|
| ਭੁਟਾਨ ਚੌਣਾਂ,ਮਤਦਾਨ ਸ਼ੁਰੂ |
| ਥਿੰਫੂ(ਭਾਸ਼ਾ), ਸੋਮਵਾਰ, 24 ਮਾਰਚ 2008 ( 11:13 IST ) | |
ਭੁਟਾਨ ਦੀ ਰਾਸ਼ਟਰੀ ਅਸੈਂਬਲੀ ਜਾਂ ਹੇਠਲੇ ਸਦਨ ਲਈ ਅੱਜ ਮਤਦਾਨ ਹੋ ਰਿਹਾ ਹੈ.ਭੁਟਾਨ ਵਿਚ ਰਾਜਸ਼ਾਹੀ ਨੂੰ ਖਤਮ ਕਰਨ ਅਤੇ ਦੇਸ਼ ਵਿਚ ਲੋਕਤੰਤਰ ਲਿਆਉਣ ਦੇ ਟੀਚੇ ਨਾਲ ਉੱਥੇ ਚੌਣਾਂ ਹੋ ਰਹੀਆਂ ਹਨ.
ਮੁੱਖ ਚੌਣ ਕਮਿਸ਼ਨਰ ਕੁੰਜਾਂਗ ਵਾਂਗਦੀ ਨੇ ਕਿਹਾ ਕਿ ਇਹ ਸਾਡੇ ਲਈ ਇਤਿਹਾਸਕ ਘੜੀ ਹੈ.ਮਤਦਾਨ ਕਰਾਉਣ ਲਈ ਪੂਰੇ ਦੇਸ਼ ਵਿਚ 865 ਮਤਦਾਨ ਕੇਂਦਰ ਬਣਾਏ ਗਏ ਹਨ.ਇਹਨਾਂ ਮਤਦਾਨ ਕੇਂਦਰਾਂ 'ਤੇ ਤਿੰਨ ਲੱਖ 19 ਹਜਾਰ ਵੋਟਰ ਆਪਣੀ ਵੋਟ ਦੀ ਵਰਤੋਂ ਕਰਨਗੇ.
ਇਹਨਾਂ ਚੌਣਾਂ ਵਿਚ ਭਾਰਤ ਤੋਂ ਮੰਗਾਈਆਂ ਗਈਆਂ ਇਲੈਕਟ੍ਰੋਨਿਕ ਵੋਟਿੰਗ ਮਸ਼ੀਨਾਂ ਦੀ ਵਰਤੋਂ ਹੋ ਰਹੀ ਹੈ.ਮਤਦਾਨ ਸਥਾਨਕ ਸਮੇਂ ਮੁਤਾਬਕ ਸਵੇਰੇ 9 ਵਜੇ ਸ਼ੁਰੂ ਹੋਇਆ.ਮਤਦਾਨ ਦਾ ਕੰਮ ਸ਼ਾਮ ਪੰਜ ਵਜੇ ਖਤਮ ਹੋਵੇਗਾ.
ਪੰਜ ਵਜੇ ਤੋਂ ਮਗਰੋਂ ਵੋਟਾਂ ਦੀ ਗਿਣਤੀ ਦਾ ਕੰਮ ਸ਼ੁਰੂ ਹੋਵੇਗਾ.ਇਹਨਾਂ ਚੌਣਾਂ ਉੱਪਰ ਭਾਰਤ ਅਤੇ ਸੰਯੁਕਤ ਰਾਸ਼ਟਰ ਦੇ ਸੁਪਰ ਵਾਇਜ਼ਰਾਂ ਦੀ ਨਜ਼ਰ ਹੈ.
ਵਾਂਗਦੀ ਨੇ ਕਿਹਾ ਕਿ ਕਿਸੇ ਵੀ ਕਿਸਮ ਦੀ ਅਨਹੋਣੀ ਨੂੰ ਟਾਲਣ ਲਈ ਸ਼ਾਹੀ ਭੁਟਾਨੀ ਸੈਨਾ ਅਤੇ ਸ਼ਾਹੀ ਭੁਟਾਨੀ ਪੁਲਿਸ ਨੂੰ ਮਤਦਾਨ ਕੇਂਦਰਾ 'ਤੇ ਤਾਇਨਾਤ ਕੀਤਾ ਗਿਆ ਹੈ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਜਨਮ 8-12-1927 ਨੂੰ ਸਰਦਾਰ..... |
| |
|
|
|
|
 | | PR |
| | | ਯੂ, ਮੀ ਔਰ ਹਮ | | ਅਜੈ ਦੇਵਗਨ ਦੀ ਅਦਾਕਾਰੀ ਤਾਂ ਜੱਗ ਜ਼ਾਹਿਰ ਹੈ. 'ਯੂ, ਮੀ ਔਰ ਹਮ' ਦੇ ਰਾਹੀਂ ਅਸੀਂ ਨਿਰਦੇਸ਼ਕੀ.... |
|
| |
|
|
|
|
|
| ਵਪਾਰ ਖਬਰਾਂ - ਮਹਿੰਗੀ ਨੂੰ ਕੰਟਰੋਲ ਵਿੱਚ ਰੱਖਣ ਦੇ ਮਕਸਦ ਨਾਲ ਵਿੱਤ ਮੰਤਰੀ ਪੀ ਚਿਦੰਬਰਮ.. |
| |
|
|
|
|
|
|
|