਾਰ ਨੂੰ ਸ਼ਾਂਤੀ ਪੂਰਨ ਪ੍ਰਦਰਸ਼ਨਾਂ ਅਤੇ ਮਨੁੱਖੀ ਅਧਿਕਾਰਾਂ ਦਾ ਸਨਮਾਨ ਕਰਨ ਦੀ ਸਲਾਹ ਦਿੱਤੀ ਸੀ ਜਿਸ ਦੇ ਬਾਵਜੂਦ ਸੈਂਕੜ੍ਹੇ ਤਿੱਬਤੀ ਪ੍ਰਦਰਸ਼ਨਕਾਰੀਆਂ ਨੂੰ ਨੇਪਾਲੀ ਪੁਲਿਸ ਨੇ ਸ਼ਾਂਤੀ ਪੂਰਨ ਪ੍ਰਦਸ਼ਰਨ ਕਰਦੇ ਹੋਏ ਕਾਬੂ ਕਰ ਲਿਆ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਪਾਕਿ ਮੁੱਖ ਜੱਜ ਚੌਧਰੀ ਰਿਹਾਅ
ਧਮਾਕੇ ਨਾਲ ਅਰਕੰਸਾਸ ਮੀਟ ਇਕਾਈ ਤਬਾਹ
ਪੂਰਬੀ ਜਪਾਨ ਵਿਚ ਭੁਚਾਲ ਦੇ ਝਟਕੇ
ਮੁਸ਼ਰੱਫ ਵੱਲੋਂ ਅਮਰੀਕੀ ਹਮਲਿਆਂ ਨੂੰ ਮੰਜੂਰੀ
ਗਲੋਬਲ ਵਾਰਮਿੰਗ ਹੋ ਸਕਦੀ ਹੈ ਕਾਬੂ 'ਚ
ਭੁਟਾਨ ਚੌਣਾਂ,ਮਤਦਾਨ ਸ਼ੁਰੂ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਜਨਮ 8-12-1927 ਨੂੰ ਸਰਦਾਰ.....
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
PR
 
ਯੂ, ਮੀ ਔਰ ਹਮ
ਅਜੈ ਦੇਵਗਨ ਦੀ ਅਦਾਕਾਰੀ ਤਾਂ ਜੱਗ ਜ਼ਾਹਿਰ ਹੈ. 'ਯੂ, ਮੀ ਔਰ ਹਮ' ਦੇ ਰਾਹੀਂ ਅਸੀਂ ਨਿਰਦੇਸ਼ਕੀ....
ਪਾਗਲਾਂ ਦੀ ਦਸਤਾਨ 'ਕ੍ਰੇਜੀ 4'
ਇਨਸਾਨਾਂ 'ਚ ਸ਼ੈਤਾਨ 'ਬਲੈਕ ਐਂਡ ਵ੍ਹਾਈਟ'
ਖਬਰਾਂ
ਵਪਾਰ ਖਬਰਾਂ - ਮਹਿੰਗੀ ਨੂੰ ਕੰਟਰੋਲ ਵਿੱਚ ਰੱਖਣ ਦੇ ਮਕਸਦ ਨਾਲ ਵਿੱਤ ਮੰਤਰੀ ਪੀ ਚਿਦੰਬਰਮ..
ਅੱਗੇ ਪੜ੍ਹੋ|ਹੋਰ ਵੀ...